Tuesday , 15 October 2019
Breaking News
You are here: Home » HEALTH » ਜ਼ੇਰੇ ਇਲਾਜ਼ ਵਰਿੰਦਰ ਸਿੰਘ ਨੂੰ ਦਿੱਤੀ ਜਾਵੇ ਮਾਲੀ ਮਦਦ : ਕਿਸਾਨ ਆਗੂ

ਜ਼ੇਰੇ ਇਲਾਜ਼ ਵਰਿੰਦਰ ਸਿੰਘ ਨੂੰ ਦਿੱਤੀ ਜਾਵੇ ਮਾਲੀ ਮਦਦ : ਕਿਸਾਨ ਆਗੂ

ਬਠਿੰਡਾ, 8 ਅਕਤੂਬਰ (ਸੁਖਵਿੰਦਰ ਸਿੰਘ ਸਰਾਂ)- ਨਿੱਤ ਦਿਨ ਵੱਧ ਰਹੇ ਆਵਾਰਾ ਪਸ਼ੂਆਂ ਦੇ ਹਾਦਸਿਆਂ ਕਾਰਨ ਹੋ ਰਹਿਆਂ ਮਨੁੱਖੀ ਹਜ਼ਾਰਾਂ ਜਾਨਾਂ ਤੇ ਹਜ਼ਾਰਾਂ ਵਿਅਕਤੀ ਉਪਾਹਜ ਹੋ ਕੇ ਨਰਕਾਂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਨੇ, ਸਰਕਾਰ ਵੱਲੋਂ ਗਉ ਸੈਸ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਇਨ੍ਹਾਂ ਦਾ ਕੋਈ ਠੋਸ ਪ੍ਰਬੰਧ ਜਾਂ ਹੱਲ ਨਹੀਂ ਕੀਤਾ ਗਿਆ ਉਥੇ ਭਾਈਚਾਰਕ ਸਾਂਝ ਖ਼ਤਮ ਕਰਕੇ ਪਿੰਡਾਂ ਵਿੱਚ ਲੜਾਈ ਝਗੜੇ ਭਿਆਨਕ ਸੰਕਟ ਬਣ ਰਹੇ ਹਨ।ਅਮਰੀਕੀ ਢੱਠੇ ਲਈ ਕਾਰਖਾਨੇ ਖੋਲੇ ਲਾਏ ਜਾਣ ਤਾਂ ਕਿ ਕੀਮਤੀ ਜਾਨਾਂ, ਤੇ ਫਸਲਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ ਸਰਕਾਰ ਤੇ ਪ੍ਰਸ਼ਾਸਨ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਕਿ ਇਸ ਵੱਲੋਂ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਕਿ ਪਿੰਡ ਯਾਤਰੀ ਦੇ ਨੋਜਵਾਨ ਵਰਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਯਾਤਰੀ ਬੀਕੇਯੂ ਸਿੱਧੂਪੁਰ ਦੇ ਲੜਕੇ ਦਾ ਖੇਤ ਚੋਂ ਆਵਾਰਾ ਪਸ਼ੂ ਕੱਢਣ ਗਏ ਦਾ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਜੋਂ ਮੋਕੇ ਤੇ ਖੱਬੀ ਬਾਂਹ ਦੋ ਜਗਾ ਤੋਂ ਟੱਟ ਗਈ ਤੇ ਸੱਜੀ ਬਾਂਹ ਇੱਕ ਜਗਾ ਤੋਂ ਟੁੱਟ ਗਈ ਹੈ ਜੋ ਜੇਰੇ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖ਼ਲ ਹੈ ਅਸੀਂ ਮੰਗ ਕਰਦੇ ਹਾਂ ਕਿ ਸਬੰਧਤ ਅਦਾਰਾ ਗਉ ਸੈਸ ਉਗਰਾਉਦਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੇਰੇ ਇਲਾਜ਼ ਵਰਿੰਦਰ ਸਿੰਘ ਨੂੰ ਆਰਥਿਕ, ਮਾਲੀ ਮੱਦਦ ਦਿਤੀ ਜਾਵੇ । ਇਸ ਸਮੇਂ ਵਿਸ਼ੇਸ਼ ਤੌਰ ਹਾਸਪਤਾਲ ਵਿੱਚ ਪੁੱਹਚੇ ਆਗੂ ਬਲਦੇਵ ਸਿੰਘ ਸਦੋਹਾ, ਬਲਵਿੰਦਰ ਸਿੰਘ ਜੋਧਪੁਰ, ਮੁਖਤਿਆਰ ਸਿੰਘ ਕੁੱਬੇ, ਕੁਲਵੰਤ ਸਿੰਘ ਨਹਿਆਵਾਲ, ਰਣਜੀਤ ਸਿੰਘ ਜੀਦਾ ਆਦਿ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11