Monday , 23 September 2019
Breaking News
You are here: Home » haryana news » ਹਰਿਆਣਾ ‘ਚ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਮੁਕੰਮਲ

ਹਰਿਆਣਾ ‘ਚ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਮੁਕੰਮਲ

ਕੁਰੂਕਸ਼ੇਤਰ, 22 ਮਈ, (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਕਿ 17ਵੀਂ ਲੋਕਸਭਾ ਆਮ ਚੋਣਾਂ ਦੇ ਲਈ 23 ਮਈ ਦਾ ਦਿਨ ਬਹੁਤ ਮਹਤੱਵਪੂਰਣ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਦੇ ਨਤੀਜੇ ਐਲਾਨੇ ਜਾਣਗੇ ਅਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਪ੍ਰਮਾਣ ਪੱਤਰ ਜਾਰੀ ਕੀਤੇ ਜਾਣਗੇ। 27 ਮਈ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਰਾਜੀਵ ਰੰਜਨ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਸ ਵਾਰ ਹਰ ਵਿਧਾਨ ਸਭਾ ਖੇਤਰ ਦੇ ਪੰਜ ਚੋਣ ਕੇਂਦਰਾਂ ਦੇ ਵੋਟੋਂ ਈ.ਵੀ.ਐਮ. ਮਸ਼ੀਨਾਂ ਤੋਂ ਬਾਅਦ ਵੀ.ਵੀ.ਪੈਟ ਮਸ਼ੀਨਾਂ ਦੀ ਵੋਟਰ ਸਲਿਪ ਦੀ ਗਿਣਤੀ ਮੈਨੁਅਲੀ ਕੀਤੀ ਜਾਵੇਗੀ। ਇਸ ਤੋਂ ਬਾਅਦ ਵੋਟਾਂ ਦੇ ਮਿਲਾਨ ਬਾਅਦ ਹੀ ਨਤੀਜੇ ਐਲਾਨ ਕੀਤੇ ਜਾਣਗੇ। ਇਸ ਲਈ ਲੋਕ ਨਤੀਜੇ ਲਈ ਤਸੱਲੀ ਰੱਖਣ।

Comments are closed.

COMING SOON .....


Scroll To Top
11