Wednesday , 19 December 2018
Breaking News
You are here: Home » BUSINESS NEWS » ਹਰ ਯੋਗ ਲਾਭਪਾਤਰੀ ਕਿਰਤੀ ਨੂੰ ਦਿੱਤਾ ਜਾਵੇਗਾ ਸਰਕਾਰੀ ਸਕੀਮਾਂ ਦਾ ਲਾਭ : ਹਰਕੇਸ਼ ਚੰਦ ਸ਼ਰਮਾ

ਹਰ ਯੋਗ ਲਾਭਪਾਤਰੀ ਕਿਰਤੀ ਨੂੰ ਦਿੱਤਾ ਜਾਵੇਗਾ ਸਰਕਾਰੀ ਸਕੀਮਾਂ ਦਾ ਲਾਭ : ਹਰਕੇਸ਼ ਚੰਦ ਸ਼ਰਮਾ

ਖਰੜ, 16 ਨਵੰਬਰ (ਹਰਵਿੰਦਰ ਮਹਿਰਾ)- ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਨੇ ਕਿਰਤ ਵਿਭਾਗ ਦੀਆਂ ਸਕੀਮਾਂ ਸਬੰਧੀ ਕਰਵਾਏ ਜਾਗਰੂਕਤਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਹਰਵਿੰਦਰ ਮਹਿਰਾ, ਖਰੜ:Êਪੰਜਾਬ ਵਿਚ ਸਾਰੇ ਕਿਰਤੀਆਂ ਦੀ ਕਿਰਤ ਵਿਭਾਗ ਵਲੋਂ ਰਜਿਸਟਰੇਸ਼ਨ ਕੀਤੀ ਜਾਵੇਗੀ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਦੀਆਂ ਕਿਰਤੀਆਂ ਸਬੰਧੀ ਸਾਰੀਆਂ ਸਕੀਮਾਂ ਦਾ ਲਾਭ ਮਿਲ ਸਕੇ। ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਹਰ ਵਰਗ ਦੀ ਬਿਹਤਰੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਮੱਛਲੀ ਕਲਾਂ ਵਿਖੇ ਕਿਰਤੀਆਂ ਨੂੰ ਕਿਰਤ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਕਿਰਤੀਆਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਕੈਂਪ ਲਾਏ ਜਾ ਰਹੇ ਹਨ। ਕਿਰਤ ਵਿਭਾਗ ਦੀਆਂ ਸਕੀਮਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਸ਼ਕਨ ਵਰਕਸ ਵੈਲਫੇਅਰ ਬੋਰਡ ਵਲੋਂ ਚਲਾਈ ਜਾ ਰਹੀ ਹੈ। ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਦਿਤੇ ਜਾਂਦੇ ਸਨ ਜੋ ਕਿ ਵਧਾ ਕੇ 50 ਹਜ਼ਾਰ ਰੁਪਏ ਕੀਤੇ ਗਏ ਹਨ। ਇਹਨਾਂ ਤੋਂ ਇਲਾਵਾ ਐਕਸ਼ਗਰੇਸ਼ੀਆ, ਐਲ.ਟੀ.ਸੀ., ਪੈਨਸ਼ਨ ਸਕੀਮ, ਬਾਲੜੀ ਤੋਹਫਾ ਸਕੀਮ ਵਰਗੀਆਂ ਵਡੀ ਗਿਣਤੀ ਸਕੀਮਾਂ ਬੋਰਡ ਵਲੋ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਦਾ ਲਾਭ ਉਸਾਰੀ ਕਿਰਤੀ ਲੈ ਸਕਦੇ ਹਨ।ਇਸ ਮੌਕੇ ਸਰਪੰਚ ਬਲਰਾਮ ਸ਼ਰਮਾ, ਮੈਂਬਰ ਬਲਾਕ ਸੰਮਤੀ ਪੰਕਜ ਕੁਮਾਰ ਨਾਗਰਥ, ਚੌਧਰੀ ਹਰਮੇਸ਼ ਮੇਸ਼ੀ, ਸੂਬੇਦਾਰ ਹਰਮੇਸ਼ ਰਾਣਾ, ਚੌਧਰੀ ਰਤਨਪਾਲ ਸਿੰਘ ਨੰਬਰਦਾਰ, ਮਾਸਟਰ ਅਮਰਨਾਥ, ਲੇਬਰ ਇੰਸਪੈਕਟਰ ਸ੍ਰੀ ਜਗਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਨਰਿੰਦਰ ਸਿੰਘ, ਸਹਾਇਕ ਲੇਬਰ ਕਮਿਸ਼ਨਰ ਜਤਿੰਦਰਪਾਲ ਸਿੰਘ, ਬਖੀਰ ਮੁਹੰਮਦ ਸਮੇਤ ਵੱਡੀ ਗਿਣਤੀ ਵਿੱਚ ਕਿਰਤੀ ਹਾਜ਼ਰ ਸਨ।

Comments are closed.

COMING SOON .....


Scroll To Top
11