Tuesday , 17 July 2018
Breaking News
You are here: Home » ENTERTAINMENT » ਖ਼ੂਬਸੂਰਤ ਗਾਇਕੀ ਤੇ ਅਦਾਕਾਰੀ ਨਾਲ ਸਰੋਤਿਆ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਰਫ਼ਤਾਰ ਕੌਰ

ਖ਼ੂਬਸੂਰਤ ਗਾਇਕੀ ਤੇ ਅਦਾਕਾਰੀ ਨਾਲ ਸਰੋਤਿਆ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਰਫ਼ਤਾਰ ਕੌਰ

ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਹੀ ਖ਼ੂਬਸੂਰਤ ਤੇ ਸੁਰੀਲੀ ਆਵਾਜ਼ ਨਾਲ ਕੀਲ ਕੇ ਬਾ-ਕਮਾਲ ਅਦਾਵਾਂ ਦੀ ਮਲਿਕਾ ਜਿਸਦੀ ਆਵਾਜ਼ ਸੁਣਕੇ ਹਰ ਇੱਕ ਸੰਗੀਤਕ ਪ੍ਰੇਮੀ ਝੂੰਮਣ ਲਈ ਮਜਬੂਰ ਹੋ ਜਾਂਦਾ ਹੈ,ਉਹ ਹੈ ਸੁਰੀਲੀ ਤੇ ਬੁ¦ਦ ਆਵਾਜ਼ ਦੀ ਮਲਿਕਾ ਰਫ਼ਤਾਰ ਕੌਰ ਉਰਫ ਰੁਕਮਨ ਖਾਨ। ਜਿਸ ਦੇ ਗੀਤਾ ਨੂੰ ਸਰੋਤਿਆਂ ਨੇ ਸੁਣ ਕੇ ਬੇਹੱਦ ਪਿਆਰ ਦਿੱਤਾ। ਗਿੱਦੜਬਾਹਾ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੇ ਪਿਤਾ ਸੀਰਾ ਖਾਨ (ਮਸ਼ਹੂਰ ਲੋਕ ਗਾਇਕ) ਦੇ ਘਰ ਮਾਤਾ ਆਸ਼ਾ ਬੇਗਮ ਦੀ ਕੁੱਖੋ 24 ਅਗਸਤ 1993 ਨੂੰ ਰਫ਼ਤਾਰ ਕੌਰ ਉਰਫ ਰੁਕਮਨ ਖਾਨ ਨੇ ਜਨਮ ਲਿਆਂ। ਬਚਪਨ ਤੋ ਹੀ ਸੰਗੀਤ ਨਾਲ ਪਿਆਰ ਹੋਣ ਕਾਰਨ 12ਵੀਂ ਕਲਾਸ ਕਰਨ ਤੋਂ ਬਾਦ ਗਾਇਕੀ ਵਿੱਚ ਹੋਰ ਰੁਚੀ ਵਧਣ ਲੱਗੀ। ਫ਼ਿਰ ਰਫ਼ਤਾਰ ਕੌਰ ਉਰਫ ਰੁਕਮਨ ਖਾਨ ਨੋ ਆਪਣੇ ਪਿਤਾ ਸੀਰਾ ਖਾਨ ਨੂੰ ਗੁਰੂ ਧਾਰ ਕੇ ਹੋਲੀ ਹੌਲੀ ਗਾਇਕੀ ਦਾ ਅਭਿਆਸ ਕਰਕੇ ਅੱਗੇ ਗਾਇਕੀ ਦਾ ਸਫ਼ਰ ਜਾਰੀ ਰੱਖਿਆਂ ਤੇ ਮਿਹਨਤ ਰੰਗ ਲਾ ਗਈ। ਗਾਇਕਾ ਰਫ਼ਤਾਰ ਕੌਰ ਨੇ ਸਰੋਤਿਆਂ ਦੀ ਕਚਹਿਰੀ ਵਿੱਚ ਗੀਤਕਾਰ ਤੇ ਪੇਸ਼ਕਾਰ ਜਰਨੈਲ ਸਿੰਘ (ਕਨੇਡਾ) ਨੇ ਸੈਮ ਝੱਜ (ਕਨੇਡਾ) ਤੇ ਦਵਿੰਦਰ ਰਾਜ ਦੇ ਸਹਿਯੋਗ ਨਾਲ ਮੁਨੀਸ਼ ਗੋਇਲ ਦੀ ਗੋਇਲ ਮਿਊਜ਼ਿਕ ਕੰਪਨੀ ਰਾਹੀ ਸਿੰਗਲ ਟ੍ਰੈਕ ਗੀਤ ‘ਟਾਇਮ’ ਹਾਜ਼ਿਰ ਕੀਤਾ। ਜਿਸ ਦਾ ਸਰੋਤਿਆਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਇਸ ਤੋਂ ਬਾਦ ਵਿੱਚ ਫ਼ਿਰ ਵਿਆਹ, ਪੱਗ ਦੀਆਂ ਪੂਣੀਆਂ ਹਾਜ਼ਿਰ ਕੀਤਾ, ਜਿਸ ਨਾਲ ਗਾਇਕਾਂ ਰਫ਼ਤਾਰ ਕੌਰ ਨੂੰ ਸੰਗੀਤਕ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਦੇ ਦਿੱਤੀ। ਗਾਇਕ ਰਫ਼ਤਾਰ ਕੌਰ ਨੇ ਗੱਲ ਬਾਤ ਕਰਨ ਦੌਰਾਨ ਦੱਸਿਆਂ ਕਿ ਇੱਕ ਹੋਰ ਸਿੰਗਲ ਟਰੈਕ ਗੀਤ ‘ਗੂਗਲ’ ਨੂੰ ਪੇਸ਼ਕਾਰ ਸਤਨਾਮ ਛੀਨਾ ਰਾਹੀ ਜਲਦ ਹੀ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਫ਼ਤਾਰ ਕੌਰ ਸੰਸਾਰ ਪ੍ਰਸਿੱਧ ਗਾਇਕ ਖੁਦਾ ਬਖ਼ਸ ਦੀ ਭੈਣ ਹੈ। ਅੰਤ ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਉਸ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ‘ਗੂਗਲ’ਗੀਤ ਨੂੰ ਵੀ ਪਿਆਰ ਦੇਣਗੇ।
-ਪੱਤਰਕਾਰ ਇੰਦਰਜੀਤ ਨਥਾਣਾ

Comments are closed.

COMING SOON .....
Scroll To Top
11