Monday , 14 October 2019
Breaking News
You are here: Home » Editororial Page » ਜ਼ਿੰਦਗੀ ਤੇ ਮੁਸੀਬਤਾਂ

ਜ਼ਿੰਦਗੀ ਤੇ ਮੁਸੀਬਤਾਂ

ਜਿੰਦਗੀ ਇੱਕ ਸੱਤਰੰਗੀ ਪੀਂਘ ਵਾਂਗੂ ਹੈ, ਪਤਾ ਨਹੀ ਇਹਦੇ ਵਿੱਚ ਕਿਹੜੇ ਕਿਹੜੇ ਰੰਗ ਕੁਦਰਤ ਨੇ ਭਰੇ ਹਨ, ਰੱਬ ਨੇ ਇਹੀ ਤਾਂ ਇੱਕ ਉਹਲਾਂ ਰੱਖਿਆ ਹੈ ਸਾਡੇ ਤੋਂ, ਜਿੰਦਗੀ ਨੂੰ ਸਮਝਣ ਵਾਸਤੇ ਇਹਦੇ ਬਹੁਤ ਕੋਲ ਰਹਿਣਾ ਪੈਦਾ ਹੈ, ਇਸਦੀ ਬੁੱਕਲ ਵਿੱਚ ਬਹਿਕੇ ਇਸ ਦੀ ਨਿੱਘ ਮਾਣਨੀ ਪੈਂਦੀ ਹੈ, ਕਿ ਪਤਾ ਇਸ ਦੀ ਨਿੱਘ ਵਿਚੋਂ ਸਾਨੂੰ ਕਿਹੜਾ ਹੀਰਾ ਮਿਲ ਜਾਏ ਤੇ ਕਿਹੜਾ ਖੋਹ ਜਾਏ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਕਿ ਜਿੰਦਗੀ ਵਿੱਚ ਜੋ ਚੀਜ਼ ਸਾਡੇ ਕੋਲੋ ਰੱਬ ਖੋਹ ਲਵੇ ਜਾ ਜੋ ਚੀਜ ਸਾਡੇ ਵਾਸਤੇ ਮੁਸੀਬਤ ਬਣ ਆਏ, ਅਸੀ ਉੁਸਨੂੰ ਮੁਸੀਬਤ ਨਾ ਸਮਝੀਏ, ਅਸੀ ਉਸਨੂੰ ਆਪਣਾ ਮਿੱਤਰ ਸਮਝੀਏ, ਕਿਉਂਕਿ ਮੁਸੀਬਤਾਂ ਹੀ ਸਾਨੂੰ ਜਿੰਦਗੀ ਜੀਣ ਦਾ ਸਹੀ ਰਸਤਾ ਦੱਸਦੀਆਂ ਨੇ। ਇਹੀ ਮੁਸੀਬਤਾ ਨੇ ਜੋ ਸਾਨੂੰ ਹਨੇਰੇ ਤੋਂ ਚਾਨਣ ਵਿੱਚ ਲੈਕੇ ਜਾਂਦੀਆਂ ਹਨ, ਇਸ ਨਾਲ ਸਾਨੂ ਸ਼ਕਤੀ ਮਿਲਦੀ ਹੈ, ਸਾਨੂੰ ਸਾਡੇ ਸਿਰਮਾਏਦਾਰਾਂ ਦਾ ਪਤਾ ਚੱਲਦਾ ਹੈ, ਪਤਾ ਚੱਲਦਾ ਹੈ ਕੌਣ ਆਪਣਾ ਹੈ ਤੇ ਕੌਣ ਪਰਾਯਾ।
ਇਹ ਜੋ ਮੁਸ਼ਕਿਲਾ ਨੇ ਤੰਗੀਆਂ ਨੇ ਸਾਇਦ ਸਾਨੂੰ ਉਹ ਪਾਠ ਪੜ੍ਹਾ ਜਾਂਦੀਆਂ ਨੇ ਜੋ ਸਾਨੂੰ ਕੋਈ ਨਹੀ ਪੜ੍ਹਾ ਸਕਦਾ, ਕਿਉਂਕਿ ਉਹ ਦੁੱਖ ਦਾ ਸੰਤਾਪ ਅਸੀ ਆਪਣੇ ਪਿੱਛੇ ਹੰਡਾਇਆ ਹੁੰਦਾ ਹੈ, ਇਹ ਦੁੱਖ ਹੀ ਹਨ ਜਿਨ੍ਹਾਂ ਕਰਕੇ ਇਨਸ਼ਾਨ ਉਚਾਈਆਂ ਤੱਕ ਪਹੁੰਚ ਜਾਂਦੇ ਹਨ।
ਸੋ ਅਸੀ ਜਿੰਦਗੀ ਵਿੱਚ ਆਊਣ ਵਾਲੀਆਂ ਔਂਕੜਾਂ ਦਾ ਹੱਸਕੇ ਸਾਹਮਣਾ ਕਰੀਏ ਤਾਂ ਜੋ ਮੁਸੀਬਤ ਇੱਕ ਸੋਗਾਤ ਬਣਕੇ ਸਾਡੀ ਜਿਦੰਗੀ ਨੂੰ ਰੰਗਾ ਨਾਲ ਭਰ ਦੇਵੇ।

Comments are closed.

COMING SOON .....


Scroll To Top
11