Tuesday , 23 April 2019
Breaking News
You are here: Home » Editororial Page » ਹਿੰਮਤ ਭਰੀ ਦਲੇਰੀ ਅਤੇ ਸਵੈ ਵਿਸ਼ਵਾਸ ਸਦਕਾ ਪ੍ਰਾਪਤ ਹੁੰਦੀ ਹੈ ਜਿੱਤ ਦੀ ਮੰਜ਼ਿਲ

ਹਿੰਮਤ ਭਰੀ ਦਲੇਰੀ ਅਤੇ ਸਵੈ ਵਿਸ਼ਵਾਸ ਸਦਕਾ ਪ੍ਰਾਪਤ ਹੁੰਦੀ ਹੈ ਜਿੱਤ ਦੀ ਮੰਜ਼ਿਲ

ਨਿਮਰਤਾ ਮਿਠਾਸ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਵਰਗੇ ਗੁਣ ਇੱਕ ਮਨੁੱਖ ਦੀ ਇਨਸਾਨੀ ਪਵਿੱਤਰਤਾ ਦੀ ਨਸ਼ਾਨੀ ਹੈ।ਇਨਸਾਨੀਅਤ ਦਾ ਨੈਤਿਕ ਪੱਖ ਇਹੋ ਹੈ ਕਿ ਕਿਸੇ ਵੀ ਇੰਨਸਾਨ ਦੀ ਹੋਂਦ ਨੂੰ ਅੱਖੋਂ ਪਰੋਖੇ ਜਾ ਅਣਗੋਲਿਆ ਨਹੀ ਕੀਤਾ ਜਾ ਸਕਦਾ।ਧਰਤੀ ਤੇ ਜਿੱਥੇ ਜਨਰਲ ਵਿਅਕਤੀ ਵਿਚਰਦੇ ਹਨ ਉਥੇ ਸਾਨੂੰ ਬਹੁਤ ਸਾਰੇ ਵਿਸ਼ੇਸ ਲੋੜਾ ਵਾਲੇ ਵਿਅਕਤੀਆਂ ਵੀ ਮਿਲਦੇ ਹਨ।ਇਹਨਾਂ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਜਾਂ ਵਿਅਕਤੀਆਂ ਦੀ ਹੌਂਦ ਨੂੰ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਪ੍ਰਾਇਮਰੀ ਫਰਜ ਹੈ ਅਤੇ ਇੱਕ ਦਿਵਿਆਂਗ ਮਨੁੱਖ ਹਿੰਮਤ ਭਰੀ ਦਲੇਰੀ, ਅਨੋਖੇ ਜਜ਼ਬਿਆਂ ਅਤੇ ਸਵੈ ਵਿਸ਼ਵਾਸ ਦੇ ਬਲ ਉਦਮ ਸਦਕਾ ਸਭ ਦੇ ਦਿਲਾਂ ਵਿੱਚ ਸਤਿਕਾਰ ਪੈਦਾ ਕਰਕੇ ਜਿੱਤ ਦੀ ਮੰਜਲ ਪ੍ਰਾਪਤ ਕਰ ਲੈਂਦਾ ਹੈ।ਰਚਨਾਤਮਕ ਸੋਚ ਵਾਲੇ ਇਹਨਾਂ ਬੱਚਿਆਂ ਨੂੰ ਸਹੀ ਸੇਧ ਦੇਕੇ ਜਿੰਦਗੀ ਵਿੱਚ ਤਰੱਕੀ ਦੀਆਂ ਲੀਹਾਂ ਤੇ ਲੈਜਾਕੇ ਸਵੈ ਨਿਰਭਰ ਬਣਾਉਣ ਦੇ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ। ਵਿਸ਼ੇਸ ਬੱਚੇ ਅਪਣੇ ਕਲਾਤਮਕ ਪੱਖ ਨੂੰ ਉਜਾਗਰ ਕਰਕੇ ਅਪਣੀ ਕਲਾ ਦਾ ਲੋਹਾ ਮਨਵਾਉਣ ਦੀ ਸੁਚੱਜੀ ਤਰਕੀਬ ਦੇ ਗਿਆਤਾ ਹੁੰਦੇ ਹਨ।ਸਰੀਰਕ ਪੱਖ ਤੋਂ ਦਿਵਿਆਂਗਤਾ ਨੂੰ ਸਾਰਥਿਕ ਤਰੀਕਿਆਂ ਨਾਲ ਉਸ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ ਪਰ ਇੱਕ ਸਰੀਰਕ ਪੱਖ ਤੋਂ ਸਾਬਤ ਇੰਨਸਾਨ ਦੇ ਦਿਮਾਗ ਵਿੱਚ ਉਪਜੀ ਲਾਲਚ ਦੀ ਦਿਵਿਆਂਗਤਾ ਮਨੁੱਖਤਾ ਲਈ ਬਹੁਤ ਵੱਡਾ ਖਤਰਾ ਬਣ ਸਕਦੀ ਹੈ। 14 ਅਕਤੂਬਰ 1992 ਨੂੰ ਸੰਯੁਕਤ ਰਾਸਟਰ ਦੀ ਜਰਨਲ ਅਸੈਂਬਲੀ ਨੇ ਹਰ 3 ਦਸੰਬਰ ਨੂੰ ਵਿਸ਼ਵ ਦਿਵਿਆਂਗ ਦਿਵਸ ਮਨਾਉਣ ਦਾ ਫੈਂਸਲਾ ਕੀਤਾ ਅਤੇ ਉਸ ਦਿਨ ਤੋਂ ਹਰ ਸਾਲ ਦਿਵਿਆਂਗ ਵਿਅਕਤੀਆਂ ਦੀਆਂ ਮੰਗਾ ਅਤੇ ਮਸਲਿਆ ਪ੍ਰਤੀ ਸੁਚੇਤ ਹੋਣ ਅਤੇ ਉਹਨਾਂ ਦੇ ਮਾਨ ਸਨਮਾਨ ਨੂੰ ਵਧਾਉਣ ਅਤੇ ਇਹਨਾਂ ਦੇ ਹੱਕਾਂ ਵੱਲ ਹੋਰ ਧਿਆਨ ਦੇਣ ਲਈ ਇਸ ਦਿਨ ਨੂੰ ਮਹੱਤਤਾ ਦਿੱਤੀ ਜਾਂਦੀ ਹੈ।ਇਸ ਸਾਲ ਦਾ ਵਿਸ਼ਾ ਹੈ ਕਿ ‘ਦਿਵਿਆਂਗ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਯਕੀਨੀ ਬਣਾਉਣਾ’।ਸੰਸਾਰ ਭਰ ਦੀਆਂ ਸਰਕਰਾਂ ਨੇ ਇਹਨਾਂ ਲਈ ਵਿਸ਼ੇਸ ਕਨੂੰਨ ਬਣਾਕੇ ਇਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ।
ਯੂ.ਐਨ.ਓ ਅਨੁਸਾਰ ਸਮੁੱਚੀ ਦੁਨੀਆਂ ਦੀ ਕੁੱਲ ਅਬਾਦੀ ਦੇ ਹਿੱਸੇ ਵਿੱਚੋਂ 15 ਪ੍ਰਤੀਸ਼ਤ ਅਬਾਦੀ ਕਿਸੇ ਨਾ ਕਿਸੇ ਦਿਵਿਆਂਗਤਾ ਦਾ ਸ਼ਿਕਾਰ ਹਨ। ਭਾਰਤ ਵਿੱਚ 2001 ਦੀ ਮਰਦਮ ਸ਼ੁਮਾਰੀ ਵਿੱਚ ਦੋ ਕਰੋੜ ਉਨੀ ਲੱਖ ਸੀ ਅਤੇ 2011 ਵਿੱਚ ਇਹ ਅੰਕੜਾ ਦੋ ਕਰੋੜ 68 ਲੱਕ ਤੱਕ ਪਹੁੰਚ ਗਿਆ।ਇਹਨਾਂ ਵਿੱਚ ਇੱਕ ਕਰੋੜ 49 ਲੱਖ ਮਰਦ ਅਤੇ 1 ਕਰੋੜ 19 ਲੱਖ ਔਰਤਾ ਹਨ।ਪੇਂਡੂ ਖੇਤਰਾਂ ਵਿੱਚ ਇੱਕ ਕਰੋੜ 80 ਲੱਖ, ਸ਼ਹਿਰਾਂ ਵਿੱਚ 81 ਲੱਖ ਅਤੇ ਬਾਕੀ ਕਸਬਿਆਂ ਵਿੱਚ ਪਾਏ ਜਾਂਦੇ ਹਨ। ਇਹਨਾਂ ਵਿੱਚੋਂ 51 ਪ੍ਰਤੀਸ਼ਤ ਪੜਾਈ ਤੋਂ ਕੋਰੇ ਹਨ, 26 ਪ੍ਰਤੀਸ਼ਤ ਸਿਰਫ ਪ੍ਰਾਇਮਰੀ, 6 ਪ੍ਰਤੀਸ਼ਤ ਮਿਡਲ, 13 ਪ੍ਰਤੀਸ਼ਤ ਸਕੈਂਡਰੀ ਅਤੇ ਕੁਝ ਉਸ ਤੋਂ ਅੱਗ ਤੱਕ ਦੀ ਪੜਾਈ ਤੱਕ ਪਹੁੰਚਦੇ ਹਨ। ਸਰਵ ਸਿੱਖਿਆ ਅਭਿਆਨ ਤਹਿਤ ਸਮੁੱਚੀ ਸਿੱਖਿਆ ਸਕਮਿ ਨੇ 10.71 ਲੱਖ ਵਿਸ਼ੇਸ ਲੋੜਾਂ ਵਾਲੇ ਬੱਚੇ ਸ਼ਾਮਲ ਕੀਤੇ ਹਨ। ਸਿੱਖਿਆ ਦੇ ਅੀਧਕਾਰ ਵਿਸ਼ੇਸ਼ ਕਨੂੰਨ 2005 ਤਹਿਤ ਸੰਵਿਧਾਨ ਵਿੱਚ ਹਰ ਬੱਚੇ ਨੂੰ ਮੁਫਤ ਤੇ ਲਾਜਮੀ ਸਿੱਖਿਆ ਦੀ ਗਰੰਟੀ ਦੀ ਤਜਵੀਜ਼ ਦੇ ਬਾਵਜੂਦ 20 ਪ੍ਰਤੀਸ਼ਤ ਬੱਚਿਆਂ ਦੀ ਵੀ ਸਿੱਖਿਆਂ ਤੋਕ ਪਹੁੰਚ ਨਹੀ ਬਣੀ।
ਵਰਡ ਹੈਲਥ ਔਰਗਨਾਈਜੇਸ਼ਨ ਨੇ ਦਿਵਿਆਂਗਤਾ ਨੇ ਨੂੰ ਤਿੰਨ ਪੱਖਾਂ ਤੋਂ ਮੰਨਿਆ ਹੈ। ਪਹਿਲਾ ਹਾਨੀ, ਜਿਸ ਵਿੱਚ ਕਿਸੇ ਵੀ ਤਰਾ ਦੀ ਮਨੋਵਿਗਿਆਨਕ,ਸਰੀਰਕ ਜਾ ਸਰੀਰਕ ਸਰੰਚਨਾਤਮਿਕਤਾ ਦੀ ਘਾਟ ਜੋ ਅੰਗ ਪੱਧਰ ਤੇ ਹੁੰਦੀ ਹੈ ਉਸਨੂੰ ਹਾਨੀ ਆਖਦੇ ਹਨ। ਦੂਸਰਾ ਨਿਸ਼ਕਤਾ, ਇਸ ਪੱਧਰ ਤੇ ਹਾਨੀ ਕਾਰਨ ਮਨੁੱਖ ਦੁਆਰਾ ਆਮ ਕਰਨ ਵਾਲੇ ਕੰਮਾਂ ਵਿੱਚ ਆਈ ਘਾਟ ਜਾ ਉਸ ਕੰਮ ਨੂੰ ਕਰਨ ਦੀ ਸਮਰੱਥਾ ਵਿੱਚ ਆਈ ਰੁਕਾਵਟ ਜੋ ਵਿਅਕਤੀਗਤ ਪੱਦਰ ਤੇ ਹੁਮਦਿ ਹੈ ਅਤੇ ਤੀਸਰੀ ਸੂਚੀ ਵਿੱਚ ਦਿਵਿਆਂਗਤਾ ਨੂੰ ਰੱਖਿਆ ਹੈ ਜਿਸ ਵਿੱਚ ਪਹਿਲੀਆਂ ਦੋਵੇ ਸ਼੍ਰੇਣੀਆ ਹਾਨੀ ਅਤੇ ਨਿਸ਼ੱਕਤਾ ਦੇ ਕਾਰਨ ਕਿਸੇ ਵਿਅਕਤੀ ਵਿੱਚ ਆਈ ਇਸ ਪ੍ਰਕਾਰ ਦੀ ਕਮੀ, ਘਾਟ ਜੋ ਉਸ ਵਿਅਕਤੀ ਨੂੰ ਸਮਾਨ ਪੱਧਰ ਤੇ ਉਮਰ,ਲਿੰਗ,ਸਮਾਜਿਕ ਸੰਸਕ੍ਰਿਤੀ ਅਨੁਸਾਰ ਅਪਣੇ ਕਰਤੱਵ ਨਿਭਾਉਣ ਵਿੱਚ ਰੁਕਾਵਟ ਪੈਦਾ ਹੋਵੇ ਉਹ ਦਿਵਿਆਂਗਤਾ ਦੀ ਸ਼੍ਰੇਣੀ ਵਿੱਚ ਆਉਂਦਾ ਹੈ।ਦਿਵਿਆਂਗਤਾ ਦੀਆਂ ਕਈ ਕਿਸਮਾਂ ਹਨ ਪਰ ਮੁੱਖ ਤੌਰ ਤੇ ਪੰਜ ਕਿਸਮਾਂ ਹਨ । ਜਿੰਨਾਂ ਵਿੱਚ ਲੋਕੋਮੋਟਰ ਤੁਰਨ ਫਿਰਨ ਦੀ 20.28 ਪ੍ਰਤੀਸ਼ਤ, ਸੁਨਣ ਦੀ 18.92, ਵੇਖਣ ਦੀ 18.77 ਪ੍ਰਤੀਸ਼ਤ, ਦਿਮਾਗੀ 8.31ਪ੍ਰਤੀਸ਼ਤ ਅਤੇ ਬਹੁ ਪੱਖੀ ਦਿਵਿਆਂਗਤਾ 7.89 ਪ੍ਰਤੀਸ਼ਤ ਤੇ ਬਾਕੀ ਹੋਰ ਦੀ ਗਿਣਤੀ 2001 ਵਿੱਚ ਅੰਕੀ ਗਈ ਸੀ ਅਤੇ 2011 ਦੀ ਮਰਦ ਸ਼ੁਮਾਰੀ ਅਨੁਸਾਰ ਬੋਲਣ 0.42 ਪ੍ਰਤੀਸ਼ਤ,ਸੁਣਨ ਦੀ 0.17 ਦਾ ਵਾਧਾ ਹੋਇਆ ਹੈ ਅਤੇ ਤੁਰਨ ਦੀ ਦਿਵਿਆਂਗਤਾ ਵਿੱਚ ਕਮੀ ਆਈ ਹੈ।ਇਹਨਾਂ ਦਿਵਿਆਂਗ ਵਿਅਕਤੀਆਂ ਨੂੰ ਸਿਵਲ ਸਰਜਨ ਦਫਤਰ ਦੇ ਮੈਡੀਕਲ ਬੋਰਡ ਵੱਲੋਂ ਸਰੀਰਕ ਜਾਂਚ ਕਰਕੇ ਜਿਸ ਵਿਅਕਤੀ ਦੀ ਦਿਵਿਆਂਗਤਾ 40 ਪ੍ਰਤੀਸ਼ਤ ਤੋਂ ਵੱਧ ਜਾਂਦੀ ਹੈ ਤਾਂ ਉਸਨੂੰ ਮੈਡੀਕਲ ਬੋਰਡ ਵੱਲੋਂ ਇੱਕ ਪਰਮਾਣ ਪੱਤਰ ਜਾਰੀ ਕੀਤਾ ਜਾਂਦਾ ਹੈ ਜਿਸ ਵਿੱਚ ਉਸ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਨੂੰ ਬੱਸ,ਰੇਲ ਅਤੇ ਹਵਾਈ ਸਫਰ ਕਿਰਾਏ ਵਿੱਚ ਛੁਟ, 5 ਪ੍ਰਤੀਸ਼ਤ ਆਵਾਜਾਈ ਭੱਤੇ, 40 ਹਜਾਰ ਰੁਪੈ ਦੀ ਅਮਦਨ ਕਰ ਤੋਂ ਛੋਟ, ਨੌਕਰੀਆਂ ਵਿੱਚ ਰਿਜ਼ਰਵੇਸ਼ਨ, ਸਰਕਾਰੀ ਪੈਂਸ਼ਨ, ਬੈਂਕਾਂ ਵੱਲੋਂ ਤੇ ਸਰਕਾਰ ਵੱਲੋਂ ਘੱਟ ਅਮਦਨ ਵਾਲਿਆਂ ਨੂੰ ਮਾਲੀ ਮੱਦਦ, ਮੁਫਤ ਪੜਾਈ, ਬਣਾਵਟੀ ਅੰਗ, ਟਰਾਈ ਸਾਇਕਲ ਆਦਿ ਸਰਕਾਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਵਰਡ ਹੈਲਥ ਔਰਗਨਾਈਜੇਸ਼ਨ ਨੇ ਇਹਨਾਂ ਵਿਸ਼ੇਸ ਲੋੜਾ ਵਾਲੇ ਵਿਅਕਤੀਆਂ ਲਈ ਸਰੀਰਕ ਪੱਖ ਤੋਂ ਪੂਰੇ ਵਿਅਕਤੀਆਂ ਦੇ ਬਰਾਬਰ ਕੰਮਾਂ ਵਿੱਚ ਪੂਰਨ ਤੌਰ ਤੇ ਭਾਗੀਦਾਰੀ, ਬਰਾਬਰ ਦੇ ਮੌਕੇ ਅਤੇ ਵਿਸ਼ੇਸ ਕਨੂੰਨੀ ਸਹਾਇਤਾ ਦੇ ਹੱਕ ਲੈਕੇ ਦਿੱਤੇ ਹਨ।ਇਹਨਾਂ ਹੱਕਾਂ ਨੂੰ ਲਾਗੂ ਕਰਨ ਵਿੱਚ ਵਿਸ਼ੇਸ ਲੋੜਾਂ ਵਾਲੀ ਬਹੁ ਦਿਵਿਆਂਗ ਮਹਾਨ ਔਰਤ ਸ਼੍ਰੀ ਮਤੀ ਹੈਲਨ ਕਿਲਰ ਨੂੰ ਸਲਾਮ ਬਣਦਾ ਹੈ ਜਿਸਨੇ ਅਮਰੀਕਾ ਵਿੱਚ ਰਹਿੰਦਿਆਂ ਸਰਕਾਰਾਂ ਨੂੰ ਇਹਨਾਂ ਵਿਸ਼ੇਸ ਲੋੜਾਂ ਵਾਲੇ ਵਿਅਕਤੀਆਂ ਬਾਰੇ ਸੋਚਣ ਲਗਾ ਦਿੱਤਾ ਸੀ।
ਵਿਸ਼ੇਸ ਵਿਅਕਤੀ ਅਪਣੇ ਜਨਮ ਤੋਂ ਲੈਕੇ ਜੀਵਨ ਭਰ ਸੰਘਰਸ਼ ਕਰਦਾ ਸਮਾਜ ਵਿੱਚ ਲੱਖਾਂ ਕਸਟ ਸਹਾਰਦਾ ਹੋਇਆ ਅਪਣੀ ਮੰਜਲ,ਲਕਸ਼,ਉਦੇਸ਼ ਪ੍ਰਾਪਤ ਕਰਕੇ ਇੱਕ ਵੱਖਰੀ ਕਿਸਮ ਦਾ ਅੰਨਹੱਦ ਅਨੰਦ ਪ੍ਰਾਪਤ ਕਰ ਲੈਂਦਾ ਹੈ। ਸੋ ਦੋਸਤਾ ਆਓ ਆਪਾਂ ਸਾਰੇ ਇੱਕ ਉਦਮ ਕਰਕੇ ਇਹਨਾਂ ਵਿਸ਼ੇਸ ਵਿਅਕਤੀ ਬਲ ਬਖਸ਼ੀਏ ਕਿ ਇਹ ਅਮਣੇ ਮਿੱਥੇ ਹੋਏ ਟੀਚਿਆਂ ਦੀ ਪ੍ਰਾਪਤੀ ਕਰਕੇ ਸਮਾਜ ਵਿੱਚ ਅਪਣੀ ਸਫਲਤਾ ਦੀਆਂ ਸੁਗੰਧੀਆਂ ਵਿਖੇਰਦੇ ਰਹਿਣ।

Comments are closed.

COMING SOON .....


Scroll To Top
11