Friday , 24 May 2019
Breaking News
You are here: Home » Religion » ਹਲਕਾ ਇੰਚਾਰਜ ਕਲੇਰ ਨੇ ਅਕਾਲੀ ਦਲ ਦੇ ਸਰਕਲ ਜੱਥੇਦਾਰਾਂ ਦਾ ਕੀਤਾ ਐਲਾਨ

ਹਲਕਾ ਇੰਚਾਰਜ ਕਲੇਰ ਨੇ ਅਕਾਲੀ ਦਲ ਦੇ ਸਰਕਲ ਜੱਥੇਦਾਰਾਂ ਦਾ ਕੀਤਾ ਐਲਾਨ

ਜਗਰਾਉਂ, 9 ਅਗਸਤ (ਪਰਮਜੀਤ ਸਿੰਘ ਗਰੇਵਾਲ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫ਼ਤਰ ’ਚ ਜ਼ਿਲ੍ਹਾ ਜੱਥੇਦਾਰ ਲੁਧਿਆਣਾ (ਦਿਹਾਤੀ) ਦਰਸ਼ਨ ਸਿੰਘ ਸ਼ਿਵਾਲਿਕ ਦੀ ਰਹਿਨੁਮਾਈ ਹੇਠ ਹਲਕਾ ਇੰਚਾਰਜ ਸ੍ਰੀ ਐਸ. ਆਰ. ਕਲੇਰ (ਸਾਬਕਾ ਵਿਧਾਇਕ) ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਗਰਾਉਂ ਹਲਕੇ ਦੇ ਸਰਕਲ ਜੱਥੇਦਾਰਾਂ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਕਲੇਰ ਨੇ ਵਿਸ਼ੇਸ਼ ਤੌਰ ’ਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੇਰੇ ਉਪਰ ਪੂਰਨ ਵਿਸ਼ਵਾਸ ਪ੍ਰਗਟ ਕਰਦੇ ਜੱਥੇਬੰਦੀ ਬਣਾਉਣ ਦੇ ਸੰਪੂਰਨ ਅਧਿਕਾਰ ਦਿੱਤੇ। ਉਨ੍ਹਾਂ ਸਰਕਲ ਜੱਥੇਦਾਰਾਂ ਦਾ ਐਲਾਨ ਕਰਦੇ ਦੱਸਿਆ ਕਿ ਸਰਕਲ ਸ਼ਹਿਰੀ ਦਾ ਇੰਦਰਜੀਤ ਸਿੰਘ ਲਾਂਬਾ, ਸਰਕਲ ਗਿੱਦੜਵਿੰਡੀ ਦਾ ਗੁਰਦੀਪ ਸਿੰਘ ਗਿੱਦੜਵਿੰਡੀ, ਸਰਕਲ ਗਾਲਿਬ ਦਾ ਜਸਦੇਵ ਸਿੰਘ ਲੀਲਾਂ, ਸਰਕਲ ਅਗਵਾੜ/ਕੋਠੇ ਦਾ ਗੁਰਚਰਨ ਸਿੰਘ ਗਰੇਵਾਲ, ਸਰਕਲ ਹਠੂਰ ਦਾ ਮਲਕੀਤ ਸਿੰਘ ਹਠੂਰ ਤੇ ਸਰਕਲ ਜਗਰਾਉਂ (ਦਿਹਾਤੀ) ਦਾ ਆਤਮਾ ਸਿੰਘ ਬੱਸੂਵਾਲ ਨੂੰ ਜੱਥੇਦਾਰ ਬਣਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸ੍ਰੀ ਕਲੇਰ ਨੇ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਵਰਕਰਾਂ ਨੂੰ ਮਾਣ ਬਖਸ਼ਿਆ ਗਿਆ, ਜਿਹੜੇ ਹਰ ਸਮੇਂ ਪਾਰਟੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਦੇ ਆ ਰਹੇ ਹਨ। ਇਸ ਮੌਕੇ ਪਾਰਟੀ ਵੱਲੋਂ ਬਖਸ਼ੇ ਮਾਣ ’ਤੇ ਸਾਰੇ ਸਰਕਲ ਜੱਥੇਦਾਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਦਿਹਾਤੀ ਜੱਥੇਦਾਰ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਦੀਪਇੰਦਰ ਸਿੰਘ ਭੰਡਾਰੀ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਤੋਂ ਇਲਾਵਾ ਅਕਾਲੀ ਦਲ ਵਰਕਰ ਸਾਹਿਬਾਨ ਹਾਜ਼ਰ ਸਨ।

Comments are closed.

COMING SOON .....


Scroll To Top
11