Tuesday , 31 March 2020
Breaking News
You are here: Home » haryana news » ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆਅੰਬਾਲਾ ਵਿਚ ਆਯੋਜਿਤ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿਚ ਝੰਡਾ ਫਹਿਰਾਇਆ

ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆਅੰਬਾਲਾ ਵਿਚ ਆਯੋਜਿਤ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿਚ ਝੰਡਾ ਫਹਿਰਾਇਆ

ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆਅੰਬਾਲਾ ਵਿਚ ਆਯੋਜਿਤ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿਚ ਝੰਡਾ ਫਹਿਰਾਇਆ, ਪਰੇਡ ਦੀ ਸਲਾਮੀ ਲਈ ਅਤੇ ਸੂਬਾ ਵਾਸੀਆਂ ਦੇ ਨਾਂਅ ਆਪਣੇ ਸ਼ੁਭ ਸੰਦੇਸ਼ ਦਿੱਤਾ|ਸੂਬਾ ਵਾਸੀਆਂ ਦੇ ਨਾਂਅ ਸੰਦੇਸ਼ ਵਿਚ ਰਾਜਪਾਲ ਨੇ ਕਿਹਾ ਕਿ ਚਨੌਤੀਆਂ ਦਾ ਸਾਹਮਣਾ ਕਰਦੇ ਹੋਏ ਰਾਸ਼ਟਰ ਦੇ ਨਿਰਮਾਣ ਵਿਚ ਸਾਨੂੰ ਇਕਜੁੱਝ ਹੋ ਕੇ ਕੰਮ ਕਰਨ ਦੀ ਜਰੂਰਤ ਹੈ, ਤਾਂਹੀ ਅਸੀਂ 21ਵੀਂ ਸਦੀ ਵਿਚ ਫਿਰ ਤੋਂ ਭਾਰਤ ਨੂੰ ਵਿਸ਼ਵ ਗੁਰੂ ਦਾ ਦਰਜਾ ਦਵਾਉਣ ਵਿਚ ਸਫਲ ਹੋਵਾਂਗੇ| ਭਾਰਤ ਨੇ ਬਦਲਦੇ ਪਰਿਵੇਸ਼ ਵਿਚ ਹਰ ਖੇਤਰ ਵਿਚ ਬਿਹਤਰੀਨ ਉਪਲੱਬਧੀਆਂ ਹਾਸ ਕਰਦੇ ਹੋਏ ਦੁਨੀਆ ਦੇ ਮਾਨਚਿੱਤਰ ‘ਤੇ ਪ੍ਰੇਰਕ ਅਤੇ ਅਨੁਕਰਣੀ ਪਹਿਚਾਣ ਬਣਾਈ ਹੈ| ਇਸ ਪਹਿਚਾਣ ਨੂੰ ਅੱਗੇ ਵਧਾਉਣਾ ਸਾਡੀ ਸਿਰਆਂ ਦੀ ਜਿਮੇਵਾਰੀ ਹੈ|ਉਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨਾਂ ਨੂੰ ਮਾਣ ਦਾ ਅਨੁਭਵ ਹੋ ਰਿਹਾ ਹੈ ਕਿ ਅੱਜ ਅੰਬਾਲਾ ਦੀ ਪਾਵਨ ਭੂਮੀ ‘ਤੇ ਤਿਰੰਗਾ ਫਹਿਰਾਇਆ ਹੈ| ਇੱਥੇ 8 ਮਈ 1857 ਨੂੰ ਸੁਤੰਤਰਤਾ ਅੰਦੋਲਨ ਦੀ ਪਹਿਲੀ ਚਿੰਗਾਰੀ ਫੁੱਟੀ ਸੀ| ਦੇਸ਼ ‘ਤੇ ਮਰ ਮਿਟਨ ਵਾਲੇ ਸ਼ਹੀਦਾਂ ਦੇ ਖੂਨ ਨਾਲ ਪਵਿੱਤਰ ਹੋਈ ਇਸ ਭੂਮੀ ਨੂੰ ਮੈਂ ਸ਼ਤ-ਸ਼ਤ ਨਮਨ ਕਰਦਾ ਹਾਂ| ਇੱਥੋ ਉੱਠੀ ਚਿੰਗਾਰੀ ਨਾਲ ਅਸੀਂ 1947 ਵਿਚ ਬ੍ਰਿਟਿਸ਼ ਸ਼ਾਸਨ ਨੂੰ ਵੀ ਉਖਾੜਨ ਵਿਚ ਸਫਲ ਰਹੇ| ਉੰਨਾਂ ਨੇ ਕਿਹਾ ਕਿ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਜਿਸ ਸੁਤੰਤਰ ਅਤੇ ਸ਼ਕਤੀਸ਼ਾਲੀ ਤੇ ਮਹਾਨ ਭਾਰਤ ਦੇ ਸਪਨੇ ਸੰਜੋਏ ਸਨ, ਅਜਾਦੀ ਦੇ ਬਾਅਦ ਉਨਾਂ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜਿਮੇਵਾਰੀ ਬਣ ਗਈ ਹੈ| ਉਸ ਸਮੇਂ ਵਿਵਸਥਾ ਦੇ ਅਨੁਕੂਲ ਸ਼ਾਸਨ ਪ੍ਰਣਾਲੀ ਸਥਾਪਿਤ ਕਰਨਾ ਬਹੁਤ ਵੱਡੀ ਚਨੌਤੀ ਸੀ| ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਨੇ ਇਸ ਚਨੌਤੀ ਨੂੰ ਸਵੀਕਾਰ ਕੀਤਾ ਅਤੇ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ| ਉਨਾਂ ਨੁੰ ਪ੍ਰਾਰੂਪ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ| ਬਾਬਾ ਸਾਹੇਬ ਨੇ ਦੋ ਸਾਲ ਗਿਆਰਾਂ ਮਹੀਨੇ 28 ਦਿਨ ਕੜੇ ਮਹਿਨਤ ਕਰ ਕੇ ਸੰਵਿਧਾਨ ਦੀ ਰਚਨਾ ਕੀਤੀ| ਸਾਡਾ ਸੰਵਿਧਾਨ ਵਿਸ਼ਵ ਦਾ ਸੱਭ ਤੋਂ ਵੱਡਾ ਸੰਵਿਧਾਨ ਹੈ|ਸ੍ਰੀ ਆਰਿਆ ਨੇ ਕਿਹਾ ਕਿ ਸਾਲ 2020 ਹਰਿਆਣਾ ਸਰਕਾਰ ਸੁਸਾਸ਼ਨ ਸੰਕਲਪ ਸਾਲ ਵਜੋ ਮਨਾ ਰਹੀ ਹੈ| ਸੂਬੇ ਦੀ ਜਨਤਾ ਨੇ ਕੜੀ ਮਹਿਨਤ ਅਤੇ ਸੱਚੀ ਲਗਨ ਨਾਲ ਹਰਿਆਣਾ ਨੂੰ ਕਈ ਖੇਤਰਾਂ ਵਿਚ ਅਗ੍ਰਣੀ ਬਣਾ ਦਿੱਤਾ ਹੈ| ਸਰਕਾਰ ਨੇ ਪ੍ਰਸਾਸ਼ਨਿਕ ਵਿਵਸਥਾ ਨੁੰ ਨਵੀਂ ਤਕਨੀਕੀ ਨਾਲ ਜੋੜ ਕੇ ਹਰਿਆਣਾ ਦੇ ਨਵੇਂ ਨਿਰਮਾਣ ਵਿਚ ਬਿਹਤਰੀਨ ਯਤਨ ਸ਼ੁਰੂ ਕਰ ਦਿੱਤੇ ਹਨ| ਸੂਬੇ ਵਿਚ ਪਾਰਦਰਸ਼ੀ ਪ੍ਰਸਾਸ਼ਨ ਦੇਣ ਦੀ ਵਿਵਸਥਾ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਾਰਜ ਰੂਪ ਵਿਚ ਪਰਿਣਤ ਕੀਤਾ ਜਾ ਰਿਹਾ ਹੈ| ਬਦਲਦੇ ਪਰਿਵੇਸ਼ ਵਿਚ ਮਜਬੂਤ ਕਾਨੂੰਨ ਵਿਵਸਥਾ ਦੇ ਚਲਦੇ ਹਰਿਆਣਾ ਨਿਰੰਤਰ ਪ੍ਰਗਤੀ ਕਰ ਰਿਹਾ ਹੈ| ਸਕੂਲ, ਕਾਲਜ ਜਾਨ ਵਾਲੀ ਵਿਦਿਆਰਥੀਆਂ ਤੇ ਹੋਰ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਦੁਰਗਾ ਸ਼ਕਤੀ ਰੈਪਿਡ ਐਕਸ਼ਨ ਫੋਰਸ ਦਾ ਗਠਨ ਕੀਤਾ ਗਿਆ ਹੈ| ਇਸ ਤੋਂ ਇਲਾਵਾ, ਸੂਬੇ ਵਿਚ 32 ਮਹਿਲਾਵਾਂ ਥਾਨਿਆਂ ਵਿਚ ਸਥਾਪਿਤ ਕੀਤੇ ਗਏ ਹਨ| ਪੁਲਿਸ ਵਿਭਾਗ ਵੱਲੋਂ ਸਿਟੀਜਨ ਪੋਰਟਲ ਤਿਆਰ ਕੀਤਾ ਗਿਆ ਹੈ| ਇਸ ਪੋਰਟਲ ‘ਤੇ 33 ਤਰਾ ਦੀ ਸਹੂਲਤਾਂ ਦਿੱਤੀ ਜਾ ਰਹੀ ਹੈ| ਕੋਈ ਵੀ ਵਿਅਕਤੀ ਇਸ ‘ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ|ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ 81 ਲੱਖ ਤੋਂ ਵੱਧ ਸਾਇਲ ਹੈਲਥ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ| ਇੰਨਾਂ ਹੀ ਨਹੀਂ ਫਸਲਾਂ ਦੇ ਖਰਾਬ ਹੋਣ ‘ਤੇ ਦਿੱਤੇ ਜਾਣ ਵਾਲੇ ਮੁਆਵਜੇ ਦੀ ਰਕਮ ਨੂੰ ਵਧਾ ਕੇ 12 ਹਜਾਰ ਰੁਪਏ ਪ੍ਰਤੀ ਏਕੜ ਤਕ ਕਰ ਦਿੱਤਾ ਗਿਆ ਹੈ| ਸਿੰਚਾਈ ਦੀ ਜਰੂਰਤਾਂ ਨੂੰ ਪੂਰਾ ਕਰਨ ਲਏ ਅੰਤਿਮ ਛੋਰ ਤਕ ਪਾਣੀ ਪਹੁੰਚਾਇਆ ਗਿਆ ਹੈ| ਸੂਖਮ ਸਿੰਚਾਈ ਯੋਜਨਾ ਬਨਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ| ਉਨਾਂ ਨੇ ਇਹ ਵੀ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜਬੂਤ ਅਤੇ ਪਾਰਦਰਸ਼ੀ ਬਨਾਉਣ ਦੇ ਉਦੇਸ਼ ਨਾਲ ਸਾਕਸ਼ਰ ਪੰਚਾਇਤਾਂ ਦਾ ਗਠਨ ਕੀਤਾ ਗਿਆ ਹੈ| ਅਜਿਹਾ ਕਰਨ ਵਾਲੇ ਹਰਿਆਣਾ ਦੇਸ਼ ਦਾ ਪਹਿਲਾਂ ਰਾਜ ਹੈ| ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਸ਼ਹਿਰਾਂ ਦਾ ਵੀ ਕਾਇਆਕਲਪ ਹੋਈ ਹੈ| ਰਾਜ ਵਿਚ 686 ਤੋਂ ਵੱਧ ਅਨਅਥੋਰਾਇਜਡ ਕਲੌਨੀਆਂ ਨੂੰ ਨਿਯਮਤਕੀਤਾ ਗਿਆ ਹੈ| ਸਰਕਾਰ ਨੇ ਵਿਵਸਥਾ ਨੂੰ ਤਕਨੀਕੀ ਨਾਲ ਜੋੜ ਕੇ ਸੂਬੇ ਦੇ ਨਵੇਂ ਨਿਰਮਾਣ ਦਾ ਯਤਨ ਕੀਤਾ ਹੈ| ਨਵੀਂ ਤਕਨੀਕ ਦਾ ਇਹ ਵਰਤੋ ਵਿਵਸਥਾ ਦੇ ਲਈ ਬਦਲਾਅਕਾਰੀ ਸਿੱਧ ਹੋ ਰਹੀ ਹੈ| ਤਕਨੀਕੀ ਵਿਵਸਥਾ ਨਾਲ ਪਾਰਦਰਸ਼ਿਤਾ ਅਤੇ ਇਮਾਨਦਾਰੀ ਦੇ ਨਾਲ ਪੰਕਤੀ ਵਿਚ ਖੜੇ ਆਖੀਰੀ ਵਿਅਕਤੀ ਨੂੰ ਯੌਜਨਾਵਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ|ਸ੍ਰਹ ਆਰਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2022 ਦੇ ਜਿਸ ਨਵੇਂ ਭਾਰਤ ਦੀ ਪਰਿਕਲਪਣਾ ਕੀਤੀ ਹੈ, ਹਰਿਆਣਾ ਸਰਕਾਰ ਉਸਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ| ਸੂਬੇ ਵਿਚ ਆਨਲਾਇਨ ਸੇਵਾਵਾਂ ਸ਼ੁਰੂ ਕਰਨ ਨਾਲ ਭ੍ਰਿਸ਼ਟਾਚਾਰ ‘ਤੇ ਚੋਟ ਹੋਈ ਹੈ| ਡਿਜੀਟਲ ਇੰਡੀਆ ਵਿਜਨ ਨੂੰ ਅੱਗੇ ਵਧਾਉਂਦੇ ਹੋਏ 38 ਵਿਭਾਗਾਂ ਦੀ 526 ਯੋਜਨਾਵਾਂ ਆਨਲਾਇਨ ਕੀਤੀਆਂ ਗਈਆਂ ਹਨ| ਨਿਜੀ ਖੇਤਰ ਵਿਚ ਰੁਜਗਾਰ ਦੀ ਵਿਸ਼ਾਲ ਸੰਭਾਭਨਾਵਾਂ ਦੇ ਮੱਦੇਨਜਰ ਰੁਜਗਾਰ ਵਿਭਾਗ, ਹਰਿਆਣਾ ਵੱਲੋਂ ਹੁਣ ਤਕ ਕਰੀਬ 500 ਰੁਜਗਾਰ ਮੇਮਲਿਆਂ ਦਾ ਆਯੋਜਨ ਕੀਤਾ ਗਿਆ ਹੈ, ਜਿਨਾਂ ਰਾਹੀਂ 33716 ਇਛੁੱਕ ਨੌਜੁਆਨਾਂ ਨੂੰ ਨਿਜੀ ਖੇਤਰ ਵਿਚ ਸਮਾਯੌਜਿਤ ਕਰਵਾਇਆ ਗਿਆ ਹੈ| ਹਰਿਆਣਾ ਨੇ ਆਪਣੀ ਸਟਾਰਟਅੱਪ ਨੀਤੀ ਲਾਗੂ ਕੀਤੀ ਹੈ| ਈਜ ਆਫ ਡੂਇੰਗ ਬਿਜਨੈਸ ਵਿਚ ਹਰਿਆਣਾ ਦੇਸ਼ ਵਿਚ ਤੀਸਰੇ ਸਥਾਨ ‘ਤੇ ਅਤੇ ਉੱਤਰ ਭਾਰਤ ਵਿਚ ਪਹਿਲੇ ਸਥਾਨ ‘ਤੇ ਆ ਗਿਆ ਹੈ| ਪ੍ਰਧਾਨ ਮੰਤਰੀ ਨੇ ਮੇਕ-ਇਨ-ਇੰਡੀਆ ਵਿਜਨ ਨੂੰ ਸਾਕਾਰ ਕਰਨ ਵਿਚ ਸੂਬੇ ਨੇ ਨਵੀ ਉੱਥ ਪੋਤਸਾਹਨ ਨੀਤੀ ਲਾਗੂ ਕੀਤੀ ਹੈ| ਸਰਕਾਰ ਨੇ ਜਨਹਿਤ ਨੂੰ ਮੱਦੇਨਜਰ ਰੱਖਦੇ ਹੋਏ ਸਮਾਜਿਕ ਪੈਂਸ਼ਨ ਅਤੇ ਬੁਢਾਪਾ ਪੈਂਸ਼ਨ ਸਨਮਾਨ ਭੱਤਾ ਯੋਜਨਾ ਦੇ ਲਾਭ ਪਾਤਰਾਂ ਦੀ ਮਹੀਨਾ ਪੈਂਸ਼ਨ ਤੇ ਭੱਤੇ 1 ਜਨਵਰੀ, 2020 ਤੋਂ 2250 ਰੁਪਏ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਮੱਦੇਨਜਰਲਗਭਗ 28 ਲੱਖ ਲਾਭ ਪਾਤਰਾਂ ਨੂੰ ਲਾਭ ਹੋਵੇਗਾ|ਉਨਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਵਿਚ ਵੀ ਅਹਿਮ ਭੁਮਿਕਾ ਨਿਭਾਉਛਦੇ ਹੋਏ ਹਰਿਆਣਾ ਰਾਜ ਖੁੱਲੇ ਵਿਚ ਪਖਾਨੇ ਮੁਕਤ ਹੋ ਗਿਅ ਹੈ| ਗ੍ਰਾਮੀਣ ਸਵੱਛਤਾ ਸਰਵੇਖਣ ਵਿਚ ਹਰਿਆਣਾ ਪਹਿਲੇ ਸਥਾਨ ‘ਤੇ ਹੈ| ਸੂਬਾ ਕੈਰੋਸੀਨ ਮੁਕਤ ਵੀ ਹੋ ਗਿਆ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2022 ਤਕ ਦੇ ਹਰ ਪਰਿਵਾਰ ਨੂੰ ਆਪਣਾ ਘਰ ਮਹੁਈਆ ਕਰਵਾਉਣ ਦੇ ਸਪਨੇ ਦੇ ਅਨੁਰੂਪ ਗਰੀਬਾਂ ਦੇ ਲਈ ਫਲੈਟਸ ਅਤੇ ਮਕਾਨ ਬਣਾਉਨ ਦਾ ਕਾਰਜ ਪ੍ਰਗਤੀ ‘ਤੇ ਹੈ| ਸਮਾਜਿਕ ਵਿਵਸਥਾ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਵਿਚ ਵੀ ਹਰਿਆਣਾ ਵਿਚ ਵਰਨਣਯੋਗ ਪ੍ਰਗਤੀ ਹੋਈ ਹੈ| ਸੂਬੇ ਵਿਚ ਲਿੰਗਾਨੁਪਾਤ ਦਾ ਆਂਕੜਾ 920 ਤੋਂ ਪਾਰ ਕਰ ਚੁੱਕਾ ਹੈ| ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਸੁਰੱਖਿਆ ਬੀਮਾ ਯੋਜਨਾ, ਜੀਵਨ ਜੋਤੀ ਯੋਜਨਾ, ਅਟਲ ਪੈਂਸ਼ਨ ਯੋਜਨਾ, ਡਾਕਟਰ ਸ਼ਾਮ ਪ੍ਰਸਾਦ ਮੁਖਰਜੀ ਦੁਰਘਟਨਾ ਸਹਾਇਤਾ ਯੋਜਨਾ ਆਦਿ ਯੋਜਨਾਵਾਂ ਤੇਜੀ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ| ਸਰਕਾਰ 2022 ਤਕ ਕਿਸਾਨਾ ਨੂੰ ਆਮਦਨ ਦੁਗਣੀ ਕਰਨ ਲਈ ਪ੍ਰਤੀਬੱਧ ਹੈ| ਦੁੱਧ ਊਤਪਾਦਨ ਵਿਚ ਵੀ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ| ਆਧੁਨਿਕ ਸਿਖਿਆ ਦੇ ਵਿਸ਼ਵ ਪੱਧਰ ਸੰਸਥਾਨ ਖੁੱਲ ਚੁੱਕੇ ਹਨ| ਰਾਜ ਵਿਚ 43 ਯੂਨੀਵਸਿਟੀਆਂ ਹਨ, ਜਿਨਾਂ ਵਿਚ 21 ਸਰਕਾਰੀ ਅਤੇ 22 ਗੈਰ-ਸਰਕਾਰੀ ਯੂਨੀਵਰਸਿਟੀਆਂ ਸ਼ਾਮਿਲ ਹਨ| ਰਾਜ ਵਿਚ ਖਿਡਾਰੀਆਂ ਨੇ ਵੱਖ-ਵੱਖ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਦਿੱਤੀ ਜਾ ਰਹੀ ਸਹੂਲਤਾਂ ਦੇ ਮੱਦੇਨਜਰ ਦੇਸ਼ ਦਾ ਮਾਣ ਵਧਾਇਆ ਹੈ|ਰਾਜ ਪੱਧਰੀ ਸਮਾਰੋਹ ਵਿਚ ਹਰਿਆਣਾ ਪੁਲਿਸ ਅਕਾਦਮੀ ਮਧੂਬਨ ਮਹਿਲਾ ਦੀ ਟੁਕੜੀ ਨੇ ਅਤੇ ਪਹਿਲੇ, ਐਨ.ਸੀ.ਸੀ. ਮੁੰਡਿਆਂ ਦੀ ਟੁਕੜੀ ਨੇ ਦੂਸਰਾ ਇਨਾਮ ਤੇ ਜਿਲਾ ਪੁਲਿਸ ਦੀ ਟੁਕੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ| ਵੱਖ-ਵੱਖ ਵਿਭਾਗਾਂ ਦੀ ਉਪਲਬਧੀਆਂ ‘ਤੇ ਅਧਾਰਿਤ 11 ਝਾਂਕੀਆਂ ਕੱਢੀਆਂ ਗਈਆਂ| ਰਾਜਪਾਲ ਨੇ ਇਸ ਸਮਾਰੋਹ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ. ਸਭਿਆਚਾਰਕ ਪ੍ਰੋਗ੍ਰਾਮਾਂ ਤੇ ਪੁਲਿਸ ਵਿਭਾਗ ਵੰਲੋਂ ਮਾਸ ਪੀ.ਟੀ. ਸਮੇਤ ਹੋਰ ਸਾਰੇ ਪ੍ਰੋਗ੍ਰਾਮਾਂ ਦੀ ਪ੍ਰਸੰਸਾਂ ਕੀਤੀ ਅਤੇ ਸਭਿਆਚਾਰਕ ਪ੍ਰੋਗ੍ਰਾਮ ਦੀ ਪੇਸ਼ਗੀ ਲਈ ਸਕੂਲੀ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ 10 ਲੱਖ ਰੁਪਸੇ ਦੇਣ ਦਾ ਐਨਾਨ ਕੀਤਾ|ਰਾਜਪਾਲ ਨੇ ਇਸ ਮੌਕੇ ‘ਤੇ ਵੱਖ-ਵੱਖ ਚੇਤਰਾਂ ਵਿਚ ਪ੍ਰਸੰਸਾਂਯੋਗ ਕਾਰਜ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਸਕੂਲੀ ਬੱਚਿਆਂ, ਖੇਡ ਮੁਕਾਬਲਿਆਂ, ਵਿਦਿਅਕ ਗਤੀਵਿਧੀਆਂ ਤੇ ਸਮਾਜਿਕ ਤੇ ਧਾਰਮਿਕ ਸੰਸਥਾਨਾਂ ਦੇ ਨੂਮਾਇੰਦਿਆਂ ਨੂੰ ਵੀ ਸਨਮਾਨਿਤ ਕੀਤਾ| ਉਨਾਂ ਨੇ ਸੁਤੰਤਰਤਾ ਸੈਨਾਨੀਆਂ ਤੇ ਉਨਾਂ ਦੇ ਪਰਿਜਨਾਂ ਅਤੇ ਯੁੱਧ ਵੀਰਾਂਗਨਾਵਾਂ ਨੂੰ ਰਾਜ ਪੱਧਰੀ ਸਮਾਰੋਹ ਵਿਚ ਸਨਮਾਨਿਤ ਕੀਤਾ| ਇਸ ਤੋਂ ਪਹਿਲਾਂ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਪੁਲਿਸ ਲਾਇਨ ਪਰਿਸਰ ਵਿਚ ਸਥਿਤ ਸ਼ਹੀਦ ਸਮਾਰਕ ‘ਤੇ ਫੁੱਲ ਅਰਪਿਤ ਕਰਕੇ ਸ਼ਹੀਦਾਂ ਨੁੰ ਸ਼ਰਧਾਂਜਲੀ ਦਿੱਤੀ|ਇਸ ਮੌਕੇ ‘ਤੇ ਮੁੱਖ ਸਕੱਤਰ ਹਰਿਆਣਾ ਕੇਸ਼ਨੀ ਆਨੰਦ ਆਰੋੜਾ, ਵਿਧਾਇਕ ਅੰਬਾਲਾ ਸ਼ਹਿਰ ਅਸੀਮ ਗੋਇਲ, ਡੀ.ਜੀ.ਪੀ ਹਰਿਆਣਾ ਮਨੋਜ ਯਾਦਵ, ਰਾਜਪਾਲ ਦੀ ਸਕੱਤਰ ਡਾ. ਜੀ. ਅਨੁਪਮਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

Comments are closed.

COMING SOON .....


Scroll To Top
11