Friday , 21 September 2018
Breaking News
You are here: Home » ENTERTAINMENT » ਖ਼ਾਲਸਾ ਕਾਲਜ ਪਟਿਆਲਾ ਵਲੋਂ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਸਮਰਪਿਤ ਤਿੰਨ ਗੀਤਾਂ ਦੇ ਪੋਸਟਰ ਰਿਲੀਜ਼

ਖ਼ਾਲਸਾ ਕਾਲਜ ਪਟਿਆਲਾ ਵਲੋਂ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਸਮਰਪਿਤ ਤਿੰਨ ਗੀਤਾਂ ਦੇ ਪੋਸਟਰ ਰਿਲੀਜ਼

ਪਟਿਆਲਾ, 14 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਖ਼ਾਲਸਾ ਕਾਲਜ ਪਟਿਆਲਾ ਵਲੋਂ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਸਮਰਪਿਤ ਤਿਆਰ ਕੀਤੇ ਗਏ ਤਿੰਨ ਗੀਤ ਦੇਸ਼ ਪੰਜਾਬ, ਮੈਂ ਪੰਜਾਬੀ ਅਤੇ ਮਾਂ ਬੋਲੀ ਦੇ ਪੋਸਟਰ ਕਾਲਜ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉਭਾ ਵਲੋਂ ਰਿਲੀਜ਼ ਕੀਤੇ ਗਏ।ਕਾਲਜ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉਭਾ ਨੇ ਇਸ ਮੌਕੇ ਤੇ ਦਸਿਆ ਕਿ ਪੰਜਾਬ ਦੇ ਸਭਿਆਚਾਰ ਅਤੇ ਬੋਲੀ ਦੇ ਖ਼ੂਬਸੂਰਤ ਪਖਾਂ ਨੂੰ ਉਜਾਗਰ ਕਰਨ ਹਿਤ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ ਜਗਜੀਤ ਸਿੰਘ ਵਲੋਂ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀ ਲਿਖੀ ਇਕ ਕਵਿਤਾ -ਮੈਂ ਪੰਜਾਬੀ- ਨੂੰ ਗਾਇਆ ਗਿਆ ਹੈ, ਸੰਗੀਤ ਵਿਭਾਗ ਦੇ ਡਾਕਟਰ ਗੌਰੀ ਖੰਨਾ ਵਲੋਂ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੇ ਲਿਖੇ ਗੀਤ -ਦੇਸਾਂ ਵਿਚੋਂ ਦੇਸ ਪੰਜਾਬ ਨੀ- ਅਤੇ ਕਾਲਜ ਦੇ ਤੇ ਇਸੇ ਵਿਭਾਗ ਦੇ ਡਾ ਤੇਜਿੰਦਰ ਸਿੰਘ ਵਲੋਂ ਡਾ ਸਤੀਸ਼ ਵਰਮਾ ਦਾ ਲਿਖਿਆ ਗੀਤ ਮਾਂ ਬੋਲੀ ਮੇਰੀ ਮਾਂ ਬੋਲੀ ਤਿਆਰ ਕੀਤੇ ਗਏ ਹਨ।ਉਨ੍ਹਾਂ ਦਸਿਆ ਕਿ ਇਨ੍ਹਾਂ ਗੀਤਾਂ ਦੇ ਨਾਲ ਜੋ ਵੀਡੀਓਗ੍ਰਾਫੀ ਕੀਤੀ ਗਈ ਹੈ ਉਹ ਵੀ ਪੂਰੀ ਤਰ੍ਹਾਂ ਪੰਜਾਬ ਦੇ ਸਭਿਆਚਾਰ ਅਤੇ ਪੰਜਾਬੀਅਤ ਨੂੰ ਹੀ ਰੂਪਮਾਨ ਕਰਦੀ ਹੈ।ਉਨ੍ਹਾਂ ਇਹ ਵੀ ਦਸਿਆ ਕਿ ਕਾਲਜ ਵਿਖੇ ਕਾਲਜ ਵਲੋਂ ਆਪਣਾ ਭਾਈ ਮਰਦਾਨਾ ਸੰਗੀਤ ਸਟੂਡੀਓ ਸਥਾਪਤ ਕੀਤਾ ਗਿਆ ਹੈ ਅਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਸਟੂਡੀਓ ਰਾਹੀਂ ਸਿਰਫ਼ ਤੇ ਸਿਰਫ਼ ਆਪਣੇ ਵਿਰਸੇ ਧਰਮ ਸਭਿਆਚਾਰ ਅਤੇ ਹੋਰ ਪ੍ਰੇਰਨਾ ਦਾਇਕ ਗੀਤ ਫਿਲਮਾਂ ਅਤੇ ਅਜਿਹੀ ਹੋਰ ਸਮਗਰੀ ਸਮਾਜ ਨੂੰ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਇਹ ਕਿਹਾ ਕਿ ਇਹ ਤਿੰਨੋਂ ਗੀਤ ਕਾਲਜ ਵਲੋਂ ਕਰਾਈ ਜਾ ਰਹੀ ਪੰਜਾਬੀ ਗਲੋਬਲ ਕਾਨਫਰੰਸ ਦੇ ਮੌਕੇ ਉਪਰ ਮਿਤੀ 22 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਵਲੋਂ ਜਾਰੀ ਕੀਤੇ ਜਾਣਗੇ। ਕਾਲਜ ਪ੍ਰਿੰਸੀਪਲ ਨੇ ਦਸਿਆ ਕਿ ਇਨ੍ਹਾਂ ਤਿੰਨਾਂ ਗੀਤਾਂ ਦੀ ਸ਼ੂਟਿੰਗ ਪੰਜਾਬ ਦੇ ਵਖ ਵਖ ਥਾਵਾਂ ਉਪਰ ਕੀਤੀ ਗਈ ਹੈ ਅਤੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਥਾਵਾਂ ਪੰਜਾਬ ਦੇ ਵਿਰਸੇ ਦੀ ਸਹੀ ਰੂਪ ਮਾਨੀ ਕਰਦੀਆਂ ਹੋ।ਸਮੁਚੇ ਫਿਲਮਾਂਕਣ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੀ ਇਸ ਵਿਚ ਹਿਸਾ ਲਿਆ ਹੈ

Comments are closed.

COMING SOON .....
Scroll To Top
11