Monday , 27 January 2020
Breaking News
You are here: Home » NATIONAL NEWS » ਹੇਠਲਾ ਸਦਨ ਜ਼ਮੀਨ ਨਾਲ ਜੁੜਿਆ ਤਾਂ ਉੱਪਰਲਾ ਸਦਨ ਦੂਰ ਦ੍ਰਿਸ਼ਟੀ ਦਾ ਰੱਖਦਾ ਅਨੁਭਵ : ਮੋਦੀ

ਹੇਠਲਾ ਸਦਨ ਜ਼ਮੀਨ ਨਾਲ ਜੁੜਿਆ ਤਾਂ ਉੱਪਰਲਾ ਸਦਨ ਦੂਰ ਦ੍ਰਿਸ਼ਟੀ ਦਾ ਰੱਖਦਾ ਅਨੁਭਵ : ਮੋਦੀ

ਰਾਜ ਦੇ ਸਭਾ ਦੇ 250ਵੇਂ ਸੈਸ਼ਨ ‘ਚ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ

ਨਵੀਂ ਦਿੱਲੀ, 18 ਨਵੰਬਰ- ਸੰਸਦ ਦਾ ਸਰਦ–ਰੁੱਤ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿੱਚ ਸਰਕਾਰ ਕਈ ਅਹਿਮ ਬਿੱਲ ਪੇਸ਼ ਕਰੇਗੀ, ਜਿਨ੍ਹਾਂ ਵਿੱਚ ਨਾਗਰਿਕਤਾ (ਸੋਧ) ਬਿਲ 2019 ਵੀ ਹੋਵੇਗਾ। ਇਹ ਬਿੱਲ ਸਰਕਾਰ ਦੇ ਮੁੱਖ ਏਜੰਡੇ ‘ਚ ਸ਼ਾਮਿਲ ਹਨ। ਅੱਜ ਰਾਜ ਸਭਾ ਦਾ ਇਤਿਹਾਸਕ 250ਵਾਂ ਸੈਸ਼ਨ ਸ਼ੁਰੂ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਮੂਹ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 250 ਸੈਸ਼ਨਾਂ ਦੀ ਇਹ ਜਿਹੜੀ ਯਾਤਰਾ ਚੱਲੀ ਹੈ; ਉਸ ਵਿੱਚ ਜਿਹੜੇ ਵੀ ਸੰਸਦ ਮੈਂਬਰਾਂ ਨੇ ਯੋਗਦਾਨ ਪਾਇਆ ਹੈ, ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਉਨ੍ਹਾਂ ਨੂੰ ਸਤਿਕਾਰ ਨਾਲ ਚੇਤੇ ਕਰਦਾ ਹਾਂ। ਸ੍ਰੀ ਮੋਦੀ ਨੇ ਕਿਹਾ ਕਿ 250 ਸੈਸ਼ਨ ਇਹ ਆਪਣੇ–ਆਪ ਹੀ ਨਹੀਂ ਨਿੱਕਲਦੇ ਚਲੇ ਗਏ; ਸਗੋਂ ਇਹ ਇੱਕ ਵਿਚਾਰ–ਯਾਤਰਾ ਰਹੀ। ਸਮਾਂ ਬਦਲਦਾ ਗਿਆ, ਹਾਲਾਤ ਬਦਲਦੇ ਗਏ ਤੇ ਇਸ ਸਦਨ ਨੇ ਬਦਲੇ ਹੋਏ ਹਰ ਤਰ੍ਹਾਂ ਦੇ ਹਾਲਾਤ ਮੁਤਾਬਕ ਖ਼ੁਦ ਨੂੰ ਢਾਲ਼ਿਆ। ਸਦਨ ਦੇ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹਨ। ਸ੍ਰੀ ਮੋਦੀ ਨੇ ਕਿਹਾ ਕਿ ਸਦਨ ਸੰਵਾਦ ਲਈ ਹੋਣਾ ਚਾਹੀਦਾ ਹੈ। ਭਾਰੀ ਬਹਿਸ ਹੋਵੇ ਪਰ ਰੁਕਾਵਟਾਂ ਦੀ ਥਾਂ ਸੰਵਾਦ ਦਾ ਰਾਹ ਚੁਣਿਆ ਜਾਵੇ। ਸ੍ਰੀ ਮੋਦੀ ਨੇ ਕਿਹਾ ਕਿ ਜਿਸ ਨੇ ਵੀ ਉੱਚ–ਰਵਾਇਤ ਅਪਣਾਈ, ਉਸ ਦਾ ਕਦੇ ਕੋਈ ਸਿਆਸੀ ਨੁਕਸਾਨ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਜਰਬਾ ਇਹ ਕਹਿੰਦਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਜਿਹੜੀ ਵਿਵਸਥਾ ਦਿੱਤੀ ਸੀ, ਉਹ ਕਿੰਨੀ ਵਾਜ੍ਹਬ ਰਹੀ, ਕਿੰਨਾ ਵਧੀਆ ਯੋਗਦਾਨ ਇਸ ਨੇ ਦਿੱਤਾ, ਇਹ ਹੇਠਲਾ ਸਦਨ ਜ਼ਮੀਨ ਨਾਲ ਜੁੜਿਆ ਹੋਇਆ ਹੈ ਤਾਂ ਉੱਪਰਲਾ ਸਦਨ ਦੂਰ ਤੱਕ ਵੇਖ ਸਕਦਾ ਹੈ। ਭਾਰਤ ਦੀ ਵਿਕਾਸ ਯਾਤਰਾ ‘ਚ ਹੇਠਲੇ ਸਦਨ ਨਾਲ ਜ਼ਮੀਨ ਨਾਲ ਜੁੜੀਆਂ ਚੀਜ਼ਾਂ ਦਾ ਪ੍ਰਤੀਬਿੰਬ ਝਲਕਦਾ ਹੈ, ਤਾਂ ਉੱਪਰਲੇ ਸਦਨ ਤੋਂ ਦੂਰ–ਦ੍ਰਿਸ਼ਟੀ ਦਾ ਅਨੁਭਵ ਹੁੰਦੀ ਹੈ।।

Comments are closed.

COMING SOON .....


Scroll To Top
11