Monday , 27 January 2020
Breaking News
You are here: Home » haryana news » ਹਰਿਆਣਾ ਦੇ ਮੁੱਖ ਮੰਤਰੀ ਨੇ ਮੁੱਖ ਸਕੱਤਰੇਤ ਵਿਚ ਕੌਮੀ ਝੰਡੇ ਦੇ ਨਵਸਥਾਪਿਤ ਅਤੇ ਸੁੰਦਰ ਰੂਪ ਦਾ ਉਦਘਾਟਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਮੁੱਖ ਸਕੱਤਰੇਤ ਵਿਚ ਕੌਮੀ ਝੰਡੇ ਦੇ ਨਵਸਥਾਪਿਤ ਅਤੇ ਸੁੰਦਰ ਰੂਪ ਦਾ ਉਦਘਾਟਨ ਕੀਤਾ

ਚੰਡੀਗੜ, 25 ਜੂਨ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਚੰਡੀਗੜ ਦੇ ਸੈਕਟਰ-1 ਸਥਿਤ ਮੁੱਖ ਸਕੱਤਰੇਤ ਵਿਚ ਕੌਮੀ ਝੰਡੇ ਦੇ ਨਵਸਥਾਪਿਤ ਅਤੇ ਸੁੰਦਰ ਰੂਪ ਦਾ ਉਦਘਾਟਨ ਕੀਤਾ| ਟ੍ਰਾਈਸਿਟੀ ਦੇ ਸੱਭ ਤੋਂ ਉੱਚੇ ਝੰਡੇ ਨੂੰ ਫ਼ਹਿਰਾਉਣ ਤੋਂ ਬਾਅਦ ਹਰਿਆਣਾ ਪੁਲਿਸ ਦੇ ਬੈਂਡ ਨੇ ਰਾਸ਼ਟਰ-ਗੀਤ ਦੀ ਧੁੰਨ ਵਜਾਈ|
ਝੰਡਾ ਫ਼ਹਿਰਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਦੇਸ਼ ਦਾ ਕੌਮੀ ਝੰਡਾ ਉਸ ਦੇਸ਼ ਦਾ ਸਨਮਾਨ ਅਤੇ ਮਾਣ ਦਾ ਪ੍ਰਤੀਕ ਹੁੰਦਾ ਹੈ, ਇਹ “ਸ ਦੇਸ਼ ਦੇ ਸੁਤੰਤਰਾ ਅਤੇ ਆਤਮ ਸਨਮਾਨ ਨੂੰ ਵੀ ਦਰਸ਼ਾਉਂਦਾ ਹੈ| ਇਹ ਹੀ ਕਾਰਨ ਹੈ ਕਿ ਹਰ ਦੇਸ਼ ਦੇ ਨਾਗਰਿਕਾਂ ਵੱਲੋਂ ਆਪਣੇ ਦੇਸ਼ ਦਾ ਕੌਮੀ ਝੰਡੇ ਦਾ ਕਾਫ਼ੀ ਸਨਮਾਨ ਕੀਤਾ ਜਾਂਦਾ ਹੈ| ਉਨਾਂ ਨੇ ਕਿਹਾ ਕਿ ਸਾਡਾ ਕੌਮੀ ਝੰਡਾ ਤਿਰੰਗਾ 125 ਕਰੋੜ ਦੇਸ਼ਵਾਸੀਆਂ ਦਾ ਭਾਵਨਾਵਾਂ ਨਾਲ ਜੁੜਿਆ ਹੈ|
ਉਨਾਂ ਨੇ ਕਿਹਾ ਕਿ ਤਿੰਰਗੇ ਦੇ ਰੰਗਾਂ ਦਾ ਵੀ ਵਿਸ਼ੇਸ਼ ਮਹਤੱਵ ਹੈ| ਸੱਭ ਤੋਂ ਉੱਪਰ ਦਾ ਕੇਸਰੀ ਰੰਗ ਬਲਿਦਾਨ ਦਾ ਪ੍ਰਤੀਕ ਹੈ, ਇਹ ਰੰਗ ਰਾਸ਼ਟਰ ਦੇ ਪ੍ਰਤੀ ਹਿਮੱਤ ਅਤੇ ਨਿਸਵਾਰਥ ਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ| ਲੋਕਾਂ ਵਿਚ ਏਕਤਾ ਦਾ ਵੀ ਇਹ ਪ੍ਰਤੀਤ ਮੰਨਿਆਂ ਜਾਂਦਾ ਹੈ| ਝੰਡੇ ਦੇ ਵਿਚ ਦਾ ਚਿੱਟਾ ਰੰਗ ਸ਼ਾਂਤੀ ਅਤੇ ਇਮਾਨਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਗਿਆ ਹੈ| ਇਸ ਨੂੰ ਸਵੱਛਤਾ ਅਤੇ ਗਿਆਨ ਦਾ ਵੀ ਪ੍ਰਤੀਕ ਕਿਹਾ ਗਿਆ ਹੈ| ਹਰਾ ਰੰਗ ਵਿਸ਼ਵਾਸ, ਉਰਵਰਤਾ, ਖੁਸ਼ਹਾਲੀ, ਵਿਕਾਸ ਅਤੇ ਪ੍ਰਗਤੀ ਦਾ ਪ੍ਰਤੀਕ ਹੈ| ਉਨਾਂ ਨੇ ਨਵੇਂ ਸਥਾਪਿਤ ਝੰਡੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਕਿ 24 ਗੁਣਾ 16 ਫ਼ੁੱਟ ਸਾਇਜ ਦਾ 80 ਫ਼ੁੱਟ ਉੱਚੇ ਇਸ ਰਾਸ਼ਟਰ ਝੰਡੇ ਦਾ ਹਰਿਆਣਾ ਅਤੇ ਪੰਜਾਬ ਸੂਬੇ ਦੇ ਦੋਨੋ ਸਿਵਲ ਸਕੱਤਰੇਤਾਂ ਵਿਚ ਵਿਸ਼ੇਸ਼ ਮਹਤੱਵ ਹੈ| ਉਨਾਂ ਨੇ ਦਸਿਆ ਕਿ ਰਾਸ਼ਟਰੀ ਗੌਰਵ ਦੇ ਪ੍ਰਤੀਕ ਇਸ ਝੰਡੇ ਨੂੰ ਹਰ 6 ਮਹੀਨੇ ਵਿਚ ਬਦਲਿਆ ਜਾਵੇਗਾ ਤਾਂ ਜੋ ਇਸ ਦੀ ਸੁੰਦਰਤਾ ਬਣੀ ਰਹੇ|
ਇਸ ਮੌਕੇ ‘ਤੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ, ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਸਹਿਕਾਰਿਤ.ਾ ਮੰਤਰੀ ਮਨੀਸ਼ ਕੁਮਾਰ ਗਰੋਵਰ| ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਖੁਰਾਕ ਅਤੇ ਸਪਲਾਈ ਮੰਤਰੀ ਕਰਣਦੇਵ ਕੰਬੋਜ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਬਨਵਾਰੀ ਲਾਲ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ, ਮੁੱਖ ਮਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਹਰਿਆਣਾ ਪੁਲਿਸ ਦੇ ਮਹਾਨਿਦੇਸ਼ਕ ਮਨੋਜ ਯਾਦਵ ਦੇ ਇਲਾਵਾ ਹਰਿਆਣਾ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ|

Comments are closed.

COMING SOON .....


Scroll To Top
11