Monday , 19 August 2019
Breaking News
You are here: Home » PUNJAB NEWS » ਜ਼ਿਲ੍ਹੇ ’ਚ 32 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ : ਏ.ਡੀ.ਸੀ. ਅਨੁਪਮ ਕਲੇਰ

ਜ਼ਿਲ੍ਹੇ ’ਚ 32 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ : ਏ.ਡੀ.ਸੀ. ਅਨੁਪਮ ਕਲੇਰ

ਸ਼ਹੀਦ ਭਗਤ ਸਿੰਘ ਨਗਰ, 16 ਮਈ (ਰਮੇਸ਼ ਸ਼ਰਮਾ)- ਵਧੀਕ ਡਿਪਟੀ ਕਮਿਸ਼ਨਰ (ਜ) ਕਮ ਨੋਡਲ ਅਫ਼ਸਰ ਸਵੀਪ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ‘ਚ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਣ ਵਾਲੇ ਲੋਕ ਸਭਾ ਚੋਣਾਂ ਦੇ ਮਤਦਾਨ ਦੇ ਮਦੇਨਜ਼ਰ ਤਿੰਨਾਂ ਹਲਕਿਆਂ ‘ਚ ਕੁਲ 32 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ ਜਦਕਿ ਇਨ੍ਹਾਂ ਤੋਂ ਇਲਾਵਾ ਹਰੇਕ ਹਲਕੇ ‘ਚ ਇਕ-ਇਕ ਮਤਦਾਨ ਕੇਂਦਰ ਅਜਿਹਾ ਹੋਵੇਗਾ ਜਿਥੇ ਸਮੁਚਾ ਮਹਿਲਾ ਸਟਾਫ਼ ਹੀ ਤਾਇਨਾਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਹਲਕੇ ‘ਚ ਬਣਾਏ ਜਾਣ ਵਾਲੇ 9 ਮਾਡਲ ਪੋਲਿੰਗ ਸਟੇਸ਼ਨਾਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਕੰਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਦਾ ਇਕ ਬੂਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਰਾਹੋਂ (ਮੁੰਡੇ) ਦਾ ਇਕ ਬੂਥ, ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਇਕ ਬੂਥ, ਖੇਤੀਬਾੜੀ ਦਫਤਰ ਬੰਗਾ ਰੋਡ ਨਵਾਸ਼ਹਿਰ, ਡਾ. ਹਰਚਰਨ ਸਿੰਘ ਸਰਕਾਰੀ ਕੰਨਿਆਂ ਹਾਈ ਸਕੂਲ ਓੜਾਪੜ ਦਾ ਇਕ ਬੂਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ, ਐਮ. ਸੀ ਆਫਿਸ ਰਾਹੋਂ ਅਤੇ ਸਰਕਾਰੀ ਹਾਈ ਸਕੂਲ ਚਕਦਾਨਾ ਸ਼ਾਮਿਲ ਕੀਤੇ ਗਏ ਹਨ।ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਸਮੇਤ ਜ਼ਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ ‘ਤੇ ਪਹਿਲੇ ਵੋਟ ਵਜੋਂ ਆਉਣ ਵਾਲੇ ਦਿਵਿਆਂਗ ਮਤਦਾਤਾ, ਟ੍ਰਾਂਸਜੈਂਡਰ ਮਤਦਾਤਾ, ਐਨ ਆਰ ਆਈ ਮਤਦਾਤਾ ਅਤੇ ਪਹਿਲੀ ਵਾਰ ਮਤਦਾਨ ਕਰਨ ਆਉਣ ਵਾਲੇ 18-19 ਸਾਲ ਦੇ ਮਤਦਾਤਾ ਨੂੰ ਵਿਸ਼ੇਸ਼ ਪ੍ਰਸ਼ੰਸਾ ਸਰਟੀਫ਼ਿਕੇਟ ਵੀ ਦਿਤੇ ਜਾਣਗੇ।ਬਜ਼ੁਰਗਾਂ ਅਤੇ ਦਿਵਿਆਂਗ ਮਤਦਤਾਵਾਂ ਦੀ ਮਦਦ ਲਈ ਹਰੇਕ ਪੋਲਿੰਗ ਬੂਥ ‘ਤੇ 18 ਸਾਲ ਤੋਂ ਘਟ ਉਮਰ ਦੇ ਚਾਰ-ਚਾਰ ਨੌਜੁਆਨ ਵਾਲੰਟੀਅਰ ਵੀ ਤਾਇਨਾਤ ਰਹਿਣਗੇ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ 592 ਪੋਲਿੰਗ ਬੂਥਾਂ ‘ਤੇ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Comments are closed.

COMING SOON .....


Scroll To Top
11