Sunday , 15 December 2019
Breaking News
You are here: Home » BUSINESS NEWS » ਖ਼ਬਰਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਆਇਆ ਹਰਕਤ ‘ਚ

ਖ਼ਬਰਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਆਇਆ ਹਰਕਤ ‘ਚ

ਪੁਲਿਸ ਨੇ ਆਤਿਸ਼ਬਾਜੀ ਨਾਲ ਭਰਿਆ ਟਰੱਕ ਕੀਤਾ ਕਾਬੂ
ਕੁਰਾਲੀ, 11 ਅਕਤੂਬਰ (ਰਣਜੋਧ ਸਿੰਘ)- ਉੱਚ ਅਦਾਲਤ ਅਤੇ ਸੂਬਾ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਸ਼ਹਿਰ ਵਿੱਚ ਬੇਖੌਫ਼ ਆਤਿਸ਼ਬਾਜੀ ਦੇ ਥੋਕ ਵਪਾਰੀਆਂ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਕੀਤੇ ਜਾ ਰਹੇ ਗੈਰਕਾਨੂੰਨੀ ਕਾਰੋਬਾਰ ਖਿਲਾਫ ਸ਼ਹਿਰ ਨਿਵਾਸੀਆਂ ਦੀ ਅਵਾਜ਼ ਨੂੰ ਬੁਲੰਦ ਕਰਦਿਆਂ ਸਥਾਨਕ ਪੱਤਰਕਾਰਾਂ ਵੱਲੋਂ ਵੱਖ ਵੱਖ ਅਖਬਾਰਾਂ ਅਤੇ ਨਿਊਜ਼ ਚੈਨਲਾਂ ਵਿੱਚ ਲਗਾਈ ਜਾ ਰਹੀਆਂ ਖ਼ਬਰਾਂ ਤੋਂ ਬਾਅਦ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਥਾਨਕ ਸ਼ਹਿਰ ਦੇ ਪੁਲਿਸ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਸਥਾਨਕ ਸ਼ਹਿਰ ਦੇ ਸਦਰ ਥਾਣਾ ਪੁਲਿਸ ਦੇ ਏ.ਐਸ.ਆਈ ਤਲਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਇੱਕ ਨਾਕੇ ਦੌਰਾਨ ਆਤਿਸ਼ਬਾਜੀ ਦੇ ਇੱਕ ਥੋਕ ਕਾਰੋਬਾਰੀ ਵੱਲੋਂ ਗੈਰਕਾਨੂੰਨੀ ਢੰਗ ਨਾਲ ਸ਼ਹਿਰ ਤੋਂ ਬਾਹਰ ਭੇਜੇ ਜਾ ਰਹੇ ਆਤਿਸ਼ਬਾਜੀ ਨਾਲ ਭਰੇ ਟਰੱਕ ਨੂੰ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ.ਐਸ.ਆਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰ ਬਟਾਲਾ ਅਤੇ ਦੇਸ਼ ਦੇ ਹੋਰ ਵੱਖ ਵੱਖ ਸ਼ਹਿਰਾਂ ਵਿੱਚ ਆਤਿਸ਼ਬਾਜੀ ਦੀਆਂ ਫੈਕਟਰੀਆਂ ਅਤੇ ਆਤਿਸ਼ਬਾਜੀ ਦੇ ਗੁਦਾਮਾਂ ਵਿੱਚ ਹੋਏ ਭਿਆਨਕ ਹਾਦਸਿਆਂ ਤੋਂ ਬਾਅਦ ਉੱਚ ਅਦਾਲਤ ਅਤੇ ਸੂਬਾ ਸਰਕਾਰ ਦੇ ਨਿਰਦੇਸ਼ਾਂ ਤੇ ਅਮਲ ਕਰਦਿਆਂ ਜਿਲ੍ਹਾ ਪ੍ਰਸ਼ਾਸ਼ਨ ਤੇ ਸਥਾਨਕ ਪੁਲਿਸ ਆਤਿਸ਼ਬਾਜੀ ਕਾਰਨ ਵਾਪਰਨ ਵਾਲੀ ਕਿਸੇ ਵੀ ਅਸੁਖਦ ਘਟਨਾ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਮੁਸ਼ਤੈਦ ਹੈ । ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਤ ਪੁਲਿਸ ਪਾਰਟੀ ਹੌਲਦਾਰ ਗੁਰਜੋਧ ਸਿੰਘ ਤੇ ਹੌਲਦਾਰ ਪਰਮਿੰਦਰ ਸਿੰਘ ਤੇ ਪੰਜਾਬ ਹੋਮਗਾਰਡ ਸਿਪਾਹੀ ਸਵਰਨ ਸਿੰਘ ਸਮੇਤ ਬੜੌਦੀ ਟੋਲ ਪਲਾਜ਼ਾ ਤੇ ਨਾਕਾ ਲਗਾਇਆ ਗਿਆ ਸੀ ਤੇ ਉਨ੍ਹਾਂ ਨੂੰ ਮੁਖਬਰ ਖ਼ਾਸ ਤੋਂ ਇਤਲਾਹ ਮਿਲੀ ਸੀ ਕਿ ਸ਼ਹਿਰ ਦੇ ਕਿਸੇ ਆਤਿਸ਼ਬਾਜੀ ਵਿਕਰੇਤਾ ਵੱਲੋਂ ਆਤਿਸ਼ਬਾਜੀ ਨਾਲ ਭਰਿਆ ਹੋਇਆ ਟਰੱਕ ਗੈਰਕਾਨੂੰਨੀ ਤੌਰ ਤੇ ਸ਼ਹਿਰ ਤੋਂ ਬਾਹਰ ਭੇਜਿਆ ਜਾ ਰਿਹਾ ਹੈ ਤੇ ਇਹ ਟਰੱਕ ਕੁਰਾਲੀ ਤੋਂ ਖਰੜ ਵੱਲ ਨੂੰ ਜਾਵੇਗਾ ਤੇ ਜੇਕਰ ਲਖਨੌਰ ਦੇ ਪਾਸ ਉਨ੍ਹਾਂ ਵੱਲੋਂ ਨਾਕਾ ਲਗਾਇਆ ਜਾਵੇ ਤਾਂ ਇਸ ਟਰੱਕ ਨੂੰ ਕਾਬੂ ਕੀਤਾ ਜਾ ਸਕਦਾ ਹੈ, ਜਿਸਤੇ ਉਨ੍ਹਾਂ ਤੁਰੰਤ ਆਪਣੀ ਪੁਲਿਸ ਪਾਰਟੀ ਸਮੇਤ ਬੜੌਦੀ ਟੋਲ ਪਲਾਜ਼ਾ ਤੋਂ ਨਾਕਾ ਹਟਾਕੇ ਲਖਨੌਰ ਪਹੁੰਚਕੇ ਨਾਕਾ ਲਗਾ ਦਿੱਤਾ । ਉਸਤੋਂ ਕੁਝ ਸਮੇਂ ਬਾਅਦ ਹੀ ਮੁਖਬਰ ਖ਼ਾਸ ਵੱਲੋਂ ਦੱਸੇ ਗਏ ਟਰੱਕ ਨੂੰ ਉਨ੍ਹਾਂ ਕੁਰਾਲੀ ਵੱਲੋਂ ਆਉਂਦਿਆਂ ਵੇਖਿਆ ਤਾਂ ਪੁਲਿਸ ਪਾਰਟੀ ਵੱਲੋਂ ਟਰੱਕ ਨੂੰ ਹੱਥ ਦੇ ਕੇ ਰੋਕਿਆ ਗਿਆ ਤੇ ਟਰੱਕ ਦੇ ਡਰਾਈਵਰ ਤੋਂ ਟਰੱਕ ਵਿੱਚ ਲੱਦੇ ਸਮਾਨ ਦਾ ਬਿੱਲ ਅਤੇ ਉਸਦੇ ਪਰਮਿਟ ਦੀ ਮੰਗ ਕੀਤੀ ਗਈ ਤਾਂ ਟਰੱਕ ਡਰਾਈਵਰ ਕੋਈ ਵੀ ਬਿੱਲ ਜਾਂ ਪਰਮਿਟ ਵਿਖਾਉਣ ਵਿੱਚ ਅਸਫਲ ਰਹਿਣ ਮਗਰੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਹ ਟਰੱਕ ਆਤਿਸ਼ਬਾਜੀ ਨਾਲ ਭਰਿਆ ਪਾਇਆ ਗਿਆ । ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਸਦਰ ਥਾਣੇ ਵਿੱਚ ਲਿਆਂਦਾ ਗਿਆ । ਪੁਲਿਸ ਵੱਲੋਂ ਅਗਰੇਲੀ ਕਾਰਵਾਈ ਅਮਲ ਵਿੱਚ ਲਿਆਂਉਦੇ ਹੋਏ ਆਈ.ਪੀ.ਸੀ ਦੀ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ । ਉਨ੍ਹਾਂ ਅੱਗੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਜਦੋਂ ਟਰੱਕ ਡਰਾਈਵਰ ਤੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਇਹ ਟਰੱਕ ਕੁਰਾਲੀ ਤੋਂ ਸੰਗਰੂਰ ਵੱਲ ਲੈਕੇ ਜਾ ਰਿਹਾ ਸੀ । ਜਿਕਰਯੋਗ ਗੱਲ ਹੈ ਕਿ ਵੱਖ-ਵੱਖ ਅਖਬਾਰਾਂ ਤੇ ਨਿਊਜ਼ ਚੈਨਲਾਂ ਤੇ ਲੱਗ ਰਹੀਆਂ ਖ਼ਬਰਾਂ ਦੇ ਕਾਰਨ ਪ੍ਰਸ਼ਾਸ਼ਨ ਵੱਲੋਂ ਵਰਤੀ ਜਾ ਰਹੀ ਕੁਝ ਸਖਤੀ ਕਾਰਨ ਸ਼ਹਿਰ ਵਿੱਚ ਆਪਣਾ ਮਾਲ ਨਾ ਵਿਕਦਾ ਵੇਖਦੇ ਹੋਏ ਸ਼ਹਿਰ ਦੇ ਥੋਕ ਵਪਾਰੀਆਂ ਵੱਲੋਂ ਆਪਣਾ ਆਤਿਸ਼ਬਾਜੀ ਦਾ ਮਾਲ ਹੋਰ ਸ਼ਹਿਰਾਂ ਵਿੱਚ ਖਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਕਿ ਇੱਕ ਉਦਾਹਰਣ ਪੁਲਿਸ ਵੱਲੋਂ ਕਾਬੂ ਕੀਤੀ ਗਈ ਆਤਿਸ਼ਬਾਜੀ ਨਾਲ ਭਰੀ ਹੋਈ ਇਸ ਗੱਡੀ ਤੋਂ ਮਿਲਦੀ ਹੈ

Comments are closed.

COMING SOON .....


Scroll To Top
11