Thursday , 23 May 2019
Breaking News
You are here: Home » Editororial Page » ਹਰ ਉਮੀਦਵਾਰ ਆਪ ਦੱਸੇ, ਚੁਣਿਆ ਗਿਆ ਤਾਂ ਕੀ ਕਰ ਦਿਖਾਵੇਗਾ

ਹਰ ਉਮੀਦਵਾਰ ਆਪ ਦੱਸੇ, ਚੁਣਿਆ ਗਿਆ ਤਾਂ ਕੀ ਕਰ ਦਿਖਾਵੇਗਾ

ਇਸ ਦੇਸ਼ ਵਿੱਚ ਰਾਜ ਅੰਗਰੇਜ਼ ਸਾਮਰਾਜੀਆਂ ਬਾਅਦ ਰਾਜਸੀ ਲੋਕਾਂ ਹਥ ਆ ਗਿਆ ਹੈ। ਕੁਝ ਖਾਨਦਾਨਾ ਦੇ ਵਿਅਕਤੀ ਵਿਸ਼ੇਸ਼ਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਬਣਾ ਰਖੀਆਂ ਹਨ ਅਤੇ ਇਹੀ ਵਾਰੀ ਵਾਰੀ ਚੁਣੇ ਜਾਂਦੇ ਹਨ ਅਤੇ ਰਾਜ ਕਰਦੇ ਹਨ। ਆਮ ਆਦਮੀ, ਅਰਥਾਤ ਅਸੀਂ ਜੰਤਾਂ ਉਨ੍ਹਾਂ ਹੀ ਉਮੀਦਵਾਰਾਂ ਨੂੰ ਵੋਟਾ ਪਾ ਸਕਦੇ ਹਾਂ ਜਿਹੜੇ ਇਹ ਰਾਜਸੀ ਪਾਰਟੀਆਂ ਜਾਂ ਵਿਅਕਤੀ ਵਿਸ਼ੇਸ਼ ਸਾਡੇ ਸਾਹਮਣੇ ਖੜੇ ਕਰ ਦਿੰਦੇ ਹਨ। ਸਾਨੂੰ ਅੱਜ ਤਕ ਇਹ ਪਤਾ ਨਹੀੁਂ ਲਗ ਸਕਿਆਂ ਕਿ ਇਹ ਉਮੀਦਵਾਰ ਕਿਸ ਮਕਸਦ ਦੀ ਪੂਰਤੀ ਲਈ ਮੈਦਾਨ ਵਿੱਚ ਉਤਰਦੇ ਹਨ ਅਤੇ ਨਾਂ ਹੀ ਇਹ ਪਤਾ ਹੀ ਲਗ ਸਕਿਆ ਹੈ ਕਿ ਇੰਨ੍ਹਾਂ ਉਮੀਦਵਾਰਾਂ ਵਿੱਚ ਕੀ ਗੁਣ ਹਨ ਜਿੰਨ੍ਹਾਂ ਦੀ ਸਹਾਇਤਾ ਨਾਲ ਇਹ ਸਾਡੀ ਕੋਈ ਸਮਸਿਆ ਹਲ ਕਰ ਸਕਣਗੇ। ਅਜ ਤਕ ਸਾਡੇ ਉਮੀਦਵਾਰਾਂ ਨੇ ਆਪ ਆਪਣੇ ਮੂੰਹੋਂ ਵੀ ਇਹ ਕਦੀ ਨਹੀਂ ਦਸਿਆ ਕਿ ਅਗਰ ਉਹ ਚੁਣੇ ਜਾਂਦੇ ਹਨ ਤਾਂ ਕੀ ਕਰ ਦਿਖਾਉਣਗੇ।
ਕੁਝ ਪਾਰਟੀਆਂ ਅਤੇ ਇਹ ਵਿਅਕਤੀ ਵਿਸ਼ੇਸ਼ ਤਾਂ ਕਦੀ ਕਦੀ ਕੋਈ ਐਲਾਨ ਕਰਕੇ ਮੈਦਾਨ ਵਿੱਚ ਉਤਰਦੇ ਹਨ, ਪਰ ਉਹ ਵੀ ਸਿਰਫ ਐਲਾਨ ਹੀ ਕਰਦੇ ਹਨ ਅਤੇ ਅਜ ਤਕ ਉਨ੍ਹਾਂ ਵੀ ਇਹ ਕਦੀ ਨਹੀਂ ਦਸਿਆ ਕਿ ਉਨ੍ਹਾਂ ਵਿੱਚ ਕੀ ਕੀ ਗੁਣ ਹਨ ਅਤੇ ਕੀ ਕੀ ਸਿਖਲਾਈ ਉਨ੍ਹਾਂ ਪਾਸ ਹੈ ਜਿਸਦੀ ਵਰਤੋਂ ਕਰਕੇ ਉਹ ਕਿਸੇ ਖਾਸ ਢੰਗ ਨਾਲ ਲੋਕਾਂ ਦੀ ਕੋਈ ਸਮਸਿਆ ਹਲ ਕਰ ਦੇਣਗੇ। ਅਜ ਕਲ ਜਾਦੂ ਨਾਲ ਤਾਂ ਕੋਈ ਸਮਸਿਆ ਹਲ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਪੁਰਾਣੇ ਸਮਿਆਂ ਵਾਗ ਕਿਸੇ ਪਾਸ ਪਰਾਸ੍ਰੀਰਿਕ ਸ਼ਕਤੀਆਂ ਹਨ ਕਿ ਉਹ ਹਥ ਉਚਾ ਕਰਕੇ ਆਖਣਗੇ ਅਤੇ ਜੈਸਾ ਵੀ ਆਖਣਗੇ ਵੈਸਾ ਹੀ ਹੋ ਜਾਵੇਗਾ। ਅਜ ਹਰ ਸਮਸਿਆ ਹਲ ਕਰਨ ਲਈ ਵਿਗਿਆਨਕ ਢੰਗ ਤਰੀਕੇ ਹਨ ਅਤੇ ਅਜ ਤਕ ਕਿਸੇ ਵੀ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨੇ ਇਹ ਨਹੀਂ ਦਸਿਆ ਕਿ ਕੀ ਕੀ ਢੰਗ ਹਨ ਜਿਹੜੇ ਵਰਤਕੇ ਸਮਸਿਆ ਹਲ ਕੀਤੀਆਂ ਜਾ ਸਕਦੀਆਂ ਹਨ। ਅਤੇ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ। ਅਸੀਂ ਭਾਰਤੀ ਸਿਰਫ ਵੋਟਰ ਹਾਂ ਅਤੇ ਇਹ ਪਾਰਟੀਆਂ ਅਤੇ ਇਹ ਵਿਅਕਤੀ ਵਿਸ਼ੇਸ ਜਿਹੜੇ ਵੀ ਉਮੀਦਵਾਰ ਸਾਡੇ ਸਾਹਮਣੇ ਖੜੇ ਕਰ ਦਿੰਦੇ ਹਨ, ਸਾਡੇ ਲਈ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਇੰਨ੍ਹਾਂ ਵਿੱਚੋਂ ਹੀ ਚੋਣ ਕਰੀਏ। ਪਾਰਟੀਆਂ ਅਤੇ ਇੰਨ੍ਹਾਂ ਉਮੀਦਵਾਰਾਂ ਦੇ ਮਨ ਵਿੱਚ ਕੀ ਹੈ, ਸਾਡੀ ਸਮਝ ਤੋਂ ਬਾਹਰ ਹੈ। ਇਸ ਲਈ ਅਸੀਂ ਤਾਂ ਇੰਨ੍ਹਾਂ ਉਮੀਦਵਾਰਾਂ ਪਾਸ ਹੀ ਬੇਨਤੀ ਕਰ ਸਕਦੇ ਹਾਂ ਕਿ ਭਾਈ ਸਾਹਿਬ ਤੁਸੀਂ ਆਪ ਹੀ ਦਸ ਦਿਓ ਕਿ ਤੁਸੀਂ ਚੋਣਾਂ ਵਿੱਚ ਉਮੀਦਵਾਰ ਕਿਉਂ ਬਣੇ ਹੋ, ਤੁਹਾਡੀ ਕੀ ਯੋਗਤਾ ਹੈ, ਕੀ ਕਾਬਲੀਅਤ ਹੈ ਅਤੇ ਆਖਰ ਸਦਨਾ ਵਿੱਚ ਜਾਕੇ ਕੀ ਕਰਨ ਦਾ ਇਰਾਦਾ ਮਨ ਵਿੱਚ ਬਣਾਕੇ ਇਤਨਾ ਪੈਸਾ ਖਰਚ ਕਰਨ ਲਈ ਮੈਦਾਨ ਵਿੱਚ ਆ ਗਏ ਹੋ। ਆਖਰ ਕਰਨ ਕੀ ਆ ਰਹੇ ਹੋ ਅਤੇ ਐਸਾ ਕਿਹੜੀ ਸਮਸਿਆ ਹੈ ਜਿਹੜੀ ਹਲ ਕਰਨ ਦਾ ਤੁਹਾਡੇ ਮਨ ਵਿੱਚ ਚਾਅ ਬਣਿਆ ਪਿਆ ਹੈ ਅਤੇ ਤੁਹਾਨੂੰ ਨੀਂਦ ਨਹੀਂ ਆ ਰਹੀ।
ਸਦੀਆਂ ਦੀ ਗੁਲਾਮੀ ਕਾਰਣ ਸਾਡੀਆ ਸਮਸਿਆਵਾਂ ਬਣਦੀਆਂ ਹੀ ਰਹੀਆਂ ਹਨ ਅਤੇ ਕਦੀ ਵੀ ਕਿਸੇ ਨੇ ਸਮਸਿਆ ਹਲ ਨਹੀਂ ਕੀਤੀ। ਇਸ ਲਈ ਅਸੀਂ ਗਰੀਬ ਹਾਂ। ਅਸੀਂ ਅਨਪੜ੍ਹ ਹਾਂ। ਸਾਡੇ ਪਾਸ ਸਿਖਲਾਈ ਨਹੀਂ ਹੈ। ਸਾਡੇ ਪਾਸ ਰੁਜ਼ਗਾਰ ਨਹੀਂ ਹੈ। ਸਾਡੀ ਆਮਦਨ ਬਹੁਤ ਘਟ ਰਹੀ ਹੈ। ਇਸ ਲਈ ਅਸੀਂ ਪੂਰਾ ਅਤੇ ਪੋਸ਼ਟਿਕ ਖਾਣਾ ਤਿਆਰ ਨਹੀਂ ਕਰ ਸਕਦੇ। ਸਾਡੇ ਮਕਾਨ ਵਾਜਬ ਕਿਸਮ ਦੇ ਨਹੀਂ ਹਨ। ਇਕ ਹੀ ਕੰਮਰੇ ਵਿੱਚ ਕਈ ਕਈ ਜੋੜੀਆਂ ਬੇਸ਼ਰਮੀ ਦਾ ਜੀਵਨ ਜਿਉ ਰਹੇ ਹਾਂ। ਅਸੀਂ ਉਤਰਨ ਪਹਿਨਦੇ ਹਾਂ। ਹਾਲਾਂ ਵੀ ਸਾਡਾ ਜੀਵਨ ਮੰਗਤਿਆਂ ਵਾਲਾ ਹੈ। ਅਸੀਂ ਅਜ ਵੀ ਮੁਫਤ ਦੀਆਂ ਚੀਜ਼ਾਂ ਵਲ ਭਜ ਰਹੇ ਹਾਂ ਅਤੇ ਅਜ ਵੀ ਸਾਨੂੰ ਮੁਫਤ ਸਿਖਿਆ, ਰਾਸ਼ਨ ਅਤੇ ਸਬਸਿਡੀਆਂ ਦਿਤੀਆਂ ਜਾਂਦੀਆਂ ਹਨ ਅਤੇ ਇਹ ਵੀ ਇਕ ਕਿਸਮ ਦੇ ਮੰਗਤੇ ਹੀ ਸਾਨੂੰ ਬਣਾ ਦਿਤਾ ਗਿਆ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪੁਰਾਣੇ ਸਮਿਆਂ ਵਾਂਗ ਅਜ ਵੀ ਅਮੀਰ ਆਦਮੀ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਇਹ ਵੀ ਦੇਖਿਅ ਜਾ ਰਿਹਾ ਹੈ ਕਿ ਗਰੀਬਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਗਰੀਬ ਆਦਮੀ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਅਜ ਸਾਡੇ ਬਾਜ਼ਾਰਾਂ ਵਿੱਚ ਆਦਮੀ ਦੀ ਵਰਤੋਂ ਦੀ ਹਰ ਸ਼ਅ ਆ ਗਈ ਹੈ, ਪਰ ਬਹੁਤੇ ਆਦਮੀ ਬਸ ਇਹ ਵਰਤੋਂ ਦੀਆਂ ਚੀਜ਼ਾਂ ਦੇਖੀ ਹੀ ਜਾਂਦੇ ਹਨ ਅਤੇ ਅੰਦਰੋਂ ਸੜੀ ਹੀ ਜਾਂਦੇ ਹਨ, ਖਰੀਦ ਨਹੀਂ ਸਕਦੇ ਕਿਉਂਕਿ ਲੋਕਾਂ ਪਾਸ ਨਕਦ ਪੈਸਾ ਹੀ ਨਹੀਂ ਹੈ। ਇਹ ਹਾਲਤ ਲੋਕਾਂ ਦੀ ਕੋਈ ਇਕ ਦਿੰਨ ਵਿੱਚ ਨਹੀਂ ਬਣੀ ਬਲਕਿ ਇਸ ਪਿਛੇ ਸਦੀਆਂ ਦਾ ਮਿਥਿਹਾਸ ਅਤੇ ਇਤਿਹਾਸ ਹੈ। ਇਹ ਆਖ ਦਿਤਾ ਗਿਆ ਸੀ ਕਿ ਇਹ ਸਾਰੀਆਂ ਮੁਸੀਬਤਾਂ ਪਿਛਲੇ ਜਨਮਾਂ ਵਿੱਚ ਕੀਤੇ ਪਾਂਪਾਂ ਦਾ ਨਤੀਜਾ ਹੈ ਅਤੇ ਇਹ ਵੀ ਆਖ ਦਿਤਾ ਗਿਆ ਸੀ ਕਿ ਇਹ ਰਾਜ ਭਾਗ ਪਿਛਲੇ ਜਨਮਾਂ ਦੀ ਭਗਤੀ ਦਾ ਸਿਟਾ ਹੈ। ਇਹ ਗਲਾਂ ਧਾਰਮਿਕ ਹਸਤੀਆਂ ਆਖ ਰਹੀਆਂ ਸਨ, ਇਸ ਲਈ ਅਸੀਂ ਇਹ ਗਲਾਂ ਮਨਕੇ ਰਬ ਅਗੇ ਅਰਦਾਸਾਂ ਕਰਨ ਲਗ ਪਏ ਹਾਂ ਅਤੇ ਆਪ ਹਿੰਮਤ ਕਰਨੀ ਵੀ ਛਡ ਗਏ ਹਾਂ। ਹੁਣ ਰਾਜਸੀ ਲੋਕਾਂ ਅਗੇ ਹਥ ਜੋੜੀ ਜਾਂਦੇ ਹਾਂ। ਆਜ਼ਾਦੀ ਆਈ ਅਤੇ ਇਹ ਪਰਜਾਤੰਤਰ ਵੀ ਆਇਆ ਅਤੇ ਅਸੀਂ ਆਪ ਵੋਟਾਂ ਪਾਕੇ ਸਰਕਾਰਾਂ ਵੀ ਬਣਾਉਂਦੇ ਰਹੇ ਹਾਂ। ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ ਸਿਰਫ ਬਾਂਹਾਂ ਉਲਾਰ ਉਲਾਰ ਕੇ ਲੋਕੀਂ ਭਾਸ਼ਣ ਹੀ ਦਿੰਦੇ ਰਹੇ ਹਨ ਅਤੇ ਅਬਸੀਂ ਤਾਲੀਆਂ ਵੀ ਲਗਾਉਂਦੇ ਰਹੇ ਹਾਂ। ਪਰ ਇਤਨਾ ਸਮਾਂ ਬੀਤ ਜਾਣ ਬਾਅਦ ਵੀ ਸਾਡੀ ਹਾਲਤ ਵਿੱਚ ਵਡਾ ਸੁਧਾਰ ਨਹੀਂ ਲਿਆਂਦਾ ਜਾ ਸਕਿਆ।
ਇਸ ਵਾਰੀਂ ਸਾਡੀ ਬੇਨਤੀ ਇਹ ਹੈ ਕਿ ਸਿਰਫ ਉਹੀ ਆਦਮੀ ਅਗੇ ਆਉਣ ਜਿੰਨ੍ਹਾਂ ਨੂੰ ਸਾਡੀਆਂ ਸਮਸਿਆਵਾਂ ਦੀ ਸਮਝ ਹੈ। ਉਨ੍ਹਾਂ ਪਾਸ ਕੋਈ ਕਾਬਲੀਅਤ ਹੈ, ਕੋਈ ਇਰਾਦਾ ਹੈ ਕਿ ਉਹ ਕੋਈ ਨਾ ਕੋਈ ਸਮਸਿਆ ਹਲ ਕਰਨ ਦੀ ਕਾਬਲੀਅਤ ਰਖਦੇ ਹਨ ਅਤੇ ਉਹ ਆਕੇ ਸਾਡੇ ਸਾਹਮਣੇ ਆਪਣੀ ਯੋਗਤਾ ਅਤੇ ਕਾਬਲੀਅਤ ਰਖਣ ਅਤੇ ਸਾਨੂੰ ਢੰਗ ਤਰੀਕਾ ਵੀ ਦਸਣ ਜਿਸਦੀ ਵਰਤੋਂ ਕਰਕੇ ਉਹ ਸਮਿਆ ਹਲ ਕਰਨ ਦਾ ਯਤਨ ਕਰਨਗੇ। ਪਿਛਲੇ ਸਤ ਦਹਾਕਿਆਂ ਵਿੱਚ ਸਾਡੇ ਸਾਹਮਣੇ ਵਾਅਦੇ ਤਾਂ ਕੀਤੇ ਜਾਂਦੇ ਰਹੇ ਹਨ, ਪਰ ਅਜ ਤਕ ਕਿਸੇ ਨੇ ਵੀ ਕੋਈ ਵਿਗਿਆਨਕ ਤਰੀਕਾ ਵਰਤਕੇ ਸਾਡੀ ਕੋਈ ਸਮਸਿਆ ਹਲ ਨਹੀਂ ਕੀਤੀ। ਹਰ ਉਮੀਦਵਾਰ ਇਹ ਦਸੇ ਕਿ ਉਸ ਪਾਸ ਕੀ ਗੁਣ ਹਨ ਅਤੇ ਉਹ ਕਰੇਗਾ ਕੀ। ਐਂਵੇਂ ਹੀ ਸਦਨਾ ਵਿੱਚ ਬੈਠਣਾ ਅਤੇ ਲੋਕਾਂ ਦਾ ਖਰਚਾ ਕਰਾਈ ਜਾਣਾ ਕੋਈ ਸਿਆਣਪ ਨਹੀਂ ਹੈ ਅਤੇ ਨਾ ਹੀ ਇਹ ਨੇਕ ਕਮਾਈ ਵਿੱਚ ਆਉਂਦੀ ਹੈ। ਸੋ ਇਸ ਵਾਰੀਂ ਸੋਚਕੇ ਉਮੀਦਵਾਰ ਬਣੋ ਅਤੇ ਆਪਣਾ ਹਲਫਨਾਮਾਂ ਸਾਡੇ ਸਾਹਮਣੇ ਕਰੋ ਕਿ ਤੁਸੀਂ ਵਿਧਾਇਕ ਜਾਂ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਹੋ। ਅਸੀਂ ਮਾਲਕ ਹਾਂ ਅਤੇ ਅਸੀਂ ਤੁਹਾਡੇ ਇਹ ਹਲਫਨਾਮੇ ਪੜ੍ਹਕੇ, ਵਿਚਾਰ ਕਰਕੇ ਹੀ ਵੋਟਾ ਪਾਕੇ ਤੁਹਾਡੀ ਚੋਣ ਕਰਨਾ ਚਾਹੁੰਦੇ ਹਾਂ। ਹਰ ਵਿਧਾਇਕ ਲੋਕ-ਸੇਵਕ ਬਣਨ ਜਾ ਰਿਹਾ ਹੈ ਅਤੇ ਇਸ ਲਈ ਸਿਰਫ ਪ੍ਰਧਾਨ ਮੰਤਰੀ ਦਾ ਵਾਅਦਾ ਹੀ ਕਾਫੀ ਨਹੀਂ ਹੈ। ਅਸੀਂ ਹਰ ਉਮੀਦਵਾਰ ਪਾਸੋਂ ਹਲਫਨਾਮਾਂ ਮੰਗਦੇ ਹਾਂ। ਅਗਰ ਹਲਫਨਾਮੇ ਵਿੱਚ ਲਿਖਣ ਲਈ ਕਿਸੇ ਪਾਸ ਮਦਾਂ ਨਹੀਂ ਹਨ ਤਾਂ ਉਹ ਇਸ ਵਾਰੀਂ ਦੀਆਂ ਚੋਣਾਂ ਵਿੱਚ ਹਿੱਸਾ ਨਾ ਹੀ ਲਵੇ ਤਾਂ ਬਿਹਤਰ ਹੈ।

Comments are closed.

COMING SOON .....


Scroll To Top
11