Thursday , 27 June 2019
Breaking News
You are here: Home » EDITORIALS » ਹਰਿਆਣਾ ’ਚ ਪੰਜਾਬੀ ਦੀ ਸਥਿਤੀ

ਹਰਿਆਣਾ ’ਚ ਪੰਜਾਬੀ ਦੀ ਸਥਿਤੀ

ਹਰਿਆਣਾ ’ਚ ਬੇਸ਼ੱਕ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਿਲ ਹੈ, ਪ੍ਰੰਤੂ ਪੰਜਾਬੀ ਦੇ ਵਿਕਾਸ ਲਈ ਹਾਲੇ ਵੱਡੇ ਕਦਮ ਚੁਕੇ ਜਾਣੇ ਚਾਹੀਦੇ ਹਨ। ਹਰਿਆਣਾ ਵਿਚ ਵਡੀ ਗਿਣਤੀ ਵਿਚ ਪੰਜਾਬੀ ਬੋਲਣ ਵਾਲੀ ਵਸੋਂ ਹੈ। ਹਰਿਆਣਾ ਦਾ ਪੰਜਾਬੀ ਭਾਈਚਾਰਾ ਵੀ ਲਗਾਤਾਰ ਪੰਜਾਬੀ ਭਾਸ਼ਾ ਨੂੰ ਯੋਗ ਮਾਣ ਸਤਿਕਾਰ ਦਿਤੇ ਜਾਣ ਦੀ ਮੰਗ ਕਰ ਰਿਹਾ ਹੈ। ਪਿਛਲੀਆਂ ਸਰਕਾਰਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਮਤਰੇਆ ਸਲੂਕ ਅਪਣਾਈ ਰਖਿਆ।ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਹੋਣ ਕਾਰਨ ਇਸ ਭਾਸ਼ਾ ਦੇ ਵਿਕਾਸ ਲਈ ਰਾਹ ਖੁੱਲ੍ਹ ਗਿਆ ਹੈ। ਹਰਿਆਣਾ ’ਚ ਸੜਕਾਂ ’ਤੇ ਲੱਗੇ ਮੀਲ ਪੱਥਰ ਪੰਜਾਬੀ ਵਿੱਚ ਲਿਖੇ ਹੋਏ ਹਨ।ਕੌਮੀ ਰਾਜ ਮਾਰਗਾਂ ਉਤੇ ਲਗਾਏ ਬੋਰਡਾਂ ’ਤੇ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ।ਲਾਜਮੀ ਤੌਰ ’ਤੇ ਇਸ ਨਾਲ ਹਰਿਆਣਾ ਵਿੱਚ ਪੰਜਾਬੀ ਬੋਲੀ, ਸਭਿਆਚਾਰ ਅਤੇ ਸਾਹਿਤ ਹੋਰ ਪਰਫੁੱਲਤ ਹੋਇਆ ਹੈ ਅਤੇ ਇਸ ਦਾ ਲੋਕਾਂ ਦਾ ਪੰਜਾਬੀ ਨਾਲ ਨੇੜੇ ਦਾ ਰਾਬਤਾ ਜੁੜੇਗਾ।ਦੂਸਰੇ ਪਾਸੇ ਹਰਿਆਣਾ ਦੀ ਪੰਜਾਬੀ ਸਾਹਿਤਕ ਅਕਾਦਮੀ ਦੀ ਅਗਵਾਈ ਹੇਠ ਹਰਿਆਣਾ ਦੇ ਪਿੰਡਾਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨੁੱਕੜ ਨਾਟਕ ਖੇਡੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।ਸੂਬਾ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਪੰਜਾਬੀ ਦੀ ਪੜ੍ਹਾਈ ਕਰਨ ਵਾਲਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।ਇਸ ਸਬੰਧ ਵਿਚ ਪੰਚਾਇਤਾਂ ਨੂੰ ਪੰਜਾਬੀ ਪੜ੍ਹਨ ਵਾਲਿਆਂ ਦਾ ਗਰੁੱਪ ਇੱਕਠਾ ਕਰਨ ਲਈ ਕਿਹਾ ਗਿਆ ਹੈ, ਜਿਸ ਵਾਸਤੇ ਅਕਾਦਮੀ ਵਲੋਂ ਮੁਫ਼ਤ ਅਧਿਆਪਕ ਮੁਹਈਆ ਕਰਵਾਏ ਗਏ ਹਨ।ਅਕਾਦਮੀ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਪੰਜਾਬੀ ਭਾਸ਼ਾ ਸਿੱਖਣ ਵਾਸਤੇ ਮੁਫ਼ਤ ਕੈਦੇ ਵੀ ਵੰਡੇ ਜਾਂਦੇ ਹਨ।ਪੰਜਾਬੀ ਦੀਆਂ ਮੁਫ਼ਤ ਕਲਾਸਾਂ ਵਾਸਤੇ ਉਮਰ ਦੀ ਕੋਈ ਸੀਮਾ ਨਹੀਂ ਰੱਖੀ ਗਈ। ਹਰਿਆਣਾ ’ਚ ਪੰਜਾਬੀ ਪੱਤਰਕਾਰੀ ਪੁਰਸਕਾਰ ਵੀ ਮਿਲਦਾ ਹੈ।ਹਰਿਆਣਾ ਸਰਕਾਰ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋਰ ਕਦਮ ਚੁਕੇ ਅਤੇ ਪੰਜਾਬੀ ਭਾਸ਼ਾ ਨਾਲ ਕਿਸੇ ਵੀ ਪੱਧਰ ’ਤੇ ਕੋਈ ਵਿਤਕਰਾ ਨਾ ਹੋਣ ਦੇਵੇ। ਹਰਿਆਣਾ ਵਿੱਚ ਪੰਜਾਬੀ ਦਾ ਵਿਕਾਸ ਇਸ ਭਾਸ਼ਾ ਦਾ ਸੰਵਿਧਾਨਕ ਹੱਕ ਹੈ। ਸਰਕਾਰ ਨੂੰ ਦੂਸਰੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਹਰ ਪੇਖੋਂ ਵਿਕਾਸ ਲਈ ਹੋਰ ਨਿਘਰ ਕਦਮ ਚੁੱਕਣੇ ਚਾਹੀਦੇ ਹਨ।ਇਹ ਉਮੀਦ ਕਰਨੀ ਚਾਹੀਦੀ ਹੈ ਕਿ ਹੁਣ ਹਰਿਆਣਾ ਵਿਚ ਪੰਜਾਬੀ ਨਾਲ ਕਿਸੇ ਵੀ ਪੱਧਰ ’ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11