Monday , 17 June 2019
Breaking News
You are here: Home » haryana news » ਹਰਿਆਣਾ ਪੁਲਿਸ ਨੇ ਨਗਰ ਨਿਗਮਾਂ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ

ਹਰਿਆਣਾ ਪੁਲਿਸ ਨੇ ਨਗਰ ਨਿਗਮਾਂ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ

ਚੰਡੀਗੜ – ਹਰਿਆਣਾ ਪੁਲਿਸ ਵੱਲੋਂ 16 ਦਸੰਬਰ ਨੂੰ ਪੰਜ ਨਗਰ ਨਿਗਮਾਂ ਸਮੇਤ ਦੋ ਨਗਰ ਪਾਲਿਕਾਵਾਂ ਵਿਚ ਹੋਣ ਵਾਲੇ ਆਮ ਚੋਣਾਂ ਨੂੰ ਨਿਰਪੱਖ ਤੇ ਸ਼ਾਂਤੀ ਨਾਲ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ| ਪੁਲਿਸ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਦੌਰਾਨ ਸੁਰੱਖਿਆ ਵਿਵਸਥਾ ਨੂੰ ਹੋਰ ਵਧਾਇਆ ਗਿਆ ਹੈ| ਆਜਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਯਕੀਨੀ ਕਰਵਾਉਣ ਲਈ ਪੂਰਾ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ| ਸਾਰੇ ਸਬੰਧਤ ਰੇਂਜੀ ਏ.ਡੀ.ਜੀ.ਪੀ./ਆਈ.ਜੀ. ਅਤੇ ਜਿਲਾ ਪੁਲਿਸ ਸੁਪਰਡੈਂਟਾਂ ਨੂੰ ਜਿਲਾ ਪ੍ਰਸ਼ਾਸਨ ਦੀ ਮਦਦ ਨਾਲ ਚੋਣ ਸ਼ਾਂਤੀਪੂਰਨ ਤਰੀਕੇ ਨਾਲ ਕਰਵਾਉਣ ਲਈ ਯੋਗ ਪੁਲਿਸ ਵਿਵਸਥਾ ਯਕੀਨੀ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਸੂਬੇ ਵਿਚ ਆਮ ਜਨਤਾ ਵੱਲੋਂ ਬਿਨਾਂ ਕਿਸੇ ਡਰ ਦੇ ਵੋਟ ਦੀ ਵਰਤੋਂ ਨੂੰ ਯਕੀਨੀ ਕਰਨ ਲਈ ਪੂਰੀ ਪੁਲਿਸ ਵਿਵਸਕਾ ਕੀਤੀ ਗਈ ਹੈ| ਇਸ ਤੋਂ ਇਲਾਵਾ, ਵੋਟ ਕੇਂਦਰਾਂ ਵਿਚ ਤੇ ਉਸ ਦੇ ਨੇੜਲੇ ਖੇਤਰਾਂ ਵਿਚ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ| ਵਰਣਨਯੋਗ ਹੈ ਕਿ ਕਰਨਾਲ, ਪਾਣੀਪਤ, ਰੋਹਤਕ, ਹਿਸਾਰ, ਯਮੁਨਾਨਗਰ ਨਗਰ ਨਿਗਮਾਂ ਵਿਚ ਮੇਅਰ ਤੇ ਵਾਰਡ ਮੈਂਬਰਾਂ ਸਮੇਤ ਕੈਥਲ ਵਿਚ ਪੁੰਡਰੀ ਤੇ ਫਤਿਹਾਬਾਦ ਵਿਚ ਜਾਖਲ ਮੰਡਲ ਨਗਰ ਪਾਲਿਕਾਵਾਂ ਲਈ 16 ਦਸੰਬਰ ਨੂੰ ਵੋਟਿੰਗ ਹੋਵੇਗੀ| ਸੁਰੱਖਿਆ ਵਿਵਸਥਾ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਵਧੀਕ ਪੁਲਿਸ ਡਾਇਰੈਕਟਰ ਜਰਨਲ (ਕਾਨੂੰਨ ਤੇ ਵਿਵਸਥਾ) ਮਹੁੰਮਦ ਅਕੀਲ ਨੇ ਦਸਿਆ ਕਿ ਹਰਿਆਣਾ ਪੁਲਿਸ ਚੋਣ ਦੌਰਾਨ ਲੋਕਾਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਅਸੀਂ ਇਸ ਦਿਸ਼ਾ ਵਿਚ ਸਾਰੀਆਂ ਤਿਆਰੀਆਂ ਪੂਰੀ ਕਰ ਲਈ ਹੈ| ਚੋਣ ਖੇਤਰਾਂ ਵਿਚ ਫਲੈਗ ਮਾਰਚ ਆਯੋਜਿਤ ਕਰਨ ਤੋਂ ਇਲਾਵਾ ਨਾਕਾਬੰਦੀ, ਗਸ਼ਤ ਅਤੇ ਚੈਕਿੰਗ ਨੂੰ ਵੀ ਵਧਾਇਆ ਜਾ ਰਿਹਾ ਹੈ| ਉਨਾਂ ਕਿਹਾ ਕਿ ਸ਼ਹਿਰਾਂ ਨੂੰ ਸੈਕਟਰ ਵਿਚ ਵੰਡ ਕੀਤਾ ਹੈ ਅਤੇ ਪੁਲਿਸ ਪਾਰਟੀਆਂ ਨਾਲ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਹਨ|

Comments are closed.

COMING SOON .....


Scroll To Top
11