Tuesday , 18 June 2019
Breaking News
You are here: Home » PUNJAB NEWS » ਹੌਲਾ ਮੁਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਟਰੈਫਿਕ ਦੇ ਪ੍ਰਬੰਧ ਕੀਤੇ : ਐਸ.ਐਸ.ਪੀ. ਸਵਪਨ ਸ਼ਰਮਾ

ਹੌਲਾ ਮੁਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਟਰੈਫਿਕ ਦੇ ਪ੍ਰਬੰਧ ਕੀਤੇ : ਐਸ.ਐਸ.ਪੀ. ਸਵਪਨ ਸ਼ਰਮਾ

ਬਦਲਵੇਂ ਰੂਟਾਂ ਰਾਹੀਂ ਬਾਹਰੋਂ ਆਉਣ-ਜਾਣ ਵਾਲੇ ਲੋਕਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਸ੍ਰੀ ਅਨੰਦਪੁਰ ਸਾਹਿਬ, 18 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ੍ਰੀ ਸਵਪਨ ਸ਼ਰਮਾਂ ਆਈ.ਪੀ.ਐਸ. ਵਲੋਂ ਹੋਲੇ ਮੁਹਲੇ ਮੌਕੇ ਸ਼ਰਧਾਲੂਆਂ ਤੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਟਰੈਫਿਕ ਦੇ ਸੁਚਾਰੂ ਅਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੀ ਅਗਵਾਈ ਵਿਚ 2200 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸਮੂਚਾ ਮੇਲਾ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਇਸ ਮੌਕੇ ਜਿਥੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਆਉਣ ਵਾਲੀਆਂ ਸੰਗਤਾਂ ਲਈ ਜਿਥੇ ਸੁਚਾਰੂ ਟਰੈਫਿਕ ਵਿਵਸਥਾ ਕੀਤੀ ਗਈ ਹੈ ਉਥੇ ਉਨਾ-ਨੰਗਲ ਤੋਂ ਰੂਪਨਗਰ, ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਨਾਲਾਗੜ੍ਹ, ਬਦੀ, ਬਿਲਾਸਪੁਰ ਅਤੇ ਮਨਾਲੀ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਟਰੈਫਿਕ ਤੋਂ ਬਚਾਓ ਲਈ ਬਦਲਵੇਂ ਰੂਟ ਬਣਾ ਦਿਤੇ ਗਏ ਹਨ।ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ।ਪੁਲਿਸ ਕੰਟਰੋਲ ਰੂਮ, ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਿਤ ਕੀਤਾ ਗਿਆ ਹੈ ਜਿਸਦਾ ਟੈਲੀਫੂਨ ਨੰਬਰ 01887-230380 ਅਤੇ ਸਿਵਲ ਕੰਟਰੋਲ ਰੂਮ ਨੰਬਰ 01887-232015 ਵੀ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਚ ਹੀ ਸਥਾਪਿਤ ਹੈ।ਸ਼੍ਰੀ ਅਨੰਦਪੁਰ ਸਾਹਿਬ ਵਿਖੇ 19 ਮਾਰਚ 2019 ਤੋਂ 21 ਮਾਰਚ 2019 ਤਕ ਮਨਾਏ ਜਾ ਰਹੇ ਪਵਿਤਰ ਤਿਉਹਾਰ ਹੋਲਾ-ਮਹਲਾ ਦੇ ਸਮਾਗਮਾਂ ਵਿਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁਖ ਰਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਲੋਂ ਟਰੈਫਿਕ ਦੇ ਸੁਚਜੇ ਪ੍ਰਬੰਧ ਕੀਤੇ ਗਏ ਹਨ।ਰੂਪਨਗਰ-ਨੰਗਲ-ਉਨਾ ਸੜਕ ਤੇ ਟਰੈਫਿਕ ਸਬੰਧੀ ਬਦਲਵੇਂ ਰੂਟਾਂ ਤਹਿਤ ਰੂਪਨਗਰ ਤੋਂ ਉਨਾ-ਨੰਗਲ ਨੂੰ ਜਾਣ ਵਾਲੇ ਵਾਇਆ ਬੈਂਸਾ-ਆਜਮਪੁਰ-ਨੂਰਪੁਰ ਬੇਦੀ-ਝਜ ਚੌਂਕ-ਕਲਵਾਂ ਮੋੜ-ਐਨ.ਐਫ.ਚੌਂਕ ਨੰਗਲ ਰਸਤੇ ਰਾਹੀਂ ਆਉਣਗੇ ਅਤੇ ਜਾਣਗੇ।ਇਸੇ ਤਰ੍ਹਾਂ ਰੂਪਨਗਰ ਤੋਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ (ਬਿਲਾਸਪੁਰ, ਨਾਲਾਗੜ੍ਹ ਅਤੇ ਮਨਾਲੀ ਆਦਿ) ਵਾਸਤੇ ਜਾਣ ਵਾਲੇ ਰੂਪਨਗਰ ਨੰਗਲ ਚੌਂਕ ਅਤੇ ਫਲਾਈ-ਓਵਰ ਨੇੜੇ ਨਿਰੰਕਾਰੀ ਭਵਨ ਤੋਂ ਵਾਇਆ ਘਨੌਲੀ-ਢੇਰੋਵਾਲ-ਦੇਹਣੀ ਟੀ-ਪੁਆਇਂਟ ਦੇ ਰਸਤੇ ਰਾਹੀਂ ਜਾਣ ਦੇ ਪ੍ਰਬੰਧ ਕੀਤੇ ਗਏ ਹਨ।

Comments are closed.

COMING SOON .....


Scroll To Top
11