Sunday , 18 November 2018
Breaking News
You are here: Home » NATIONAL NEWS » ਹੇਮੰਤ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਹੇਮੰਤ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਰਾਂਚੀ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਵਿਧਾਇਕ ਦਲ ਦੇ ਨੇਤਾ ਹੇਮੰਤ ਸੋਰੇਨ ਨੇ ਸ਼ਨੀਵਾਰ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੀ।ਰਾਜਪਾਲ ਸਈਅਦ ਅਹਿਮਦ ਨੇ ਇੱਥੇ ਰਾਜ ਭਵਨ ਦੇ ਬਿਰਸਾ ਮੰਡਪ ‘ਚ ਆਯੋਜਿਤ ਸਮਾਗਮ ‘ਚ ਸ੍ਰੀ ਸੋਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ।
rachi new cm
ਰਾਜਪਾਲ ਨੇ ਸ਼੍ਰੀ ਸੋਰੇਨ ਤੋਂ ਇਲਾਵਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਰਜਿੰਦਰ ਪ੍ਰਸ਼ਾਦ ਸਿੰਘ ਤੇ ਰਾਸ਼ਟਰੀ ਜਨਤਾ ਦਲ (ਰਾਜਦ), ਵਿਧਾਇਕ ਦਲ ਦੇ ਨੇਤਾ ਅੰਨਪੂਰਨਾ ਦੇਵੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਝਾਮੁਮੋ ਦੇ ਪ੍ਰਧਾਨ ਸ਼ਿਬੂ ਸੋਰੇਨ, ਸਾਬਕਾ ਕੇਂਦਰੀ ਮੰਤਰੀ ਸੁਬੋਧਕਾਂਤ ਸਹਾਏ, ਮਧੁਕਰ ਗੁਪਤਾ ਤੇ ਆਨੰਦ ਸ਼ੰਕਰ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ। ਝਾਰਖੰਡ ‘ਚ ਲਗਭਗ 6 ਮਹੀਨੇ ਤੋਂ ਲਾਗੂ ਰਾਸ਼ਟਰਪਤੀ ਸ਼ਾਸਨ ਅੱਜ ਹਟਾ ਦਿੱਤਾ ਗਿਆ। ਸੋਰੇਨ ਨੇ 82 ਮੈਂਬਰੀ ਵਿਧਾਨ ਸਭਾ ‘ਚ 43 ਵਿਧਾਇਕਾਂ ਦੇ ਸਮਰਥਨ ਨਾਲ 9 ਜੁਲਾਈ ਨੂੰ ਸਰਕਾਰ ਬਨਾਉਂਣ ਦਾ ਦਾਅਵਾ ਪੇਸ਼ ਕੀਤਾ ਸੀ।

Comments are closed.

COMING SOON .....


Scroll To Top
11