Friday , 24 May 2019
Breaking News
You are here: Home » PUNJAB NEWS » ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੀ ਵੈਬ-ਸਾਈਟ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ’ਚ ਉਪਲਬਧ ਹੈ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੀ ਵੈਬ-ਸਾਈਟ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ’ਚ ਉਪਲਬਧ ਹੈ : ਡਿਪਟੀ ਕਮਿਸ਼ਨਰ

ਬਠਿੰਡਾ, 7 ਅਗਸਤ (ਨਰਿੰਦਰ ਪੁਰੀ)- ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ ਨੇ ਅਜ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੀ ਸੋਧੀ ਹੋਈ ਵੈਬ-ਸਾਈਟ ਾ.ਬੳਟਹਨਿਦੳ.ਨਚਿ.ਨਿ ਜਾਰੀ ਕੀਤੀ। ਵਖ-ਵਖ ਉਪਭੋਗਤਾ ਅਨੁਕੂਲ ਸੂਚਨਾਵਾਂ ਨਾਲ ਲੈਸ ਇਸ ਵੈਬ-ਸਾਈਟ ਨੂੰ ਨੇਤਰਹੀਣ ਵੀ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹਨ। ਇਹ ਵੈਬ-ਸਾਈਟ ਹਰ ਪ੍ਰਕਾਰ ਦੇ ਕੰਪਿਊਟਰ ਅਤੇ ਐਂਡਰਾਇਡ ਮੋਬਾਇਲ ’ਤੇ ਚਲ ਸਕਦੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਇਨਫਰਮੇਟਿਕਸ ਅਫ਼ਸਰ ਸ਼੍ਰੀ ਸੰਦੀਪ ਗੁਪਤਾ ਨੇ ਦਸਿਆ ਕਿ ਇਸ ਵੈਬ-ਸਾਈਟ ‘ਤੇ ਵਖ-ਵਖ ਸੂਚਨਾਵਾਂ ਅਤੇ ਲਿੰਕ ਆਮ ਜਨਤਾ ਲਈ ਉਪਲਬਧ ਹੈ। ਇਨਾਂ ‘ਚ ਕੁਲੈਕਟਰ ਰੇਟ, ਡਰਾਈਵਿੰਗ ਲਾਇਸੈਂਸ ਸਬੰਧੀ ਬੇਨਤੀ ਪਤਰ, ਪਾਸਪੋਰਟ ਸਬੰਧੀ ਬੇਨਤੀ ਪਤਰ, ਪ੍ਰਾਪਰਟੀ ਦਾ ਪੰਜੀਕਰਨ, ਈ-ਡਿਸਟ੍ਰੀਕਟ ਸੇਵਾ ਸਬੰਧੀ ਵੀ ਸੂਚਨਾ ਮੁਹਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲਾ ਬਠਿੰਡਾ ਦੇ ਅਧਿਕਾਰੀਆਂ ਦਾ ਵੇਰਵਾ ਅਤੇ ਫੋਨ ਨੰਬਰ ਵੀ ਉਪਲਬਧ ਹਨ।ਸ਼੍ਰੀ ਸੰਦੀਪ ਗੁਪਤਾ ਨੇ ਦਸਿਆ ਕਿ ਇਹ ਵੈਬ-ਸਾਈਟ ਸੁਰਖਿਅਤ ਹੈ ਅਤੇ ਇਸ ‘ਤੇ ਆਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ। ਉਨਾਂ ਦਸਿਆ ਕਿ ਵੈਬ-ਸਾਈਟ ‘ਤੇ ਉਨਾਂ ਸਾਫ਼ਟਵੇਅਰ ਦੇ ਵੀ ਲਿੰਕ ਹਨ ਜਿਨਾਂ ਨੂੰ ਨੇਤਰਹੀਣ ਵਿਕਅਤੀ ਸਾਫ਼ਟਵੇਅਰ ਡਾਊਨਲੋਡ ਕਰਕੇ ਵੈਬ-ਸਾਈਟ ‘ਤੇ ਕੰਮ ਕਰ ਸਕਦੇ ਹਨ। ਇਹ ਸਾਫ਼ਟਵੇਅਰ ਕਿਸੇ ਵਿਅਕਤੀ ਦੇ ਬੋਲਣ ਤੋਂ ਬਾਅਦ ਉਸ ਨੂੰ ਮੰਗੀ ਗਈ ਸੂਚਨਾ ਦਿੰਦਾ ਹੈ। ਇਸ ਸਾਫ਼ਟਵੇਅਰ ਦਾ ਇਸਤੇਮਾਲ ਕਰਦੇ ਹੋਏ ਨੇਤਰਹੀਣ ਵਿਅਕਤੀ ਵੈਬ-ਸਾਈਟ ਦੇ ਵਖ-ਵਖ ਭਾਗਾਂ ਵਿਚੋਂ ਸੂਚਨਾ ਲੈ ਸਕਦਾ ਹੈ। ਇਹ ਸਾਫ਼ਟਵੇਅਰ ਕਿਸੇ ਵੀ ਪ੍ਰਕਾਰ ਦੇ ਕੰਪਿਊਟਰ ਜਾਂ ਐਂਡਰਾਇਡ ਮੋਬਾਇਲ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸੇ ਤਰਾਂ ਜਿਹੜੇ ਲੋਕ ਵਖ-ਵਖ ਰੰਗਾਂ ‘ਚ ਅੰਤਰ ਨਹੀਂ ਦਸ ਸਕਦੇ ਉਹ ਲੋਕ ਵੀ ਇਸ ਵੈਬ-ਸਾਈਟ ‘ਤੇ ਦਿਤੀ ਗਈ ਕੰਟਰਾਸਟ ਦੀ ਸਹੂਲਤ ਦਾ ਇਸਤੇਮਾਲ ਕਰ ਸਕਦੇ ਹਨ। ਇਹ ਵੈਬ-ਸਾਈਟ ਭਾਰਤ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਵੈਬ-ਸਾਈਟਾਂ ਦੇ ਨਿਯਮਾਂ ਅਨੁਸਾਰ ਬਣਾਈ ਗਈ ਹੈ।

Comments are closed.

COMING SOON .....


Scroll To Top
11