Monday , 9 December 2019
Breaking News
You are here: Home » Literature » ਹੈਂਡਰਸਨ ਜੁਬਲੀ ਸਕੂਲ ਨੇ ਸਾਲਾਨਾ ਸਮਾਰੋਹ ਕਰਵਾਇਆ

ਹੈਂਡਰਸਨ ਜੁਬਲੀ ਸਕੂਲ ਨੇ ਸਾਲਾਨਾ ਸਮਾਰੋਹ ਕਰਵਾਇਆ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਖਰੜ, 19 ਦਸੰਬਰ (ਹਰਵਿੰਦਰ ਮਹਿਰਾ)- ਹੈਂਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ ਵੱਲੋਂ ਅੱਜ ਸਾਲਾਨਾ ਸਮਾਰੋਹ ਅਤੇ ਕ੍ਰਿਸਮਸ ਦਾ ਤਿਉਹਾਰ ਸਾਂਝੇ ਤੌਰ ’ਤੇ ਮਨਾਇਆ ਗਿਆ। ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਵੱਲੋਂ ਡਾਂਸ, ਗੀਤ ਸੰਗੀਤ, ਕੋਰਿਓਗ੍ਰਾਫ਼ੀ, ਗਿੱਧਾ, ਭੰਗੜਾ, ਜੂੰਬਾ ਅਤੇ ਰਾਜਸਥਾਨੀ ਡਾਂਸ ਸਮੇਤ ਵੱਖ ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੰਦਿਆਂ ਯੀਸੂ ਮਸੀਹ ਦੇ ਜੀਵਨ ਸਬੰਧੀ ਇੱਕ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਮੈਡਮ ਸ਼ੀਤਲ ਨਥੈਨੀਅਲ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਕ੍ਰਿਸ਼ਚਨ ਭਾਈਚਾਰੇ ਦੀ ਮੈਨੇਜਮੈਂਟ ਅਧੀਨ ਖਰੜ ਸ਼ਹਿਰ ਵਿੱਚ ਤਿੰਨ ਸਕੂਲ ਚੱਲ ਰਹੇ ਹਨ ਅਤੇ ਤਿੰਨਾਂ ਸਕੂਲਾਂ ਨਾਲ ਪਿਛਲੇ ਕਈਂ ਦਹਾਕਿਆਂ ਤੋਂ ਉਨ੍ਹਾਂ ਦੀ ਸਾਂਝ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਚਨ ਮੈਨੇਜਮੈਂਟ ‘ਡਾਇਸਿਸ ਆਫ਼ ਚੰਡੀਗੜ੍ਹ’ ਅਧੀਨ ਆਉਂਦਾ ਖਰੜ ਸ਼ਹਿਰ ਦਾ ਸਭ ਤੋਂ ਪੁਰਾਣਾ ਕ੍ਰਿਸ਼ਚਨ ਹਾਈ ਸਕੂਲ ਜੋ ਕਿ ਅਜੋਕੇ ਸਮੇਂ ਦੇ ਨਾਲ ਚੱਲਣ ਵਿੱਚ ਅਸਮਰਥ ਲੱਗ ਰਿਹਾ ਹੈ, ਉਸ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ‘ਡਾਇਸਿਸ ਆਫ਼ ਚੰਡੀਗੜ੍ਹ’ ਦੀ ਮੈਨੇਜਮੈਂਟ ਨੂੰ ਇਸ ਸਬੰਧੀ ਮੀਟਿੰਗ ਕਰਨ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦੇ ਸਭ ਤੋਂ ਪੁਰਾਣੇ ਕ੍ਰਿਸ਼ਚਨ ਹਾਈ ਸਕੂਲ ਦੀ ਨੁਹਾਰ ਬਦਲੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਹੈਂਡਰਸਨ ਜੁਬਲੀ ਸਕੂਲ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡਾ.ਮਨੋਹਰ ਸਿੰਘ, ਸਕੂਲ ਦੇ ਸਾਬਕਾ ਪ੍ਰਿੰਸੀਪਲ ਨਰੇਸ਼ ਡੋਨਲਡ ਅਤੇ ਪਿਛਲੇ ਸੈਸ਼ਨ ਵਿੱਚ ਵਧੀਆ ਕਾਰਗੁਜ਼ਾਰੀ ਦੇਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ‘ਡਾਇਸਿਸ ਆਫ਼ ਚੰਡੀਗੜ੍ਹ’ ਦੇ ਉੱਪ ਚੇਅਰਮੈਨ ਪਾਦਰੀ ਜਾਨਪੀਟਰ, ਮੈਡਮ ਮਲਾਕੀ, ਕਾਰਜਕਾਰੀ ਪ੍ਰਿੰਸੀਪਲ ਰੋਮਿਲਾ ਚਾਂਦ, ਸਕੂਲ ਪ੍ਰਬੰਧਕ ਵਿਕਟਰ ਭੱਟੀ ਸਮੇਤ ਸਕੂਲ ਸਟਾਫ਼, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸੀ।

Comments are closed.

COMING SOON .....


Scroll To Top
11