Tuesday , 23 October 2018
Breaking News
You are here: Home » HEALTH » ਜ਼ੀਰਾ ਨੇੜੇ ਘਰ ’ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਜ਼ੀਰਾ ਨੇੜੇ ਘਰ ’ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਜ਼ੀਰਾ, 21 ਸਤੰਬਰ (ਮਹਿੰਦਰਪਾਲ ਗਰੋਵਰ)- ਨੇੜਲੇ ਪਿੰਡ ਪੰਡੋਰੀ ਖਤਰੀਆਂ ਵਿਖੇ ਅਣਪਛਾਤੇ ਹਮਲਾਂਵਰਾਂ ਵੱਲੋਂ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਪਤੀ-ਪਤਨੀ ਦੀ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਹੈ, ਜਿਸ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ ਉਰਫ਼ ਰਾਜਾ ਅਤੇ ਉਸਦੀ ਪਤਨੀ ਪ੍ਰਭਦੀਪ ਕੌਰ ਦੋਵੇਂ ਘਰ ਵਿਚ ਸਨ, ਸਵੇਰੇ ਕਰੀਬ 7-8 ਵਜ਼ੇ ਅਣਪਛਾਤੇ ਹਮਲਾਂਵਰਾਂ ਘਰ ਵਿਚ ਦਾਖ਼ਲ ਹੋਏ ਅਤੇ ਪਤੀ-ਪਤਨੀ ’ਤੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ਾਂ ਘਰ ਵਿਚ ਬਣੀ ਰਸੋਈ ਅਤੇ ਲੌਬੀ ਵਿਚ ਹੀ ਪਈਆਂ ਰਹਿਣ ਦਿੱਤੀਆਂ। ਪਿੰਡ ’ਚ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦ ਘਰ ਦੀ ਨੌਕਰਾਣੀ ਰਜ਼ਨੀ ਘਰ ਵਿਚ ਕਰੀਬ 9 ਵਜ਼ੇ ਆਈ ਤਾਂ ਉਸਨੇ ਦੇਖਿਆ ਕਿ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਘਰ ਵਿਚ ਪਈਆਂ ਹਨ। ਘਟਨਾ ਦਾ ਪਤਾ ਲੱਗਣ ’ਤੇ ਆਈ. ਐਮ.ਐਸ. ਛੀਨਾ, ਜਥੇ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਨਰਿੰਦਰ ਸਿੰਘ ਡੀ.ਐੈਸ.ਪੀ ਜ਼ੀਰਾ, ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ. ਜ਼ੀਰਾ ਅਤੇ ਥਾਣਾ ਸਦਰ ਮੁਖ਼ੀ ਅਵਤਾਰ ਸਿੰਘ ਘਟਨਾ ਸਥਾਨ ’ਤੇ ਪੁੱਜੇ। ਜ਼ਿਕਰਯੋਗ ਹੈ ਕਿ ਹਮਲਾਵਾਰ ਕੈਮਰੇ ਦਾ ਡੀ.ਵੀ.ਆਰ ਵੀ ਨਾਲ ਹੀ ਲੈ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਜੋੜੇ ਦਾ ਕਰੀਬ 17 ਸਾਲ ਪਹਿਲਾ ਵਿਆਹ ਹੋਇਆ ਸੀ ਪਰ ਇਨ੍ਹਾਂ ਦੇ ਕੋਈ ਵੀ ਔਲਾਦ ਨਹੀ ਸੀ ਜਦਕਿ ਹੁਣ ਮ੍ਰਿਤਕ ਔਰਤ ਪ੍ਰਭਦੀਪ ਕੌਰ ਹੁਣ ਗਰਭਵਤੀ ਸੀ । ਮੁਖਵਿੰਦਰ ਸਿੰਘ ਛੀਨਾਂ ਆਈ.ਜੀ. ਫ਼ਿਰੋਜ਼ਪੁਰ ਰੇਂਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫੈਰੋਸਿਕ ਲੈਬ ਦੀ ਟੀਮ ਮੌਕੇ ’ਤੇ ਪੁੱਜ ਚੁੱਕੀ ਹੈ ਅਤੇ ਪੁਲਿਸ ਵੱਲੋਂ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

Comments are closed.

COMING SOON .....


Scroll To Top
11