Saturday , 22 September 2018
Breaking News
You are here: Home » Carrier » ਜ਼ਿਲਾ ਵਿਚ ਭਰਤੀ ਕੀਤੇ ਗਏ 78 ਹੋਮਗਾਰਡਜ ਵਲੰਟੀਅਰਜ ਦੀ ਮੁਢਲੀ ਸਿਖਲਾਈ ਕੈਂਪ ਸਮਾਪਤ

ਜ਼ਿਲਾ ਵਿਚ ਭਰਤੀ ਕੀਤੇ ਗਏ 78 ਹੋਮਗਾਰਡਜ ਵਲੰਟੀਅਰਜ ਦੀ ਮੁਢਲੀ ਸਿਖਲਾਈ ਕੈਂਪ ਸਮਾਪਤ

ਫਰੀਦਕੋਟ, 22 ਜੂਨ (ਗੁਰਜੀਤ ਰੋਮਾਣਾ)- ਪੰਜਾਬ ਸਰਕਾਰ ਵਲੋਂ ਡਿਊਟੀ ਦੌਰਾਨ ਮ੍ਰਿਤਕ ਹੋਮਗਾਰਡਜ ਵਲੰਟੀਅਰਜ ਦੇ ਆਸ਼ਰਿਤਾਂ ਨੂੰ ਬਤੌਰ ਵਲੰਟੀਅਰ ਨੌਕਰੀ ਤੇ ਰਖਣ ਦੇ ਆਦੇਸ਼ਾਂ ਦੀ ਪਾਲਣਾ ਹਿਤ ਜ਼ਿਲ•ੇ ਵਿਚ ਭਰਤੀ ਕੀਤੇ ਗਏ 78 ਹੋਮਗਾਰਡਜ ਵਲੰਟੀਅਰਜ ਦੀ ਮੁਢਲੀ ਸਿਖਲਾਈ ਕੈਂਪ ਜਿਲਾ ਪੁਲੀਸ ਦੇ ਸਹਿਯੋਗ ਨਾਲ ਲਗਾਇਆ ਅਜ ਪੁਲਿਸ ਲਾਈਨ ਵਿਖੇ ਅਜ ਸਮਾਪਤ ਹੋ ਗਿਆ। ਸਮਾਪਤੀ ਉਪਰੰਤ ਜਿਲਾ ਕਮਾਡੈਂਟ ਸ੍ਰੀ ਸੁਖਵੰਤ ਸਿੰਘ ਬਰਾੜ ਵਲੋਂ ਮਾਰਚ ਪਾਸਟ ਤੋਂ ਸਲਾਮੀ ਲਈ ਗਈ ਅਤੇ ਕੈਂਪ ਵਿਚ ਸਿਖਲਾਈ ਦੌਰਾਨ ਵਧੀਆ ਕਾਰਗਾਰੀ ਵਾਲੇ ਗਾਰਡਜ ਨੂੰ ਸਨਮਾਨ ਚਿੰਨ•ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਰਤੀ ਹੋਏ ਹੋਮਗਾਰਡਜ਼ ਵਲੰਟੀਅਰਾਂ ਨੂੰ ਪੁਲਿਸ ਲਾਈਨ ਵਿਖੇ 1 ਜੂਨ 2018 ਤੋਂ ਸਿਖਲਾਈ ਦਿਤੀ ਗਈ ਹੈ।ਇਸ ਮੌਕੇ ਕੈਂਪ ਕਮਾਡੈਂਟ ਸ੍ਰੀ ਜਰਨੈਲ ਸਿੰਘ ਮਾਨ,ਕੰਪਨੀ ਕਮਾਂਡਰ ਸ੍ਰੀਮਤੀ ਪਰਮਜੀਤ ਕੌਰ ਬਰਾੜ,ਪਲਾਟੂਨ ਕਮਾਂਡਰ ਗੁਰਪ੍ਰੀਤ ਸਿੰਘ,ਪਲਾਟੂਨ ਕਮਾਂਡਰ ਨਿਰਮਲਜੀਤ ਸਿੰਘ,ਪਲਾਟੂਨ ਕਮਾਂਡਰ ਕਰਨ ਅਤੇ ਜ਼ਿਲ•ੇ ਦਾ ਸਾਰਾ ਸਟਾਫ ਹਾਜ਼ਰ ਸੀ।

Comments are closed.

COMING SOON .....
Scroll To Top
11