Tuesday , 23 April 2019
Breaking News
You are here: Home » PUNJAB NEWS » ਹਲਾਕ ਸੰਮਤੀ ਚੋਣਾਂ ਸਬੰਧੀ ਕਾਂਗੜ ਵੱਲੋਂ ਹਲਕਾ ਪੱਧਰੀ ਮੀਟਿੰਗ

ਹਲਾਕ ਸੰਮਤੀ ਚੋਣਾਂ ਸਬੰਧੀ ਕਾਂਗੜ ਵੱਲੋਂ ਹਲਕਾ ਪੱਧਰੀ ਮੀਟਿੰਗ

ਭਾਈ ਰੂਪਾ, 1 ਸਤੰਬਰ (ਜਜਵੀਰ ਜਲਾਲ)- ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅੱਜ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਪਿੰਡ ਜਲਾਲ ਦੇ ਸਿੱਧੂ ਪੈਲਿਸ ਵਿਖੇ ਹਲਕਾ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਵਿਕਾਸ ਕਾਰਜਾ ਬਾਰੇ ਚਾਨਣਾ ਪਾਇਆ ਗਿਆ।ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਭਾਸਣ ਵਿੱਚ ਬੋਲਦਿਆ ਕਿਹਾ ਕਿ ਹਲਕੇ ਦੇ ਲੋਕ ਆਉਣ ਵਾਲੀਆ ਬਲਾਕ ਸੰਮਤੀ ਚੋਣਾਂ ਵਿੱਚ ਆਪਸ ਵਿੱਚ ਇਕਮੁੱਠ ਹੋਕੇ ਚੰਗੇ ਅਕਸ਼ ਵਾਲੇ ਅਤੇ ਨਸ਼ਾ ਮੁਕਤ ਉਮੀਦਵਾਰਾਂ ਦੀ ਚੋਣ ਕਰਨ। ਇਸ ਸਮੇਂ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਆਪਣੇ ਉਮੀਦਵਾਰ ਚੁਣ ਕੇ ਉਨ੍ਹਾਂ ਬਾਰੇ ਜਾਣਕਾਰੀ ਦੇ ਦੇਣ ਤਾਂ ਕਿ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਮੌਕੇ ਕਾਂਗੜ ਵੱਲੋਂ ਅਕਾਲੀਦਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਜਿੰਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਖਸ਼ਿਆ,ਉਹ ਤੁਹਾਡਾ ਭਲਾ ਕੀ ਕਰਨਗੇ’ ਭਾਵ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਟ ਅਨੁਸਾਰ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਰੋਧੀਆਂ ਦਾ ਚਿਹਰਾ ਆਮ ਜਨਤਾ ਸਾਹਮਣੇ ਨੰਗਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਦਲ ਨੂੰ ਲੋਕ ਬਲਾਕ ਸੰਮਤੀ ਚੋਣਾਂ ਵਿੱਚ ਮੂੰਹ ਤੋੜਵਾਂ ਜਵਾਬ ਦੇਣਗੇ। ਜਿਹੜੇ ਲੋਕ ਇਹਨਾਂ ਕੁਝ ਹੋਣ ਦੇ ਬਾਵਜੂਦ ਇਹਨਾਂ ਬਾਦਲਾਂ ਪਿੱਛੇ ਲਗਦੇ ਹਨ, ਗੁਰੂ ਸਾਹਿਬ ਉਹਨਾਂ ਲੋਕਾਂ ਨੂੰ ਵੀ ਮੁਆਫ ਨਹੀਂ ਕਰਨਗੇ।ਉਹਨਾਂ ਕਿਹਾ ਕਿ ਇਹ ਲੋਕ ਸਿਰਫ ਵੋਟਾਂ ਦੇ ਭੁੱਖੇ ਹਨ ਅਤੇ ਵੋਟਾਂ ਪਿੱਛੇ ਇਹ ਪੰਜਾਬ ਦੀ ਜੁਆਨੀ ਨੂੰ ਵੀ ਦਾਅ ’ਤੇ ਲਗਾ ਦਿੰਦੇ ਹਨ ਇੱਥੋਂ ਤੱਕ ਕਿ ਵੋਟਾਂ ਖਾਤਰ ਡੇਰਿਆਂ ਨਾਲ ਵੀ ਸਮਝੌਤੇ ਕਰਦੇ ਹਨ। ਇਸ ਮੌਕੇ ਕਾਂਗੜ ਵੱਲੋਂ ਇਹ ਵੀ ਕਿਹਾ ਗਿਆ ਕਿ ਚੋਣਾਂ ਤੋਂ ਬਾਅਦ ਜਿਹੜੇ ਅਮੀਰ ਲੋਕ ਪੈਂਨਸ਼ਨਾਂ ਦਾ ਲਾਹਾ ਲੈਂਦੇ ਹਨ,ਉਹਨਾਂ ਦੀ ਥਾਂ ਗਰੀਬ ਲੋਕਾਂ ਦਾ ਸਰਵੇ ਕਰਵਾ ਕੇ ਮੁੜ ਪੈਂਨਸ਼ਨਾਂ ਚਾਲੂ ਕਰਵਾਈਆਂ ਜਾਣਗੀਆਂ।ਇਸ ਮੌਕੇ ਬੁਲਾਰੇ ਜਥੇਦਾਰ ਸ਼ੇਰ ਸਿੰਘ,ਤੀਰਥ ਸਿੰਘ ਭਾਈ ਰੂਪਾ,ਵੀਰਾ ਸਰਪੰਚ ਮਹਿਰਾਜ, ਚਰਨਜੀਤ ਜਟਾਣਾ ਸ਼ਾਮਿਲ ਸਨ। ਇਸ ਸਮੇਂ ਪਰਮਜੀਤ ਸਿੰਘ (ਪ੍ਰਧਾਨ ਟਰੱਕ ਯੂਨੀਅਨ ਜਲਾਲ) ਸੁਖਦੇਵ ਸਿੰਘ ਬੱਬਲ ਨਵਾਂ ਦਿਆਲਪੁਰਾ, ਸੁਖਪਾਲ ਸਿੰਘ ਕਾਲਾ, ਬੇਅੰਤ ਸਿੰਘ ਸਲਾਬਤਪੁਰਾ, ਇੰਦਰਜੀਤ ਸਿੰਘ ਜੱਗਾ, ਹੇਮਰਾਜ ਕਾਲਾ, ਰਣਜੀਤ ਸ਼ਰਮਾ, ਪ੍ਰਮਿੰਦਰ ਸਿੰਘ ਗੌਦਾਰਾ, ਸੋਨੀ ਬਰਾੜ, ਗੁਰਤੇਜ ਸਿੰਘ ਤੇਜੀ, ਗੁਰਤੇਜ ਲੱਕੀ, ਸੋਨਾ ਜਲਾਲ, ਬਲਵੀਰ ਸਿੰਘ ਫੌਜੀ, ਤੀਰਥ ਸਿੰਘ ਭਾਈ ਰੂਪਾ, ਗੋਰਾ ਜਵੰਧਾ, ਲਖਵੀਰ ਸਿੰਘ ਭਾਈ ਰੂਪਾ, ਗੁਰਪ੍ਰੀਤ ਗੌਦਾਰਾ, ਗੁਰਮੀਤ ਮੀਤਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Comments are closed.

COMING SOON .....


Scroll To Top
11