Tuesday , 18 June 2019
Breaking News
You are here: Home » SPORTS NEWS » ਜ਼ਿਲ੍ਹਾ ਫਿਰੋਜ਼ਪੁਰ ਰਾਈਫ਼ਲ ਐਸੋਸੀਏਸ਼ਨ ਵੱਲੋਂ ਨਿਸ਼ਾਨੇਬਾਜ਼ੀ ’ਚ ਮਲ੍ਹਾਂ ਮਾਰਨ ਵਾਲੇ ਸ਼ੂਟਰਸ ਸਨਮਾਨਿਤ

ਜ਼ਿਲ੍ਹਾ ਫਿਰੋਜ਼ਪੁਰ ਰਾਈਫ਼ਲ ਐਸੋਸੀਏਸ਼ਨ ਵੱਲੋਂ ਨਿਸ਼ਾਨੇਬਾਜ਼ੀ ’ਚ ਮਲ੍ਹਾਂ ਮਾਰਨ ਵਾਲੇ ਸ਼ੂਟਰਸ ਸਨਮਾਨਿਤ

ਬਾਜ਼ੀਦਪੁਰ, 19 ਅਕਤੂਬਰ ਰਵੀ ਸ਼ਰਮਾ- ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵਲੋਂ ਆਪਣੇ ਸ਼ੂਟਰਸ ਜ਼ਿੰਨ੍ਹਾ ਨੇ ਨਸ਼ਾਨੇਬਾਜ਼ੀ ਵਿਚ ਪੰਜਾਬ ਪਧਰ ਚੈਪੀਅਨਸ਼ਿਪ ਵਿਚ ਮਲ੍ਹਾਂ ਮਾਰਨ ਵਾਲੇ ਸ਼ੂਟਰਸ ਨੂੰ ਸਨਮਾਨਿਤ ਕਰਨ ਹਿਤ ਬੋਪਾਰਾਏ ਸ਼ੂਟਿੰਗ ਰੇਂਜ ਵਿਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ, ਆਈ.ਜੀ. ਫ਼ਿਰੋਜ਼ਪੁਰ ਰੇਂਜ ਸ੍ਰੀ ਐਮ.ਐਸ.ਛੀਨਾ ਅਤੇ ਸੀਨੀਅਰ ਅਫਸਰ ਐਚ.ਕੇ. ਸ਼ਰਮਾ ਉਤਰ ਰੇਲਵੇ ਵਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਨ੍ਹਾਂ ਸ਼ੂਟਰਸ ਦੀ ਹੌਸਲਾ ਅਫਜਾਈ ਕੀਤੀ।
ਡਿਪਟੀ ਕਮਿਸ਼ਨਰ ਨੇ ਸਮੂਹ ਸ਼ੂਟਰਸ ਨੂੰ ਉਨ੍ਹਾਂ ਵਲੋਂ ਇਸ ਖੇਤਰ ਵਿਚ ਮਾਰੀਆਂ ਮਲ੍ਹਾਂ ਤੇ ਵਧਾਈ ਦਿਤੀ ਅਤੇ ਅਗੇ ਤੋਂ ਇਸੇ ਤਰ੍ਹਾਂ ਆਪਣੇ ਜ਼ਿਲ੍ਹੇ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਵਿਚ ਵਧ ਚੜ੍ਹ ਕੇ ਭਾਗ ਲਿਆ ਜਾਵੇ ਅਤੇ ਖੇਡਾਂ ਵਿਚ ਵਡੀਆਂ ਮਲ੍ਹਾਂ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਜਾਵੇ। ਉਨ੍ਹਾਂ ਨੇ ਸਮੂਹ ਖਿਡਾਰੀਆਂ ਨੂੰ ਕਿਹਾ ਕਿ ਆਪਣੀ ਖੇਡ ਪ੍ਰਤੀ ਰੁਚੀ ਨੂੰ ਹੋਰ ਵਧਾਇਆ ਜਾਵੇ ਅਤੇ ਉਲਪਿੰਕ ਖੇਡਾਂ ਵਿਚ ਮੈਡਲ ਜਿਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾਵੇ।ਇਸ ਮੌਕੇ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਦੇ ਪ੍ਰਧਾਨ ਗੁਰੂਹਰਦੀਪ ਸਿੰਘ ਸੋਢੀ, ਸੈਕਟਰੀ ਪਰਵਿੰਦਰ ਸਿੰਘ ਸੋਢੀ, ਸ੍ਰੀ ਰਾਜਾ ਭੁਪਿੰਦਰ ਸਿੰਘ ਸੋਢੀ, ਸ੍ਰੀ ਅਸ਼ੋਕ ਬਹਿਲ ਸੈਕਟਰੀ ਸਮੇਤ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11