Monday , 16 December 2019
Breaking News
You are here: Home » BUSINESS NEWS » ਹੈਰੋਇਨ, 3 ਪਿਸਤੌਲ ਤੇ ਹੋਰ ਅਸਲੇ ਸਮੇਤ 4 ਦੋਸ਼ੀ ਪੁਲਿਸ ਅੜਿੱਕੇ

ਹੈਰੋਇਨ, 3 ਪਿਸਤੌਲ ਤੇ ਹੋਰ ਅਸਲੇ ਸਮੇਤ 4 ਦੋਸ਼ੀ ਪੁਲਿਸ ਅੜਿੱਕੇ

ਖੰਨਾ, 11 ਅਕਤੂਬਰ (ਬਲਜਿੰਦਰ ਪਨਾਗ, ਹਰਪਾਲ ਸਲਾਣਾ)- ਅੱਜ ਇਥੇ ਰਣਬੀਰ ਸਿੰਘ ਖੱਟੜਾ ਡਿਪਟੀ ਇੰਸਪੈਕਟਰ ਜਨਰਲ ਲੁਧਿਆਣਾ ਰੇਜ਼ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋ ਨਸ਼ਿਆ ਦੀ ਤਸਕਰੀ, ਚੋਰੀਆ, ਲੁੱਟਾਂ ਖੋਹਾ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਕੱਲ੍ਹ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ.ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠਾਂ ਜਗਵਿੰਦਰ ਸਿੰਘ ਚੀਮਾ ਐਸ.ਪੀ, ਤਰਲੋਚਨ ਸਿੰਘ ਡੀ.ਐਸ.ਪੀ ਅਤੇ ਇੰਸਪੈਕਟਰ ਗੁਰਮੇਲ ਸਿੰਘ ਸੀ.ਆਈ.ਏ ਸਟਾਫ ਖੰਨਾ ਦੀ ਪੁਲਿਸ ਪਾਰਟੀ ਨੇ ਖਾਸ ਮੁਖ਼ਬਰ ਦੀ ਇਤਲਾਹ ਦੇ ਅਧਾਰ ਤੇ ਦੋਰਾਹਾ ਨੇੜੇ ਕੀਤੀ ਨਾਕਾਬੰਦੀ ਦੌਰਾਨ ਇਕ ਵਰਨਾ ਕਾਰ ਨੰਬਰ-ਐਚ.ਆਰ.06.ਕਿਊ-6027 ਨੂੰ ਰੋਕ ਕੇ ਜਦੋਂ ਉਸ ਵਿਚ ਬੈਠੇ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ 260 ਗ੍ਰਾਮ ਹੈਰੋਇਨ, ਇਕ ਪਿਸਤੌਲ 9 ਐਮ.ਐਮ, ਦੋ ਪਿਸਤੌਲ 32 ਬੋਰ, ਇਕ 12 ਬੋਰ ਰਾਈਫ਼ਲ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਹੋਏ। ਇਹਨਾਂ ਦੋਸ਼ੀਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਸੋਨੀ ਉਰਫ ਬੌਕਸਰ ਵਾਸੀ ਰੋਹਣੋਂ ਖੁਰਦ ਥਾਣਾ, ਇਕਬਾਲਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਭੁੱਚੀ (ਬਸੀ ਪਠਾਣਾਂ), ਜਸਦੀਪ ਸਿੰਘ ਉਰਫ ਕੋਕੀ ਵਾਸੀ ਪਟਿਆਲਾ, ਵਿਸ਼ਾਲ ਕੁਮਾਰ ਉਰਫ ਕਾਕਾ ਉਰਫ ਬੀੜੀ ਵਾਸੀ ਖੰਨਾ, ਬਹਾਦਰ ਸਿੰਘ ਵਾਸੀ ਲਖਨੌਰ (ਕੁਰਾਲੀ), ਰਮਨਦੀਪ ਸਿੰਘ ਸਿੱਧੂ ਉਰਫ ਭਾਊ ਵਾਸੀ ਮੁਹਾਲੀ ਆਦਿ ਨੂੰ ਕਾਬੂ ਕੀਤਾ ਗਿਆ। ਸ੍ਰੀ ਖੱਟੜਾ ਅਨੁਸਾਰ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਵਿੰਦਰ ਸਿੰਘ ਉਰਫ ਸੋਨੀ ਉਰਫ ਬੌਕਸਰ ਉਰਫ ਰਾਮ ਸਿੰਘ ਜੋ ਬੌਕਸਿੰਗ ਦਾ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਹੈ, ਪਹਿਲਾ ਵੀ ਵੱਖ ਵੱਖ ਧਰਾਵਾਂ ਅਧੀਨ ਜੇਲ ਵਿਚ ਰਹਿ ਚੁੱਕਾ ਹੈ ਅਤੇ ਉਸ ਉੱਪਰ 11 ਮੁਕੱਦਮੇ ਵੀ ਵੱਖ ਵੱਖ ਜ਼ਿਲ੍ਹਿਆਂ ਵਿਚ ਦਰਜ ਹਨ ਅਤੇ ਇਹ ਵਿਅਕਤੀ ਹੁਣ ਨਿਹੰਗ ਬਾਣੇ ਵਿਚ ਰਹਿ ਕੇ ਆਪਣੇ ਉਕਤ ਸਾਥੀਆਂ ਨਾਲ ਮਿਲ ਕੇ ਪਿਛਲੇ ਇਕ ਸਾਲ ਤੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ। ਸ੍ਰੀ ਖੱਟੜਾ ਨੇ ਦੱਸਿਆ ਕਿ ਇਹ ਗੈਂਗ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਵਿਚ ਮੁਹਾਲੀ, ਖਰੜ, ਜ਼ੀਰਕਪੁਰ, ਫਤਹਿਗੜ੍ਹ ਸਾਹਿਬ, ਖੰਨਾ ਅਤੇ ਦੋਰਾਹਾ ਇਲਾਕੇ ਵਿਚ ਸਪਲਾਈ ਕਰਦੇ ਸਨ ਅਤੇ ਇਹਨਾਂ ਦੋਸ਼ੀਆਂ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ।

Comments are closed.

COMING SOON .....


Scroll To Top
11