Friday , 20 April 2018
Breaking News
You are here: Home » PUNJAB NEWS » ਜ਼ਿਲ੍ਹਾ ਬਾਲ ਸੁਰਖਿਆ ਯੂਨਿਟ ਮੁਹਾਲੀ ਦੁਆਰਾ 12 ਸਾਲ ਦਾ ਲੜਕਾ ਮਾਤਾ ਪਿਤਾ ਦੇ ਸਪੁਰਦ

ਜ਼ਿਲ੍ਹਾ ਬਾਲ ਸੁਰਖਿਆ ਯੂਨਿਟ ਮੁਹਾਲੀ ਦੁਆਰਾ 12 ਸਾਲ ਦਾ ਲੜਕਾ ਮਾਤਾ ਪਿਤਾ ਦੇ ਸਪੁਰਦ

image ਐਸ.ਏ.ਐਸ. ਨਗਰ, 14 ਜੁਲਾਈ (ਧਾਮੀ ਸ਼ਰਮਾ)- ਜ਼ਿਲ੍ਹਾ ਬਾਲ ਸੁਰਖਿਆ ਯੂਨਿਟ, ਐਸ.ਏ.ਐਸ.ਨਗਰ ਵਲੋ ਗੁੰਮਸੁਦਾ ਬਚਾ ਵਿਕਾਸ ਰਾਣਾ (12) ਉਸ ਦੇ ਮਾਤਾ ਪਿਤਾ ਦੇ ਸਪੁਰਦ ਕੀਤਾ ਗਿਆ। ਇਹ ਲੜਕਾ 13 ਜੁਲਾਈ ਨੂੰ  ਫੇਜ਼-10 ਵਿਖੇ ਲਾਵਾਰਿਸ ਹਾਲਤ ਵਿਚ ਘੁੰਮਦਾ ਪੁਲਿਸ ਨੂੰ ਮਿਲਿਆ ਸੀ । ਜ਼ਿਲ੍ਹਾ ਬਾਲ ਸੁਰਖਿਆ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਇਹ ਜਾਣਕਾਰੀ ਦਿੰਦਿਆ ਦਸਿਆ ਕਿ ਬਾਲ ਭਲਾਈ ਕਮੇਟੀ ਦੇ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਪਸਰੀਚਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੜਕੇ ਨੂੰ ਸਾਂਭ ਸੰਭਾਲ ਲਈ ਚਿਲਡਰਨ ਹੋਮ ਦੁਸਾਰਨਾ ਵਿਖੇ ਰਖਿਆ ਗਿਆ ਸੀ। ਜ਼ਿਲ੍ਹਾ ਬਾਲ ਸੁਰਖਿਆ ਅਫਸਰ ਨੇ ਦਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੁਆਰਾ ਪੂਰੇ ਰਾਜ ਵਿਚ ਲਾਵਾਰਿਸ ਬਚਿਆ ਨੂੰ ਲਭਣ ਦੇ ਸਫਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਬਚਾ ਲਾਵਾਰਿਸ ਹਾਲਤ ਵਿਚ ਮਿਲਦਾ ਹੈ ਤਾਂ ਉਹ  ਇਸ ਦੀ ਜਾਣਕਾਰੀ ਬਾਲ ਭਲਾਈ ਕਮੇਟੀ ਦੇ ਟੈਲੀਫੌਨ ਨੰਬਰ 0172-2219185 ਤੇ ਦੇ ਸਕਦਾ ਹੈ।

Comments are closed.

COMING SOON .....
Scroll To Top
11