Thursday , 27 February 2020
Breaking News
You are here: Home » BUSINESS NEWS » ਹਲਕੇ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡਾਂਗੇ : ਭੱਠਲ

ਹਲਕੇ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡਾਂਗੇ : ਭੱਠਲ

ਬੀਬੀ ਭੱਠਲ ਨੇ ਵੰਡੀਆਂ ਲੱਖਾਂ ਰੁਪਏ ਦੀਆਂ ਗਰਾਂਟਾਂ

ਮੂਣਕ, 17 ਜਨਵਰੀ (ਕੁਲਵੰਤ ਸਿੰਘ ਦੇਹਲਾ)- ਨੇੜਲੇ ਪਿੰਡ ਬੁਸੈਹਰਾ, ਬੰਗਾ ਵਿਖੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪਲੇਨਿੰਗ ਬੋਰਡ ਦੀ ਉਪ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਦਸ ਪਿੰਡਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ। ਇਸ ਦੋਰਾਨ ਬੀਬੀ ਭੱਠਲ ਨੇ ਬੁਸੈਹਰਾ ਵਿਖੇ ਕਿਹਾ ਕਿ ਸਰਕਾਰ ਸਹਿਰਾਂ ਦੇ ਵਿਕਾਸ ਦੇ ਨਾਲ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ? ਤੇ ਇਸ ਕਾਰਨ ਹਲਕੇ ਦੀਆਂ ਮੰਗਾਂ ਅਨੁਸਾਰ ਗਰਾਂਟਾਂ ਦਿਤੀਆਂ ਜਾ ਰਹੀਆਂ ਹਨ। ਇਸ ਦੋਰਾਨ ਬੀਬੀ ਭੱਠਲ ਨੇ ਬਾਦਲਾਂ ਤੇ ਢੀਂਡਸਾ ਦੋਨਾਂ ਤੇ ਤਕੜੇ ਰਗੜੇ ਲਾਉਂਦੇ ਕਿਹਾ ਕਿ ਇਨ੍ਹਾਂ ਵਿਚ ਕੁਰਸੀ ਦੀ ਲੜਾਈ ਤੋਂ ਬਿਨਾਂ ਕੁਝ ਵੀ ਨਹੀਂ ਢੀਂਡਸਾ ਤੇ ਵਿਅੰਗ ਕਰਦੇ ਹੋਏ ਉਹਨਾਂ ਕਿਹਾ ਕਿ ਪਹਿਲਾਂ ਢੀਂਡਸਾ ਨੇ ਸੁਨਾਮ ਦੇ ਲੋਕਾਂ ਨੂੰ ਛੱਡ ਦਿੱਤਾ ਹੈ ਤੇ ਹੁਣ ਲਹਿਰਾਗਾਗਾ ਅਤੇ ਅਕਾਲੀ ਦਲ ਨੂੰ ਛੱਡਣ ਦੀ ਤਿਆਰੀ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਪੀ ਏ ਰਵਿੰਦਰ ਸਿੰਘ ਟੁਰਨਾ, ਸਨਮੀਕ ਹੈਨਰੀ, ਗੁਰਤੇਜ ਸਿੰਘ ਤੇਜੀ, ਐਸ ਡੀ ਐਮ ਮੂਣਕ ਕਾਲਾ ਰਾਮ ਕਾਸ਼ਲ ,ਡੀ ਐਸ ਪੀ ਮੂਣਕ ਬੂਟਾ ਸਿੰਘ ਗਿੱਲ ,ਬਲਾਕ ਸੰਮਤੀ ਦੇ ਚੇਅਰਮੈਨ ਭੱਲਾ ਸਿੰਘ ਕੜੈਲ, ਪੋਲੋਜੀਤ ਸਿੰਘ ਮਕੋਰੜ ਕਰਣ ਸਿੰਘ ਗਿੱਲ ਬੁਸੈਹਰਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਜ਼ਿਲ੍ਹਾ ਪਰਸ਼ਿਦ ਦੇ ਉਪ ਚੇਅਰਮੈਨ ਰਘੁਵੀਰ ਸਿੰਘ ਬਨਾਰਸੀ, ਨਗਰ ਪੰਚਾਇਤ ਮੂਣਕ ਦੇ ਪ੍ਰਧਾਨ ਜਗਦੀਸ਼ ਗੋਇਲ ਬਲਜੀਤ ਸਿੰਘ ਸਰਪੰਚ ਬੁਸੈਹਰਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੂਣਕ ਰਾਜਵਿੰਦਰ ਸਿੰਘ ਬਾਦਲਗੜ, ਪਰਵੀਨ ਸਿੰਘ ਕੁਲਦੀਪ ਸਿੰਘ ਬਾਦਲਗੜ ,ਦਰਸ਼ਨ ਸਿੰਘ ਸ਼ੇਰਾ ਸਿੰਘ ਜੀਤੀ ਸਿੰਘ ਗੁਰਮਨਜੀਤ ਸਿੰਘ ਰਾਮਜੀ ਸਿੰਘ ਸ਼ੂਭਾਸ਼ ਸਿੰਘ ਸੋਨੀ ਜੈਲਦਾਰ ਕੁਲਵੰਤ ਸਿੰਘ ਸਰਪੰਚ ਨਵਾਂ ਗਾਉਂ ਰਣਵੀਰ ਸਿੰਘ ਨਾਜਰ ਸਿੰਘ ਰਾਜਲਹੇੜੀ ਸਰਪੰਚ ਪਰਮਜੀਤ ਕੌਰ ਅਤੇ ਸਮੂਹ ਪੰਚਾਇਤ ਮੈਬਰ ਰਾਮ ਸਿੰਘ, ਬਲਜੀਤ ਕੌਰ, ਸਤਨਾਮ ਸਿੰਘ, ਕੀਮਤ ਰਾਜ, ਦਰਸਨ ਸਿੰਘ, ਬਲਵਿੰਦਰ ਸਿੰਘ ਮਲਕੀਤ ਸਿੰਘ ਗੁਰਮੇਲ ਸਿੰਘ ਸੁਰਜੀਤ ਸਿੰਘ ਪ੍ਰਨੀਤ ਗਿੱਲ ਚਾਂਦੀ ਰਾਮ ਲੀਲਾ ਰਾਮ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11