Wednesday , 16 January 2019
Breaking News
You are here: Home » INTERNATIONAL NEWS » ਹਰ ਮੁਸੀਬਤ ’ਚ ਭਾਰਤ ਤੇ ਨੇਪਾਲ ਨਾਲ-ਨਾਲ : ਸ੍ਰੀ ਮੋਦੀ

ਹਰ ਮੁਸੀਬਤ ’ਚ ਭਾਰਤ ਤੇ ਨੇਪਾਲ ਨਾਲ-ਨਾਲ : ਸ੍ਰੀ ਮੋਦੀ

ਝ ਦੋ ਮੰਦਿਰਾਂ ਦੇ ਕੀਤੇ ਦਰਸ਼ਨ ਝ ਨੇਪਾਲ ਸਰਕਾਰ ਵੱਲੋਂ ਨਾਗਰਿਕ ਸਨਮਾਨ


ਕਾਠਮੰਡੂ, 11 ਮਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ’ਤੇ ਗੁਆਂਢੀ ਦੇਸ਼ ਨੇਪਾਲ ਪਹੁੰਚੇ ਹਨ।ਨੇਪਾਲ ਦੇ ਜਨਕਪੁਰ ‘ਚ ਇ¤ਕ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਗਸਤ 2014 ‘ਚ ਪਹਿਲੀ ਵਾਰ ਨੇਪਾਲ ਆਏ ਸਨ। ਉਸ ਵੇਲੇ ਮੈਂ ਜਲਦੀ ਹੀ ਜਨਕਪੁਰ ਆਉਣ ਦਾ ਕਿਹਾ ਸੀ ਪਰ ਨਹੀਂ ਆ ਸਕਿਆ। ਇਸ ਲਈ ਦੇਰੀ ਨਾਲ ਆਉਣ ਲਈ ਮੈਂ ਮੁਆਫ਼ੀ ਮੰਗਦਾ ਹੈ। ਉਨ੍ਹਾਂ ਕਿਹਾ ਕਿ ਇ¤ਥੋਂ ਦੇ ਮੰਦਿਰ ਦੇ ਦਰਸ਼ਨ ਕਰਕੇ ਮੇਰਾ ਜੀਵਨ ਸਫ਼ਲ ਹੋ ਗਿਆ। ਮੋਦੀ ਨੇ ਕਿਹਾ ਕਿ ਭਾਰਤ-ਨੇਪਾਲ ਵਿਚਾਲੇ ਤ੍ਰੇਤਾ ਯੁ¤ਗ ਤੋਂ ਦੋਸਤੀ ਹੈ। ਰਾਜਾ ਜਨਕ ਅਤੇ ਦਸ਼ਰਥ ਨੇ ਦੋਹਾਂ ਨੂੰ ਮਿ¤ਤਰ ਬਣਾਇਆ ਸੀ। ਮਹਾਭਾਰਤ ‘ਚ ਵਿਰਾਟਨਗਰ, ਰਾਮਾਇਣ ‘ਚ ਜਨਕਪੁਰ, ਬੁ¤ਧ ਕਾਲ ‘ਚ ਲੁੰਬਿਨੀ ਦਾ ਇਹ ਸੰਬੰਧ ਯੁ¤ਗਾਂ-ਯੁ¤ਗਾਂ ਤੋਂ ਚ¤ਲਿਆ ਆ ਰਿਹਾ ਹੈ। ਨੇਪਾਲ ਅਤੇ ਭਾਰਤ ਵਿਸ਼ਵਾਸ ਦੀ ਭਾਸ਼ਾ ‘ਚ ਬ¤ਝੇ ਹੋਏ ਹਨ।ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗ¤ਲ ਦਾ ਸਬੂਤ ਹੈ ਕਿ ਹਰੇਕ ਮੁਸੀਬਤ ‘ਚ ਭਾਰਤ ਅਤੇ ਨੇਪਾਲ ਇ¤ਕ-ਦੂਜੇ ਦੇ ਨਾਲ ਖੜ੍ਹੇ ਰਹੇ ਹਨ।
ਜਨਕਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਕਪੁਰ ਧਾਮ ਦੀ ਯਾਤਰਾ ਕਰਨ ਤੋਂ ਬਾਅਦ ਵਿਜ਼ੀਟਰ ਬੁ¤ਕ ਵਿਚ ਦਿਲ ਨੂੰ ਛੂਹਣ ਵਾਲਾ ਸੰਦੇਸ਼ ਲਿਖਿਆ ਹੈ। ਤੁਹਾਨੂੰ ਦ¤ਸ ਦਈਏ ਕਿ ਮੋਦੀ ਅ¤ਜ ਹੀ ਆਪਣੀ ਦੋ ਦਿਨ ਦੀ ਯਾਤਰਾ ‘ਤੇ ਨੇਪਾਲ ਪਹੁੰਚੇ ਅਤੇ ਹਵਾਈਅ¤ਡੇ ਤੋਂ ਸਿ¤ਧਾ ਹਿੰਦੂ ਦੇਵੀ ਸੀਤਾ ਦੇ ਨਾਂ ‘ਤੇ ਬਣੇ ਜਾਨਕੀ ਮੰਦਰ ਗਏ, ਜਿ¤ਥੇ ਨੇਪਾਲ ਦੇ ਪੀ. ਐਮ ਕੇ.ਪੀ. ਸ਼ਰਮਾ ਓਲੀ ਨੇ ਮੰਦਰ ਕੰਪਲੈਕਸ ਵਿਚ ਮੋਦੀ ਦਾ ਸਵਾਗਤ ਕੀਤਾ। ਇਸ ਮੰਦਰ ਵਿਚ ਮੋਦੀ ਨੇ ਕਰੀਬ 45 ਮਿੰਟ ਬਿਤਾਏ।ਉਨ੍ਹਾਂ ਨੇ ਵਿਜ਼ੀਟਰ ਬੁ¤ਕ ਵਿਚ ਲਿਖਿਆ, ‘ਜਨਕਪੁਰ ਧਾਮ ਦੀ ਯਾਤਰਾ ਕਰਨ ਦੀ ਮੇਰੀ ਬਹੁਤ ਪੁਰਾਣੀ ਇ¤ਛਾ ਅ¤ਜ ਪੂਰੀ ਹੋਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਗੇ ਲਿਖਿਆ, ‘ਅ¤ਜ ਇ¤ਥੇ ਮੇਰਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਮੈਂ ਨੇਪਾਲ ਸਰਕਾਰ ਅਤੇ ਜਨਕਪੁਰ ਦੇ ਲੋਕਾਂ ਦਾ ਧੰਨਵਾਦੀ ਹਾਂ। ਜਨਕਪੁਰ ਵਾਸੀਆਂ ਅਤੇ ਨੇਪਾਲ ਦੇ ਸਾਰੇ ਲੋਕਾਂ ਦੇ ਜੀਵਨ ਵਿਚ ਸ਼ਾਂਤੀ, ਤਰ¤ਕੀ ਅਤੇ ਖੁਸ਼ਹਾਲੀ ਲਈ ਮੈਂ ਭਾਰਤ ਦੇ ਲੋਕਾਂ ਵ¤ਲੋਂ ਸ਼ੁ¤ਭਕਾਮਨਾਵਾਂ ਦਿੰਦਾ ਹਾਂ।‘ਜਾਨਕੀ ਮੰਦਰ ਵਿਚ ਸ਼ੋਡਸ਼ੋਪਚਾਰ ਪੂਜਾ ਸਿਰਫ ਵਿਸ਼ੇਸ਼ ਮਹਿਮਾਨ ਹੀ ਕਰਦੇ ਹਨ। ਇਸ ਵਿਚ ਮੰਤਰਾਂ ਦੇ ਜਾਪ ਸਮੇਤ 16 ਵਿਧੀ-ਵਿਧਾਨਾਂ ਨਾਲ ਪੂਜਾ ਕੀਤੀ ਜਾਂਦੀ ਹੈ। ਮੰਦਰ ਦੇ ਪੁਜਾਰੀ ਰਾਮਾਤਪੇਸ਼ਵਰ ਦਾਸ ਵੈਸ਼ਣਵ ਨੇ ਦ¤ਸਿਆ ਕਿ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ, ਗਿਆਨੀ ਜੈਲ ਸਿੰਘ ਅਤੇ ਪ੍ਰਣਬ ਮੁਖਰਜੀ ਨੇ ਆਪਣੀ ਨੇਪਾਲ ਯਾਤਰਾਵਾਂ ਦੌਰਾਨ ਇਹ ਪੂਜਾ ਕੀਤੀ ਸੀ। ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਇਹ ਪੂਜਾ ਕੀਤੀ।

3

Comments are closed.

COMING SOON .....


Scroll To Top
11