Tuesday , 23 October 2018
Breaking News
You are here: Home » PUNJAB NEWS » ਹੀਰਕੇ ’ਚ ਕੈਂਪ ਦੇ ਅਖਰਿਲੇ ਦਿਨ ਦਸਤਾਰ ਸਜਾਉਣ ਮੁਕਾਬਲੇ

ਹੀਰਕੇ ’ਚ ਕੈਂਪ ਦੇ ਅਖਰਿਲੇ ਦਿਨ ਦਸਤਾਰ ਸਜਾਉਣ ਮੁਕਾਬਲੇ

ਸਰਦੂਲਗੜ੍ਹ, 13 ਨਵੰਬਰ (ਬਲਜੀਤ ਪਾਲ)-ਪਿੰਡ ਹੀਰਕੇ ਵਿਖੇ ਸਰਦਾਰੀਆਂ ਟਰੱਸਟ ਵੱਲੋ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆਂ ਗਿਆ। ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਨੇ ਦਸਿਆਂ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਏ ਇਸ ਦਸਤਾਰ ਸਿਖਲਾਈ ਕੈਂਪ ‘ਚ ਤਿੰਨ ਦਰਜਨ ਨੌਜਵਾਨਾ ਅਤੇ ਬੱਚਿਆ ਨੇ ਦਸਤਾਰ ਸਿਜਾਉਣ ਦੀ ਸਿਖਲਾਈ ਲਈ।ਦਸਤਾਰ ਸਿਖਲਾਈ ਕੋਚ ਪ੍ਰੀਤ ਸਿੰਘ ਸੋਢੀ ਨੇ ਦਸਿਆ ਕਿ ਸਰਦਾਰੀਆਂ ਟਰੱਸਟ ਪੰਜਾਬ ਦੇ ਚੇਅਰਮੈਨ ਤਸਨਾਮ ਸਿੰਘ ਦਬੜੀਖਾਨਾ ਦੇ ਉਦਮਾ ਸਦਕਾ ਇਹ ਦਸਤਾਰ ਸਿਖਲਾਈ ਕੈਂਪਾਂ ਦੀ ਲੜੀ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਹੀ ਪਿੰਡ ਹੀਰਕੇ ਦੇ ਨੌਜਵਾਨਾਂ ਅਤੇ ਬੱਚਿਆ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ ਅਤੇ ਹਾਜ਼ਰ ਵਿਅਕਤੀਆਂ ਅਤੇ ਬੱਚਿਆ ਨੂੰ ਦਸਤਾਰ ਦੀ ਮਹਾਨਤਾ ਤੇ ਮਹੱਤਤਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।ਉਨਾਂ ਦਸਿਆਂ ਗਿਆ ਸਿਖਲਾਈ ਪ੍ਰਾਪਤ ਕਰਨ ਵਾਲਿਆ ਦਾ ਕੈਂਪ ਦੇ ਅਕੀਰਲੇ ਦਿਨ ਦਸਤਾਰ ਸਜਾਉਣ ਮੁਕਾਬੇਲੇ ਕਰਵਾਏ ਗਏ ਜਿਸਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਤੇ ਨੌਜਵਾਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਸਰਟੀਫਕੇਟ ਵੀ ਦਿੱਤੇ। ਇਸ ਮੋਕੇ ਗੁਰਪ੍ਰੀਤ ਸਿੰਘ ਮਾਨ, ਖੁਨਦਾਨੀ ਤੋਤਾ ਸਿੰਘ ਖਾਲਸਾ, ਬੀਰਬਲ ਦਾਸ, ਸਰਪੰਚ ਜੀਤਾ ਸਿੰਘ, ਜੱਜਵੀਰ ਸਿੰਘ ਅਤੇ ਅਮਨਦੀਪ ਸਿੰਘ ਨੇ ਸਰਦਾਰੀਆਂ ਟਰੱਸਟ ਦੇ ਸਿਖਲਾਈ ਦੇਣ ਵਾਲੇ ਕੋਚ ਸਾਹਿਬਾਨਾਂ ਦਾ ਵੀ ਸਨਮਾਨ ਕੀਤਾ। ਇਸ ਮੋਕੇ ਰਾਜ ਸਿੰਘ ਨੰਬਰਦਾਰ, ਗੁਰਮੇਜ ਸਿੰਘ, ਸੁਰਿੰਦਰ ਸਿੰਘ, ਸਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11