Sunday , 26 May 2019
Breaking News
You are here: Home » BUSINESS NEWS » ਜ਼ਿਲ੍ਹਾ ਜਲ਼ੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਫੜੇ

ਜ਼ਿਲ੍ਹਾ ਜਲ਼ੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਫੜੇ

ਜਲੰਧਰ, 12 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇੰਨਵੈਸ਼ਟੀਗੇਸ਼ਨ), ਸ਼੍ਰੀ ਸਰਬਜੀਤ ਰਾਏ,ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ), ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਦੀ ਅਗਵਾਈ ਹੇਠ ਹਸਬ ਹਦਾਇਤ ਏ.ਐਸ.ਆਈ ਸਮੇਤ ਪੁਲਿਸ ਪਾਰਟੀ ਵੱਲੋ ਮਿਤੀ 12.06.18 ਨੂੰ ਮੁੱਕਦਮਾ ਨੰਬਰ 94 ਮਿਤੀ 12.06.18 ਜੁਰਮ 379,411 ੀਫਛ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਉਮਰ ਕਰੀਬ 27 ਸਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਤਾਲੀਮ ਗਿਆਰ੍ਹਵੀ ਪਾਸ ਤੇ ਅਨਮੈਰਿਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਐਸਆਈ ਅੰਗਰੇਜ ਸਿੰਘ ਨੇ ਪਿੰਡ ਰਾਏਪੁਰ ਰਸੂਲਪੁਰ ਨਹਿਰ ਪੁਲੀ ਤੇ ਨਾਕਾ ਲਗਾ ਕੇ ਉਸ ਪਾਸੋ ਇੱਕ ਮੋਟਰਸਾਈਕਲ ਨੰਬਰ ਫਭ09-ਗ਼-5971 ਮਾਰਕਾ ਸਪਲੈਂਡਰ ਪਲੱਸ ਅਤੇ ਫਰਦ ਇੰਕਸਾਫ ਮੁਤਾਬਿਕ ਦੌਰਾਨੇ ਤਫਤੀਸ਼ ਦੋ ਹੋਰ ਚੋਰੀ ਦੇ ਮੋਟਰਸਾਈਕਲ ਮਾਰਕਾ ਪੈਸ਼ਨ ਪਲੱਸ ਰੰਗ ਕਾਲਾ ਅਸਮਾਨੀ ਤੇ ਦੂਜਾ ਮੋਟਰਸਾਈਕਲ ਮਾਰਕਾ ਹੀਰੋ ਬ੍ਰਾਮਦ ਕੀਤੇ।

Comments are closed.

COMING SOON .....


Scroll To Top
11