Monday , 14 October 2019
Breaking News
You are here: Home » HEALTH » ਜ਼ਮੀਨੀ ਵਿਵਾਦ ਦੇ ਚਲਦਿਆਂ ਭਰਾ ਨੇ ਗੋਲੀਆਂ ਮਾਰ ਕੇ ਕੀਤਾ ਭਰਾ ਦਾ ਕਤਲ

ਜ਼ਮੀਨੀ ਵਿਵਾਦ ਦੇ ਚਲਦਿਆਂ ਭਰਾ ਨੇ ਗੋਲੀਆਂ ਮਾਰ ਕੇ ਕੀਤਾ ਭਰਾ ਦਾ ਕਤਲ

ਝਬਾਲ, 26 ਜੂਨ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਇਥੋਂ ਦੂਰ ਪੈਂਦੇ ਪਿੰਡ ਸੋਹਲ ਦੇ ਵਾਸੀ ਜੋਂ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿਖੇ ਰਹਿ ਰਹੇ ਸਨ ਅਤੇ ਰਾਮਤੀਰਥ ਰੇਡ ਤੇ ਸਥਿਤ ਪਿੰਡ ਗੋਸਾਂਬਾਦ ਜਮੀਨ ਦੀ ਕਾਸ਼ਤ ਕਰਦੇ ਸਨ ਅੱਜ ਜ਼ਮੀਨੀ ਵਿਵਾਦ ਦੇ ਚਲਦਿਆਂ ਸਕੇ ਭਰਾ ਦੁਆਰਾ ਆਪਣੇ ਭਰਾ ਦਾ ਗੋਲੀਆ ਮਾਰਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਭਰਾਵਾਂ ਦੇ ਚਾਚੇ ਉਘੇ ਉਦਯੋਗਪਤੀ ਚੈਅਰਮੈਨ ਗੁਰਚਰਨ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਭਤੀਜਿਆਂ ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਸੋਹਲ ਦਾ ਪਿਛਲੇ ਲੰਮੇ ਸਮੇਂ ਤੋਂ ਕਰੀਬ ਡੇਢ ਪੋਣੇ ਦੋ ਏਕੜ ਦਾ ਝਗੜਾ ਚਲਦਾ ਆ ਰਿਹਾ ਸੀ।ਜਿਸ ਸਬੰਧੀ ਸੁਖਦੇਵ ਸਿੰਘ ਵੱਲੋਂ ਆਪਣੇ ਪਿਤਾ ਵੱਲੋਂ ਲਿਖੀ ਗਈ ਵਸੀਅਤ ਮੁਤਾਬਕ ਮਾਣਯੋਗ ਅਦਾਲਤ ਵਿੱਚ ਪਹੁੰਚ ਕੀਤੀ ਗਈ ਅਤੇ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਸੀ ਅਤੇ ਜਦ ਤੱਕ ਅਦਾਲਤ ਦੁਆਰਾ ਕੋਈ ਫੈਸਲਾ ਨਹੀਂ ਹੁੰਦਾ ਤਦ ਤੱਕ ਜ਼ਮੀਨ ਨੂੰ ਵਾਹੁਣ ਅਤੇ ਮੋਟਰ ਦੇ ਪਾਣੀ ਦੀ ਵਰਤੋਂ ਨਾ ਕਰਨ ਲਈ ਹਰਜਿੰਦਰ ਸਿੰਘ ਨੂੰ ਕਿਹਾ ਗਿਆ ਸੀ।ਪਰ ਉਕਤ ਜ਼ਮੀਨ ਦਾ ਇੰਤਕਾਲ ਹਰਜਿੰਦਰ ਸਿੰਘ ਦੇ ਨਾਮ ਤੇ ਹੋਣ ਕਰਕੇ ਹਰਜਿੰਦਰ ਸਿੰਘ ਨੇ ਜ਼ਮੀਨ ਨੂੰ ਇਕ ਜ਼ਿਮੀਂਦਾਰ ਨੂੰ ਠੇਕੇ ਤੇ ਦੇ ਦਿੱਤਾ। ਅੱਜ ਸਵੇਰੇ ਕਰੀਬ ਦਸ ਕੁ ਵਜੇ ਜ਼ਿਮੀਂਦਾਰ ਨੇ ਹਰਜਿੰਦਰ ਸਿੰਘ ਨੂੰ ਮੌਕੇ ਤੇ ਸੱਦਿਆ ਕਿ ਮੋਟਰ ਨੂੰ ਚਲਾ ਕੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਜਦੋਂ ਜ਼ਿਮੀਂਦਾਰ ਅਤੇ ਹਰਜਿੰਦਰ ਸਿੰਘ ਮੋਟਰ ਚਲਾਉਣ ਲੱਗੇ ਤਾਂ ਮੌਕੇ ਤੇ ਪੁੱਜੇ ਸੁਖਦੇਵ ਸਿੰਘ ਨੇ ਇਸ ਦਾ ਵਿਰੋਧ ਕੀਤਾ ਜਿਸ ਤੇ ਦੋਵਾਂ ਭਰਾਵਾਂ ਵਿੱਚ ਤੂੰ-ਤੂੰ ਮੈ-ਮੈ ਹੋ ਗਈ। ਜਦੋਂ ਕਿ ਹਰਜਿੰਦਰ ਸਿੰਘ ਦੋ ਏਕੜ ਦੀ ਵਿੱਥ ਤੇ ਖੜ੍ਹੀ ਆਪਣੀ ਬਰੀਜਾ ਗੱਡੀ ਵਿੱਚ ਆ ਕੇ ਬੈਠ ਗਿਆ ਤੇ ਸੁਖਦੇਵ ਸਿੰਘ ਵੀ ਵਾਪਸ ਆਪਣੇ ਫਾਰਮ ਹਾਊਸ ਤੇ ਚਲਾ ਗਿਆ ਕੁਝ ਦੇਰ ਬਾਅਦ ਆਪਣੇ ਟਰੇਕਟਰ ਤੇ ਸਵਾਰ ਹੋ ਕੇ ਆਇਆ ਤੇ ਆਉਂਦੇ ਸਾਰ ਹੀ ਟਰੈਕਟਰ ਨਾਲ ਕਾਰ ਨੂੰ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਕਾਰ ਵਿਚ ਬੈਠੇ ਹਰਜਿੰਦਰ ਸਿੰਘ ਤੇ ਰਿਵਾਲਵਰ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜੋ ਕਾਰ ਦੇ ਸਾਮ੍ਹਣੇ ਸ਼ੀਸ਼ੇ ਨੂੰ ਚੀਰਦੀਆਂ ਅੰਦਰ ਵੱਜੀਆਂ ਇਸ ਦੌਰਾਨ ਸੁਖਦੇਵ ਸਿੰਘ ਦੇ ਨਾਲ ਆਏ ਉਸ ਦੇ ਡਰਾਈਵਰ ਰਮਨ ਨੇ ਦਾਤਰ ਦਾ ਵਾਰ ਕਰਕੇ ਡਰਾਈਵਰ ਸਾਇਡ ਵਾਲਾ ਸ਼ੀਸ਼ਾ ਤੋੜਿਆ ਤੇ ਕਾਫੀ ਸਾਰੇ ਦਾਤਰ ਦੇ ਵਾਰ ਕੀਤੇ ਜੋ ਹਰਜਿੰਦਰ ਸਿੰਘ ਦੇ ਗੁਟ ਅਤੇ ਮੋਢੇ ਤੇ ਲੱਗੇ ਇਸ ਸਮੇਂ ਸੁਖਦੇਵ ਸਿੰਘ ਟਰੈਕਟਰ ਤੋਂ ਥੱਲੇ ਉਤਰ ਆਇਆ ਅਤੇ 315 ਬੋਰ ਦੀ ਰਫਲ ਨਾਲ ਸਿੱਧੀਆਂ ਗੋਲੀਆਂ ਹਰਜਿੰਦਰ ਦੇ ਮਾਰੀਆਂ ਜਿਸ ਨਾਲ ਹਰਜਿੰਦਰ ਸਿੰਘ ਮੌਕੇ ਤੇ ਦਮ ਤੋੜ ਗਿਆ। ਤੇ ਸੁਖਦੇਵ ਸਿੰਘ ਆਪਣੇ ਡਰਾਇਵਰ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ਤੇ ਪੁੱਜੇ ਪੁਲਿਸ ਥਾਣਾ ਕੰਬੋਹ ਦੇ ਥਾਣਾ ਮੁਖੀ ਤੇ ਹੋਰ ਉੱਚ ਅਧਿਕਾਰੀਆਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਿ?ਤਕ ਦੀ ਪਤਨੀ ਨੀਰਾ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ।

Comments are closed.

COMING SOON .....


Scroll To Top
11