Thursday , 25 April 2019
Breaking News
You are here: Home » NATIONAL NEWS » ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ ਦੇ ਲਈ ਬਜਟ ਦੀ ਮੰਜੂਰੀ ਦੇ ਦਿੱਤੀ

ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ ਦੇ ਲਈ ਬਜਟ ਦੀ ਮੰਜੂਰੀ ਦੇ ਦਿੱਤੀ

ਚੰਡੀਗੜ, 15 ਜੁਲਾਈ  ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ ਦੇ ਲਈ ਬਜਟ ਦੀ ਮੰਜੂਰੀ ਦੇ ਦਿੱਤੀ ਹੈ। ਇਸ ਸਕੂਲ ਦਾ ਨੀਂਹ ਪੱਥਰ ਉਸ ਸਮੇਂ ਦੇ ਰੱਖਿਆ ਮੰਤਰੀ ਜਾਰਜ ਫ਼ਰਨਾਨਡੇਜ ਨੇ 2003 ਵਿਚ ਕੀਤਾ ਸੀ। ਕਾਂਗਰਸ ਸਰਕਾਰ ਦੇ 10 ਸਾਲਾਂ ਦੇ ਸਾਸ਼ਨ ਵਿਚ ਇਸ ਦਿਸ਼ਾ ਵਿਚ ਕੋਈ ਯਤਨ ਨਹੀਂ ਕੀਤਾ ਗਿਆ ਜਿਸ ਦੀ ਵਜਾ ਨਾਲ ਸਕੂਲ ਸ਼ੁਰੂ ਨਹੀਂ ਹੋ ਪਾਇਆ। ਮੌਜੂਦਾ ਸਰਕਾਰ ਦੇ ਯਤਨਾਂ ਨਾਲ ਸਕੂਲ ਦੀ ਸਥਾਪਨਾ ਦਾ ਸਪਨਾ ਜਲਤੀ ਹੀ ਹਕੀਕਤ ਵਿਚ ਬਦਲਣ ਜਾ ਰਿਹਾ ਹੈ।
ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਇਸ ਮੁੱਦੇ ਨੂੰ 2014 ਵਿਚ ਰਿਵਾੜੀ ਵਿਚ ਹੋਈ ਭਾਜਪਾ ਦੀ ਪੂਰਵ ਸੈਨਿਕ ਰੈਲੀ ਵਿਚ ਵੀ ਜੋਰ ਸ਼ੋਰ ਨਾਲ ਚੁੱਕਿਆ ਸੀ। ਇਸ ਰੈਲੀ ਨੂੰ ਉਸ ਸਮੇਂ ਭਾਜਪਾ ਦੇ ਪ੍ਰਧਾਂਨ ਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੇ ਸੰਬੋਧਿਤ ਕੀਤਾ ਸੀ। ਸਕੂਲ ਦੇ ਸ਼ੁਰੂ ਹੋਣ ਨਾਲ ਹਰਿਆਣਾ ਦੇ ਵਿਦਿਆਰਥੀਆਂ ਨੁੰ ਬਹੁਤ ਲਾਭ ਹੋਵੇਗਾ, ਹਰਿਆਣਾ ਵਿਚ ਇਹ ਤੀਸਰਾ ਸੈਨਿਕ ਸਕੂਲ ਹੋਵੇਗਾ, ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਇਸ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ।
ਹਰਿਆਣਾ ਦੇ ਝੱਜਰ ਜਿਲੇ ਦੇ ਮਾਤਨਹੇਲ ਪਿੰਡ ਵਿਚ ਸੈਨਿਕ ਸਕੂਲ ਖੋਲਣ ਦੀ ਯੋਜਨਾ ਜਲਦੀ ਹੀ ਧਰਾਤਲ ਤੇ ਉਤਰਣ ਵਾਲੀ ਹੈ। ਇਸ ਸਕੂਲ ਦੇ ਲਈ ਹਰਿਆਣਾ ਸਰਕਾਰ ਦੇ ਪਿੰਡ ਮਾਤਨਹੇਲ ਅਤੇ ਰੁੜਿਆਵਾਸ ਦੀ ਕਰੀਬ 100 ਏਕੜ ਥਾਂ ਨੂੰ ਸਕੂਲ ਦੇ ਨਾਅ ਟ੍ਰਾਂਸਫ਼ਰ ਕਰਨ ਨੂੰ ਮੰਜੂਰੀ ਦੇ ਦਿੱਤੀ ਹੈ। ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਦਸਿਆ ਕਿ ਹਰਿਆਣਾ ਵੀਰਾਂ ਦੀ ਥਾਂ ਹੈ। ਹਰਿਆਣਾ ਦੇ ਲੱਖਾਂ ਜਵਾਨ ਦੇਸ਼ ਦੀ ਸੀਮਾ ਦੀ ਰੱਖਿਆ ਕਰ ਰਹੇ ਹਨ। ਸੇਨਾ ਵਿਚ ਹਰਿਆਣਾ ਦੀ ਭਾਗੀਦਾਰੀ ਨੂੰ ਦੇਖ ਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿਚ ਰੱਖਿਆ ਮੰਤਰੀ ਜਾਰਜ ਫ਼ਰਨਾਨਡੇਜ ਨੇ ਝੱਜਰ ਦੇ ਮਾਤਨਹੇਲ ਵਿਚ 7 ਸਤੰਬਰ, 2003 ਨੂੰ ਸੈਨਿਕ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦੇ ਕਰੀਬ ਡੇਢ ਸਾਲ ਬਾਅਦ ਕੇਂਦਰ ਅਤੇ ਰਾਜ ਵਿਚ ਕਾਂਗਰਸ ਸਰਕਾਰ ਬਣ ਗਈ ਅਤੇ ਸੈਨਿਕ ਸਕੂਲ ਦੀ ਯੋਜਨਾ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਜਿਸ ਦੀ ਵਜਾ ਨਾਲ ਇਹ ਸਕੂਲ ਸਥਾਪਿਤ ਨਹੀਂ ਹੋ ਪਾਇਆ। ਵਿਰੋਧੀ ਵਿਚ ਵੀ ਹੁੰਦੇ ਹੋਏ ਉਨਾਂ ਨੇ ਇਸ ਮੰਗ ਨੂੰ ਜੋਰ ਸ਼ੋਰ ਨਾਂਲ ਚੁੱਕਿਆ ਸੀ ਅਤੇ ਕਾਂਗਰਸ ਸਰਕਾਰ ਤੋਂ ਸਕੂਲ ਨੂੰ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ ਪਰ ਉਸ ਸਮੇਂ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਨਾਂ ਨੇ ਦਸਿਆ ਕਿ ਕੇਂਦਰ ਅਤੇ ਹਰਿਆਣਾ ਵਿਚ ਭਾਜਪਾ ਸਰਕਾਰ ਦਾ ਗਠਨ ਹੁੰਦੇ ਹੀ ਇਸ ਸਕੂਲ ਨੂੰ ਸਥਾਪਿਤ ਕਰਨ ਦੀ ਦਿਸ਼ਾ ਵਿਚ ਸੰਜੀਦਾ ਯਤਨ ਸ਼ੁਰੂ ਕੀਤੇ ਗਏ। ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਰੱਖਿਆ ਮੰਤਰੀ ਨੂੰ ਪੱਤਰ ਵੀ ਲਿਖਿਆ ਅਤੇ ਰੱਖਿਆ ਮੰਤਰੀ ਦੇ ਵੱਲੋਂ ਜਵਾਬ ਆਉਣ ਦੇ ਬਾਅਦ ਸਰਕਾਰ ਨੇ ਸਕੂਲ ਦੇ ਲਈ ਜਮੀਨ ਟ੍ਰਾਂਸਫ਼ਰ ਦਾ ਕੰਮ ਸੱਭ ਤੋਂ ਪਹਿਲਾਂ ਕੀਤਾ ਗਿਆ ਹੈ, ਸੂਬਾ ਸਰਕਾਰ ਨੇ ਇਸ ਸਕੂਲ ਦੇ ਲਈ ਜਮੀਨ ਨੂੰ ਟ੍ਰਾਂਸਫ਼ਰ ਕਰਨ ਦੀ ਮੰਜੂਰੀ ਦੇ ਦਿੱਤੀ ਹੈ।
ਖਜਾਨਾ ਮੰਤਰੀ ਨੇ ਦਸਿਆ ਕਿ ਇਕ ਪੂਰਵ ਸੈਨਿਕ ਹੋਣ ਦੀ ਵਜਾ ਨਾਲ ਇਹ ਸਕੂਲ ਉਨਾਂ ਦੇ ਦਿੱਲ ਦੇ ਕਰੀਬ ਹੈ ਅਤੇ ਉਹ ਚਾਹੁੰਦੇ ਹਨ ਕਿ ਸਕੂਲ ਜਲਦੀ ਤੋਂ ਜਲਦੀ ਖੁਲੇ। ਉਨਾਂ ਨੈ ਕਿਹਾ ਕਿ ਸਕੂਲ ਦੇ ਭਵਨ ਦੇ ਨਾਲ ਹੋਰ ਇੰਫ਼੍ਰਾਸਟਕਚਰ ਦੇ ਨਿਰਮਾਣ ਤੇ ਹਰਿਆਣਾ ਸਰਕਾਰ ਦੇ ਵੱਲੋਂ ਤਿੰਨ ਸਾਲ ਵਿਚ ਕਰੀਬ 50 ਕਰੋੜ ਖਰਚ ਕੀਤੇ ਜਾਣ ਦਾ ਪ੍ਰਸਤਾਵ ਮੰਜੂਰ ਕੀਤਾ ਗਿਆ ਹੈ।  ਇਸ ਸਬੰਧ ਵਿਚ ਹਰਿਆਣਾ ਸਰਕਾਰ ਅਤੇ ਰੱਖਿਆ ਮੰਤਰਾਲੇ ਦੇ ਵਿਚ ਐਮ.ਓ.ਯੂ. ਵੀ ਜਲਦੀ ਸਾਇਨ ਕੀਤਾ ਜਾਵੇਗਾ। ਹਰਿਆਣਾ ਵਿਚ ਪਹਿਲਾਂ ਤੋਂ ਹੀ ਕਰਨਾਲ ਦੇ ਕੁੰਜਪੁਰਾ ਅਤੇ ਰਿਵਾੜੀ ਵਿਚ ਸੈਨਿਕ ਸਕੂਲ ਚੱਲ ਰਹੇ ਹਨ ਅਤੇ ਮਾਤਨਹੇਲ ਵਿਚ ਸੈਨਿਕ ਸਕੂਲ ਸ਼ੁਰੂ ਹੁੰਦੇ ਹੀ ਇੰਨਾ ਦੀ ਗਿਣਤੀ ਤਿੰਨ ਹੋ ਜਾਵੇਗੀ ਜੋ ਹਰਿਆਣਾ ਦੇ ਲਈ ਇਕ ਵੱਡੀ ਉਪਲਬਧੀ ਹੋਵੇਗੀ। ਇਸ ਦੇ ਨਾਲ ਹੀ ਹਰਿਆਣਾਂ ਦੇਸ਼ ਦਾ ਅਜਿਹਾ ਇਕੱਲਾ ਰਾਜ ਬਣ ਜਾਵੇਗਾ ਜਿਸ ਵਿਚ ਤਿੰਨ ਸੈਨਿਕ ਸਕੂਲ ਹੋਣਗੇ।

Comments are closed.

COMING SOON .....


Scroll To Top
11