Saturday , 20 April 2019
Breaking News
You are here: Home » PUNJAB NEWS » ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅਕਾਲੀ ਉਮੀਦਵਾਰਾਂ ਵੱਲੋਂ ਮਲੂਕਾ ਦੀ ਅਗਵਾਈ ’ਚ ਨਾਮਜ਼ਦਗੀਆਂ ਦਾਖਲ

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅਕਾਲੀ ਉਮੀਦਵਾਰਾਂ ਵੱਲੋਂ ਮਲੂਕਾ ਦੀ ਅਗਵਾਈ ’ਚ ਨਾਮਜ਼ਦਗੀਆਂ ਦਾਖਲ

ਭਗਤਾ ਭਾਈ ਕਾ, 7 ਸਤੰਬਰ (ਸਵਰਨ ਸਿੰਘ ਭਗਤਾ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਜ਼ਿਲ੍ਹਾ ਪ੍ਰੀਸਦ ਦੀਆਂ ਚੋਣਾਂ ਲਈ ਸ੍ਰੋਮਣੀ ਅਕਾਲੀ ਦਲ ਦੇ ਜੋਨ ਬੁਰਜ਼ ਗਿੱਲ ਤੋਂ ਡਾ. ਜਸਪਾਲ ਸਿੰਘ ਅਤੇ ਸਿਰੀਏਵਾਲਾ ਤੋਂ ਭੁਪਿੰਦਰ ਸਿੰਘ ਸਰਪੰਚ ਉਮੀਦਵਾਰਾਂ ਵੱਲੋਂ ਬੀ ਡੀ ਏ ਦਫਤਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੀ ਵਿਸ਼ੇਸ਼ ਤੌਰ ’ਤੇ ਪਾਰਟੀ ਉਮੀਦਵਾਰਾਂ ਨਾਲ ਹਾਜ਼ਰ ਸਨ। ਚੋਣਾਂ ਬਾਰੇ ਗੱਲ ਕਰਦਿਆਂ ਮਲੂਕਾ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਦੇ ਹਲਕਾ ਫੂਲ ਅਧੀਨ ਆਉਣ ਵਾਲੇ ਜੋਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 2002 ਤੋਂ ਬਾਅਦ ਲਗਾਤਾਰ ਵੱਡੀਆਂ ਜਿੱਤਾਂ ਦਰਜ ਕਰਦੇ ਆ ਰਹੇ ਹਨ ਅਤੇ ਇਸ ਵਾਰ ਵੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਲ•ਾ ਪ੍ਰੀਸਦ ਚੋਣਾਂ ਵੱਡੇ ਅੰਤਰ ਨਾਲ ਜਿੱਤੇਗਾ। ਉਨ•ਾਂ ਨੇ ਕਿਹਾ ਕਿ ਚੋਣਾਂ ਨੂੰ ਲੈਕੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ । ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਹੈ ਤੇ ਸੂਰਾ ਸਰਕਾਰ ਵੱਲੋਂ ਚੋਣਾਂ ਵੇਲੇ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਜਿਸ ਕਾਰਨ ਲੋਕ ਕਾਂਗਰਸ ਨੂੰ ਕਰਾਰ ਜਵਾਬ ਦੇਣ ਲਈ ਉਤਾਵਲੇ ਹਨ । ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਠਿੰਡਾ ਜਿਲ•ਾ ਪ੍ਰੀਸ਼ਦ ਵੱਲੋਂ ਪਿੰਡਾਂ ਦਾ ਰਿਕਾਰਡ ਵਿਕਾਸ ਕਰਵਾਇਆ ਗਿਆ ਹੈ ,ਬਠਿੰਡਾ ਜਿਲ੍ਹਾ ਪ੍ਰੀਸਦ ਨੇ ਆਪਣੀ ਵਧੀਆਂ ਕਾਰਗੁਜਾਰੀ ਲਈ ਦੋ ਵਾਰ ਨੈਸ਼ਨਲ ਅਵਾਰਡ ਹਾਸਲ ਕੀਤਾ ਹੈ ਤੇ ਹੁਣ ਲੋਕ ਇੱਕ ਵਾਰ ਫਿਰ ਜਿਲ•ਾ ਪ੍ਰੀਸ਼ਦ ਦੀ ਨੁਮਾਇਦਗੀ ਲਈ ਅਕਾਲੀ ਦਲ ਉਮੀਦਵਾਰਾਂ ਨੂੰ ਤਰਜੀਹ ਦੇਣਗੇ । ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫਤਾ, ਸਤਨਾਮ ਸਿੰਘ ਭਾਈਰੂਪਾ, ਹਰਿੰਦਰ ਹਿੰਦਾ ਪ੍ਰਧਾਨ, ਰਾਕੇਸ ਗੋਇਲ ਭਗਤਾ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਨਿਰਮਲ ਗਿੱਲ ਮਹਿਰਾਜ, ਗੁਰਪਾਲ ਭੱਟੀ, ਬੂਟਾ ਭਾਈਰੂਪਾ, ਦੀਪਾ ਘੋਲੀਆ, ਜਸਵੀਰ ਬਰਾੜ, ਨਰਦੇਵ ਭਾਈਰੂਪਾ, ਮਨਪ੍ਰੀਤ ਗੁਰੁਸਰ, ਗੁਰਮੀਤ ਸਿੰਘ , ਜਗਜੀਤ ਮੱਲੀ, ਬਲਵਿੰਦਰ ਬੱਲੀ, ਗੁਰਦਰਸ਼ਨ ਸਿੰਘ ਨਹਿੰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Comments are closed.

COMING SOON .....


Scroll To Top
11