Wednesday , 21 November 2018
Breaking News
You are here: Home » Editororial Page » ਹਸਪਤਾਲਾਂ ’ਚ ਲੋਕਾਂ ਦੀ ਲੁੱਟ ਬੰਦ ਹੋਵੇ

ਹਸਪਤਾਲਾਂ ’ਚ ਲੋਕਾਂ ਦੀ ਲੁੱਟ ਬੰਦ ਹੋਵੇ

ਹਸਪਤਾਲਾਂ ਵਿੱਚ ਇਲਾਜ ਦੇ ਨਾਮ ’ਤੇ ਲੋਕਾਂ ਦੀ ਹੋ ਰਹੀ ਲੁੱਟ ਬਹੁਤ ਚਿੰਤਾ ਦਾ ਵਿਸ਼ਾ ਹੈ। ਸਰਕਾਰ ਲੋਕਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਅਤੇ ਡਾਕਟਰਾਂ ਦਾ ਸ਼ਿਕੰਜਾ ਨਹੀਂ ਕੱਸ ਰਹੀ। ਵੱਖ-ਵੱਖ ਇਲਾਜ ਅਤੇ ਦਵਾਈਆਂ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਆਮ ਅਤੇ ਗਰੀਬ ਆਦਮੀ ਇਲਾਜ ਕਰਵਾਉਣ ਤੋਂ ਵੀ ਆਤੁਰ ਹੈ। ਮਹਿੰਗੇ ਨਿੱਜੀ ਹਸਪਤਾਲਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਹਰਿਆਣਾ ਦੇ ਗੁਰੁਗਰਾਮ ਸਥਿਤ ਫੋਰਟਿਸ ਹਸਪਤਾਲ ਦਾ ਮਾਮਲਾ ਬਹੁਤ। ਹੀ ਚਿੰਤਾਜਨਕ ਹੈ ਜਿਥੇ ਇੱਕ ਸੱਤ ਸਾਲ ਦੀ ਬੱਚੀ ਦੇ ਡੇਂਗੂ ਦੇ ਇਲਾਜ ਲਈ ਪਰਿਵਾਰ ਨੂੰ 18 ਲੱਖ ਰੁਪਏ ਦਾ ਬਿੱਲ ਤਾਰਨ ਲਈ ਆਖਿਆ ਗਿਆ। ਮਹਿੰਗੇ ਇਲਾਜ ਦੇ ਬਾਵਜੂਦ ਇਹ ਹਸਪਤਾਲ ਬੱਚੀ ਨੂੰ ਬਚਾਅ ਨਹੀਂ ਸਕਿਆ। ਪਰਿਵਾਰ ਵੱਲੋਂ ਵੱਡੇ ਬਿੱਲ ਦਾ ਮਾਮਲਾ ਉਠਾਏ ਜਾਣ ਤੋਂ ਬਾਅਦ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਹਨ। ਦਿੱਲੀ ਦੇ ਦਵਾਰਕਾ ਨਿਵਾਸੀ ਜੈਅੰਤ ਸਿੰਘ ਦੀ ਸ¤ਤ ਸਾਲ ਦੀ ਧੀ ਨੂੰ ਡੇਂਗੂ ਹੋ ਗਿਆ ਸੀ, ਜਿਸਦੇ ਚਲਦੇ ਉਸ ਨੂੰ ਰਾਕਲੈਂਡ ਵਿ¤ਚ ਭਰਤੀ ਕਰਾਇਆ ਗਿਆ ਸੀ , ਜਿਸ ਤੋਂ ਬਾਅਦ ਉਸ ਨੂੰ ਦਿੱਲੀ ਤੋਂ ਗੁਰੁਗਰਾਮ ਸਥਿਤ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਰੈਫਰ ਕਰ ਦਿ¤ਤਾ ਗਿਆ ਸੀ। ਫੋਰਟਿਸ ਹਸਪਤਾਲ ਨੇ ਬ¤ਚੀ ਦੇ ਇਲਾਜ ਲਈ 18 ਲ¤ਖ ਰੁਪਏ ਵਸੂਲੇ ਇਸ ਵਿ¤ਚ 660 ਸਿਰਿੰਜ ਅਤੇ 2700 ਗਲਵਸ (ਦਸਤਾਨੇ) ਦਾ ਬਿੱਲ ਵੀ ਸ਼ਾਮਲ ਹੈ। ਹਸਪਤਾਲ ਵਿ¤ਚ ਭਰਤੀ ਮਰੀਜ਼ ਲੜਕੀ 15 ਦਿਨਾਂ ਦੇ ਇਲਾਜ ਤੋਂ ਬਾਅਦ ਚੱਲ ਵਸੀ। ਲੜਕੀ ਦੀ ਮੌਤ ਦੇ ਬਾਵਜੂਦ ਬਿੱਲ ਦੀ ਰਕਮ ਜਮ੍ਹਾਂ ਕਰਵਾਉਣ ਲਈ ਮਜ਼ਬੂਰ ਕੀਤਾ ਗਿਆ। ਪਰਿਵਾਰ ਦੀ ਤਰਫੋਂ ਸੋਸ਼ਲ ਮੀਡੀਆ ਉ¤ਪਰ ਹਸਪਤਾਲ ਦੇ ਬਿੱਲ ਦੀ ਕਾਪੀ ਸ਼ੇਅਰ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਇਸ ਘਟਨਾ ਖਿਲਾਫ ਰੋਸ ਫੈਲ ਗਿਆ। ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨ¤ਡਾ ਨੇ ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦੇ ਹੋਏ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਫਾਈ ਲਈ ਆਖਿਆ। ਦਰਅਸਲ ਜੁੜਵਾ ਭੈਣਾਂ ਵਿ¤ਚੋਂ ਵ¤ਡੀ ਨੂੰ ਦੋ ਮਹੀਨੇ ਪਹਿਲਾਂ ਡੇਂਗੂ ਹੋਇਆ ਸੀ। ਮਰੀਜ਼ ਲੜਕੀ ਨੂੰ ਡੇਂਗੂ ਹੋਣ ਦੇ ਪੰਜਵੇਂ ਦਿਨ ਰਾਕਲੈਂਡ ਤੋਂ ਫੋਰਟਿਸ ਲੈ ਜਾਇਆ ਗਿਆ , ਜਿ¤ਥੇ ਅਗਲੇ ਹੀ ਦਿਨ ਬਿਨਾਂ ਜਾਣਕਾਰੀ ਦਿ¤ਤੇ ਉਸਨੂੰ ਵੈਂਟੀਲੇਟਰ ਉ¤ਤੇ ਪਾ ਦਿ¤ਤਾ ਗਿਆ। ਇਲਾਜ ਦੌਰਾਨ ਉਸ ਦੀ ਤਬੀਅਤ ਵਿਗੜਦੀ ਗਈ ਅਤੇ ਫਿਰ ਦਿਮਾਗ ਤੋਂ ਲੈ ਕੇ ਕਿਡਨੀ ਤ¤ਕ ਅਸਰ ਪੈ ਗਿਆ। ਇਸ ਦੌਰਾਨ ਚਾਰ ਲ¤ਖ ਰੁਪਿਆ ਤਾਂ ਸਿਰਫ ਦਵਾਈਆਂ ਦਾ ਬਿਲ ਬਣਾਇਆ ਗਿਆ। ਸਿਤਮ ਦੀ ਗੱਲ ਇਹ ਹੈ ਕਿ ਹਸਪਤਾਲ ਨੇ ਜਿਸ ਕ¤ਪੜੇ ਵਿ¤ਚ ਲਾਸ਼ ਨੂੰ ਲਪੇਟ ਕੇ ਪਰਿਵਾਰ ਨੂੰ ਸੌਂਪਿਆ ਉਸ ਦਾ ਵੀ ਬਿੱਲ ਬਣਾਇਆ ਗਿਆ। ਇਹ ਇਕੱਲੀ ਘਟਨਾ ਨਹੀਂ ਹੈ। ਹੋਰ ਬਹੁਤ ਸਾਰੇ ਹਸਪਤਾਲਾਂ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਸਪਤਾਲਾਂ ਵਿੱਚ ਲੋਕਾਂ ਦੀ ਹੋ ਰਹੀ ਇਹ ਲੁੱਟ ਸੱਚਮੁੱਚ ਚਿੰਤਾਜਨਕ ਹੈ। ਵੱਡੀ ਗੱਲ ਇਹ ਹੈ ਕਿ ਅਜਿਹਾ ਮਹਿੰਗਾ ਇਲਾਜ ਬਹੁਤ ਗਿਣਤੀ ਲੋਕਾਂ ਦੀ ਪਹੁੰਚ ਵਿੱਚ ਹੀ ਨਹੀਂ ਹੈ। ਹਸਪਤਾਲਾਂ ਦੀਆਂ ਫੀਸਾਂ ਬਹੁਤ ਬੇਲੋੜੀਆਂ ਹਨ। ਸਰਕਾਰ ਨੇ ਹਾਲੇ ਤੱਕ ਇਸ ਸਬੰਧੀ ਕੋਈ ਨੀਤੀ ਨਹੀਂ ਬਣਾਈ। ਇਹੋ ਕਾਰਨ ਹੈ ਕਿ ਮੈਡੀਕਲ ਸੇਵਾਵਾਂ ਦੇ ਖੇਤਰ ਵਿੱਚ ਲੁੱਟ ਮੱਚੀ ਹੋਈ ਹੈ। ਦਵਾਈਆਂ ਅਤੇ ਹੋਰ ਸੇਵਾਵਾਂ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਮਹਿਸੂਸ ਹੋ ਰਹੀ ਹੈ। ਮੈਡੀਕਲ ਖੇਤਰ ਨਾਲ ਜੁੜੇ ਡਾਕਟਰਾਂ ਅਤੇ ਹੋਰ ਤਕਨੀਕੀ ਅਮਲੇ ਨੂੰ ਵੀ ਇਸ ਸਬੰਧ ਵਿੱਚ ਕੋਈ ਸਵੈ ਜਾਬਤਾ ਬਣਾਉਣਾ ਚਾਹੀਦਾ ਹੈ। ਮੈਡੀਕਲ ਸੇਵਾਵਾਂ ਦੇ ਖੇਤਰ ਨੂੰ ਕਿਸੇ ਵੀ ਤਰ੍ਹਾਂ ਲੁੱਟ-ਮਾਰ ਦਾ ਅੱਡਾ ਨਹੀਂ ਬਣਾਇਆ ਜਾ ਸਕਦਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਇਕ ਨਵੀਂ ਨੀਤੀ ਤਿਆਰ ਕਰੇ ਤਾਂ ਜੋ ਹਸਪਤਾਲਾਂ ਵਿੱਚ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11