Thursday , 23 May 2019
Breaking News
You are here: Home » TOP STORIES » ਹਾਈਕੋਰਟ ਵੱਲੋਂ ਮੁਹੰਮਦ ਸਦੀਕ ਦੀ ਵਿਧਾਇਕੀ ਰ¤ਦ

ਹਾਈਕੋਰਟ ਵੱਲੋਂ ਮੁਹੰਮਦ ਸਦੀਕ ਦੀ ਵਿਧਾਇਕੀ ਰ¤ਦ

index ਚੰਡੀਗੜ੍ਹ, 7 ਅਪ੍ਰੈਲ (ਨਾਗਪਾਲ)- ਭਦੌੜ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਦੀ ਵਿਧਾਨ ਸਭਾ ਮੈਂਬਰਸ਼ਿਪ ਰ¤ਦ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਹੰਮਦ ਸਦੀਕ ਦੀ ਵਿਧਾਇਕੀ ਰ¤ਦ ਕੀਤੀ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿ¤ਚ ਮੁਹੰਮਦ ਸਦੀਕ ਕਾਂਗਰਸੀ ਟਿਕਟ ਤੋਂ ਚੋਣ ਲੜੇ ਸਨ।ਸ਼੍ਰੋਮਣੀ ਅਕਾਲੀ ਦਲ ਦੇ ਹਾਰੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਹਾਈਕੋਰਟ ਵਿ¤ਚ ਪਟੀਸ਼ਨ ਪਾਈ ਸੀ ਕਿ ਸਦੀਕ ਨੇ ਰਾਖਵੇਂਕਰਨ ਦਾ ਝੂਠਾ ਸਰਟੀਫਿਕੇਟ ਦਿਖਾ ਕੇ ਚੋਣ ਲੜੀ ਸੀ। ਪਟੀਸ਼ਨ ਮੁਤਾਬਕ ਭਦੌੜ ਦੀ ਸੀਟ ਪ¤ਛੜੀ ਸ਼੍ਰੇਣੀ ਲਈ ਰਾਖਵੀਂ ਸੀ ਪਰ ਸਦੀਕ ਅਸਲ ਵਿ¤ਚ ਰਾਖਵੇਂਕਰਨ ਦੀ ਸ਼੍ਰੇਣੀ ਵਿ¤ਚ ਨਹੀਂ ਆਉਂਦੇ। ਉਨ੍ਹਾਂ ਨੇ ਝੂਠਾ ਸਰਟਫਿਕੇਟ ਦਿਖਾ ਕੇ ਚੋਣ ਲੜੀ ਤੇ ਜਿ¤ਤ ਗਏ।ਸਦੀਕ ਨੇ ਹਾਈਕੋਰਟ ਵਿ¤ਚ ਹਲਫਨਾਮਾ ਦਾਖਲ ਕਰ ਕੇ ਕਿਹਾ ਸੀ ਕਿ ਬੇਸ਼¤ਕ ਉਨ੍ਹਾਂ ਦਾ

ਪਰਿਵਾਰ ਮੁਸਲਮਾਨ ਹੈ, ਪਰ ਉਹ ਸਿ¤ਖ ਧਰਮ ਦੀ ਅਨੁਸੂਚਿਤ ਜਾਤੀ ਨਾਲ ਸੰਬੰਧ ਰ¤ਖਦੇ ਹਨ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿ¤ਚ ਸਦੀਕ ਕੇਸ ਹਾਰ ਗਏ ਹਨ।
ਪਟੀਸ਼ਨਰ ਦਰਬਾਰਾ ਸਿੰਘ ਗੁਰੂ ਦੇ ਵਕੀਲ ਮੁਤਾਬਕ ਉਨ੍ਹਾਂ ਨੇ ਸਿਰਫ ਸਦੀਕ ਦੀ ਵਿਧਾਇਕੀ ਰ¤ਦ ਕਰਵਾਉਣ ਸਬੰਧੀ ਪਟੀਸ਼ਨ ਪਾਈ ਸੀ, ਨਾ ਕਿ ਦਰਬਾਰਾ ਸਿੰਘ ਨੂੰ ਜੇਤੂ ਕਰਾਰ ਦੇਣ ਲਈ। ਇਸ ਲਈ ਜੇਕਰ ਸੁਪਰੀਮ ਕੋਰਟ ਕੋਲ ਦੂਜੀ ਧਿਰ ਪਹੁੰਚ ਨਹੀਂ ਕਰਦੀ ਤਾਂ ਜ਼ਿਮਨੀ ਚੋਣ ਸੰਭਵ ਹੈ।ਮੁਹੰਮਦ ਸਦੀਕ ਮਕਬੂਲ ਪੰਜਾਬੀ ਗਾਇਕ ਹਨ। ਉਹਨਾਂ ਨੇ ਰਣਜੀਤ ਕੌਰ ਨਾਲ ਮਿਲ ਕੇ ਦੋਗਾਣਾ ਗਾਇਕੀ ਨੂੰ ਵ¤ਖਰੇ ਮੁਕਾਮ ‘ਤੇ ਪਹੁੰਚਾਇਆ। ਕਈ ਫਿਲਮਾਂ ਵਿ¤ਚ ਅਦਾਕਾਰੀ ਵੀ ਕੀਤੀ। ਸਾਲ 2012 ਵਿ¤ਚ ਉਹ ਸਿਆਸਤ ਵਿ¤ਚ ਆਏ ਸੀ। ਪਹਿਲੀ ਵਾਰ ਸਾਲ 2012 ਵਿ¤ਚ ਹੀ ਚੋਣ ਲੜੀ ਸੀ।

Comments are closed.

COMING SOON .....


Scroll To Top
11