Saturday , 21 April 2018
Breaking News
You are here: Home » Religion » ਖ਼ਾਲਸਾ ਕਾਲਜ ਭਗਤਾ ਭਾਈ ਵਿਖੇ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

ਖ਼ਾਲਸਾ ਕਾਲਜ ਭਗਤਾ ਭਾਈ ਵਿਖੇ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ ਜਾਰੀ

image ਭਗਤਾ ਭਾਈ ਕਾ, 14 ਜੁਲਾਈ (ਸਵਰਨ ਸਿੰਘ ਭਗਤਾ)- ਸਥਾਨਕ ਸਹਿਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ‘ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਤੀਜੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਹੋਣ ਤੇ ਕਾਲਜ ਦੇ ਪ੍ਰਾਸਪੈਕਟ ਨੂੰ ਰਿਲੀਜ ਕਰਨ ਸੰਬੰਧੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਕਾਲਜ ਦੇ ਆਨਰੇਰੀ ਸਕੱਤਰ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਕਾਲਜ ਦੇ ਪ੍ਰਾਸਪੈਕਟ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਤੇ ਸ. ਮਲੂਕਾ ਨੇ ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਅਤੇ ਸਮੂਹ ਸਟਾਫ਼ ਨੂੰ ਕਾਲਜ ਦੇ ਤੀਜੇ ਅਕਾਦਮਿਕ ਵਰ੍ਹੇ ਵਿੱਚ ਸਫਲਤਾ ਪੂਰਵਕ ਕਦਮ ਰੱਖਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਲਜ ਵੱਲੋਂ 10+1 ਕਲਾਸ ਦੇ ਆਰਟਸ,ਕਾਮਰਸ ਅਤੇ ਸਾਇੰਸ ਕੋਰਸ ਚਾਲੂ ਕੀਤੇ ਜਾਣ ਤੇ ਵੀ ਵਧਾਈ ਦਿੱਤੀ।
ਉਨ੍ਹਾਂ ਨੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਅੰਮ੍ਰਿਤਧਾਰੀ ਅਤੇ ਘੱਟ ਗਿਣਤੀ ਨਾਲ ਸਬੰਧਤ ਵਿਦਿਆਰਥੀਆਂ ਲਈ ਵਜੀਫੇ ਉਪਲਬਧ ਕਰਾਉਣ ਸੰਬੰਧੀ ਕੀਤੇ ਯਤਨਾਂ ਦੀ ਪ੍ਰਸੰਸਾ ਕੀਤੀ।ਨਾਲ ਹੀ ਉਹਨਾਂ ਨੇ ਇਸ ਸੰਸਥਾ ਦੀ ਬੇਹਤਰੀ ਅਤੇ ਅਕਾਦਮਿਕ ਗੁਣਵੱਤਾ ਨੂੰ ਬਣਾਉਣ ਅਤੇ ਬਣਾਈ ਰੱਖਣ ਲਈ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਸਿਕੰਦਰ ਸਿੰਘ ਮਲੂਕਾ ਦਾ ਕਾਲਜ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਪਲਵਿੰਦਰ ਸਿੰਘ,ਪ੍ਰੋ. ਜਗਦੀਪ ਕੌਰ, ਪ੍ਰੋ. ਮਨਦੀਪ ਕੌਰ (ਡਾ), ਪ੍ਰੋ. ਅਮਨਦੀਪ ਕੌਰ ,ਪ੍ਰੋ. ਹਰਪਿੰਦਰ ਕੌਰ ਪ੍ਰੋ. ਡਾ ਰੁਪਿੰਦਰਜੀਤ ,ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸਿਮਰਜੀਤ ਕੌਰ ਅਤੇ ਪ੍ਰੋ. ਜਿੰਕਪ੍ਰੀਤ ਕੌਰ ਤੋਂ ਇਲਾਵਾ.ਮਨਜੀਤ ਸਿੰਘ ਧੁੰਨਾ ਆਦਿ ਹਾਜ਼ਰ ਸਨ।

Comments are closed.

COMING SOON .....
Scroll To Top
11