Saturday , 26 May 2018
Breaking News
You are here: Home » ENTERTAINMENT » ਹੰਸ ਰਾਜ ਹੰਸ ਵੱਲੋਂ ਐਸ ਸੁਖਪਾਲ ਸਿੰਘ ਦੇ ਗੀਤ ‘ਪਸੰਦ’ ਦਾ ਪੋਸਟਰ ਰਿਲੀਜ਼

ਹੰਸ ਰਾਜ ਹੰਸ ਵੱਲੋਂ ਐਸ ਸੁਖਪਾਲ ਸਿੰਘ ਦੇ ਗੀਤ ‘ਪਸੰਦ’ ਦਾ ਪੋਸਟਰ ਰਿਲੀਜ਼

ਬਾਦਸ਼ਾਹਪੁਰ, 8 ਫਰਵਰੀ (ਗੁਰਪ੍ਰਕਾਸ਼ ਸਿੰਘ ਧੰਜੂ)-ਵਡੇ ਸਮਾਗਮ ਵਿਚ ਗਾਇਕ ਹੰਸ ਰਾਜ ਹੰਸ ਨੇ ਐਸ ਸੁਖਪਾਲ ਸਿੰਘ ਦੇ ਨਵੇਂ ਗੀਤ ‘ ਪਸੰਦ ‘ ਦਾ ਪੋਸਟਰ ਰਲੀਜ ਕੀਤਾ ਐਸ ਸੁਖਪਾਲ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੇਰਾ ਇਹ ਸਾਫ ਸੁਥਰਾ ਗੀਤ ਸਪੈਸ਼ਲ ਵਿਆਹ ਆਦਿ ਦੇ ਪ੍ਰੋਗਰਾਮ ਲਈ ਹੈ। ਇਸ ਨੂੰ ਲਿਖਣ ਵਾਲੇ ਗਗਨ ਨਿਮਾਣਾ, ਮਿਊਜ਼ਿਕ ਐਮ ਪੀ ਸਿੰਘ, ਵਿਡੀਊ ਡਾਇਰੈਕਟਰ ਉਮੇਸ਼ ਤੇ ਸਤਿੰਦਰ ਬ੍ਰਦਰਜ਼ ਨੇ ਬਹੁਤ ਹੀ ਵਧੀਆ ਢੰਗ ਨਾਲ ਇਸ ਗੀਤ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਸਾਫ ਸੁਥਰੀ ਗਾਇਕੀ ਗਾਈ ਹੈ ਜਿਸਨੂੰ ਪੰਜਾਬੀਆਂ ਨੇ ਦੇਸ਼ ਵਿਦੇਸ਼ ਵਿਚ ਬਹੁਤ ਮਾਣ ਬਖਸ਼ਿਆ ਅਤੇ ਅਗੇ ਤੋਂ ਵੀ ਵਧੀਆ ਗਾਣੇ ਗਾਵਾਂਗਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹਾਂਗਾ।

Comments are closed.

COMING SOON .....
Scroll To Top
11