Monday , 20 January 2020
Breaking News
You are here: Home » haryana news » ਹਰਿਆਣਾ ਕੈਬਿਨੇਟ ਦਾ ਵਿਸਥਾਰ-10 ਵਿਧਾਇਕਾਂ ਨੇ ਮੰਤਰੀ ਤੇ ਰਾਜ ਮੰਤਰੀ ਵੱਜੋਂ ਹਲਫ਼ ਲਿਆ

ਹਰਿਆਣਾ ਕੈਬਿਨੇਟ ਦਾ ਵਿਸਥਾਰ-10 ਵਿਧਾਇਕਾਂ ਨੇ ਮੰਤਰੀ ਤੇ ਰਾਜ ਮੰਤਰੀ ਵੱਜੋਂ ਹਲਫ਼ ਲਿਆ

6 ਵਿਧਾਇਕ ਕੈਬਿਨੇਟ ਮੰਤਰੀ ਅਤੇ 4 ਵਿਧਾਇਕਾਂ ਨੂੰ ਰਾਜ ਮੰਤਰੀ ਬਣਾਇਆ

ਚੰਡੀਗੜ੍ਹ 14 ਨਵੰਬਰ- ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਵੱਲੋਂ ਅੱਜ ਨਵੇਂ ਬਣੀ 14ਵੀਂ ਹਰਿਆਣਾ ਵਿਧਾਨ ਸਭਾ ਦੇ 10 ਵਿਧਾਇਕਾਂ ਨੂੰ ਮੰਤਰੀ ਤੇ ਰਾਜ ਮੰਤਰੀ ਵੱਜੋਂ ਸੁੰਹ ਦਿਵਾਉਣ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਮੇਤ ਕੈਬਿਨੇਟ ਦੇ ਮੈਂਬਰਾਂ ਦੀ ਗਿਣਤੀ ਵੱਧ ਕੇ ਹੁਣ 12 ਹੋ ਗਈ ਹੈ। ਅੱਜ ਇੱਥੇ ਹਰਿਆਣਾ ਰਾਜ ਭਵਨ ਵਿਚ ਆਯੋਜਿਤ ਇੱਕ ਸੁੰਹ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਸਲਾਹ ‘ਤੇ ਰਾਜਪਾਨ ਨੇ ਜਿੰਨ੍ਹਾਂ 10 ਵਿਧਾਇਕਾਂ ਨੂੰ ਸੁੰਹ ਦਿਵਾਈ ਉਨ੍ਹਾਂ ਵਿਚ 6 ਵਿਧਾਇਕਾਂ ਨੂੰ ਕੈਬਿਨੇਟ ਮੰਤਰੀ ਅਤੇ 4 ਵਿਧਾਇਕਾਂ ਨੂੰ ਰਾਜ ਮੰਤਰੀ (ਆਜਾਦ ਚਾਰਜ) ਦੇ ਅਹੁੱਦੇ ਤੇ ਭੇਦ ਗੁਪਤ ਰੱਖਣ ਦੀ ਸੁੰਹ ਦਿਵਾਈ। ਜਿੰਨ੍ਹਾਂ ਵਿਧਾਇਕਾਂ ਨੂੰ ਕੈਬਿਨੇਟ ਮੰਤਰੀ ਵੱਜੋਂ ਸੁੰਹ ਦਿਵਾਈ ਗਈ ਉਨ੍ਹਾਂ ਵਿਚ ਅੰਬਾਲਾ ਛਾਉਣ ਤੋਂ ਭਾਜਪਾ ਵਿਧਾਇਕ ਅਨਿਲ ਵਿਜ, ਜਗਾਧਾਰ ਤੋਂ ਭਾਜਪਾ ਵਿਧਾਇਕ ਕੰਵਰ ਪਾਲ ਗੁੱਜਰ, ਬੱਲਭਗੜ੍ਹ ਤੋਂ ਭਾਜਪਾ ਵਿਧਾਇਕ ਮੂਲ ਚੰਦ ਸ਼ਰਮਾ, ਰਾਣਿਆਂ ਤੋਂ ਆਜਾਦ ਵਿਧਾਇਕ ਰਣਜੀਤ ਸਿੰਘ ਚੌਟਾਲਾ, ਲੋਹਾਰੂ ਤੋਂ ਭਾਜਪਾ ਵਿਧਾਇਕ ਜੈ ਪ੍ਰਕਾਸ਼ ਦਲਾਲ ਅਤੇ ਬਾਵਲ (ਰਾਂਖਵੀ) ਤੋਂ ਭਾਜਪਾ ਵਿਧਾਇਕ ਡਾ. ਬਨਵਾਰੀ ਲਾਲ ਸ਼ਾਮਿਲ ਹਨ।ਇਸ ਤਰ੍ਹਾਂ, ਜਿੰਨ੍ਹਾਂ ਵਿਧਾਇਕਾਂ ਨੂੰ ਰਾਜ ਮੰਤਰੀ (ਆਜਾਦ ਚਾਰਜ) ਦੇ ਮੰਤਰੀ ਵੱਜੋਂ ਸੁੰਹ ਦਿਵਾਈ, ਉਨ੍ਹਾਂ ਵਿਚ ਨਾਰਨੌਲ ਤੋਂ ਭਾਜਪਾ ਵਿਧਾਇਕ ਓਮ ਪ੍ਰਕਾਸ਼ ਯਾਦਵ, ਕਲਾਇਤ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਕਮਲੇਸ਼ ਢਾਂਡਾ, ਉਕਲਾਨ (ਰਾਂਖਵੀ) ਤੋਂ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਅਨੂਪ ਧਾਨਕ ਅਤੇ ਪਿਹੋਵਾ ਤੋਂ ਭਾਜਪਾ ਵਿਧਾਇਕ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸੰਦੀਪ ਸਿੰਘ ਸ਼ਾਮਿਲ ਹਨ।ਸੁੰਹ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਵਿਧਾਇਕ ਸਭਾ ਸਪੀਕਰ ਗਿਆਨ ਚੰਦ ਗੁਪਤਾ, ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਪਾਲ ਗੁੱਜਰ, ਕੌਮੀ ਮਹਾਮੰਤਰੀ ਤੇ ਰਾਜ ਸਭਾ ਸਾਂਸਦ ਡਾ. ਅਨਿਲ ਜੈਨ, ਰਾਜਸਭਾ ਸਾਂਸਦ ਮੇਜਰ ਜਨਰਲ (ਸੇਵਾਮੁਕਤ) ਡਾ. ਡੀ.ਪੀ.ਵਤਸ, ਸਾਂਸਦ ਰਮੇਸ਼ ਕੌਸ਼ਿਕ, ਧਰਮਵੀਰ ਸਿੰਘ, ਸੰਜੈ ਭਾਟਿਆ, ਨਾਇਬ ਸਿੰਘ ਸੈਣੀ ਅਤੇ ਸ੍ਰੀਮਤੀ ਸੁਨੀਤਾ ਦੁੱਗਲ, ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਦੇ ਨਾਲ-ਨਾਲ ਸਾਬਕਾ ਮੰਤਰੀ ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮਨਿਊ, ਓਮ ਪ੍ਰਕਾਸ਼ ਧਨਖੜ, ਕ੍ਰਿਸ਼ਣ ਕੁਮਾਰ ਬੇਦੀ, ਕਰਣ ਦੇਵ ਕੰਬੋਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਧਾਇਕ ਤੇ ਸਾਬਕਾ ਵਿਧਾਇਕ ਤੇ ਸਾਂਸਦ ਅਤੇ ਹਰਿਆਣਾ ਸਰਕਾਰ ਦੇ ਸੀਨੀਅਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਸੁੰਹ ਚੁੱਕਣ ਵਾਲੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜਿਰ ਸਨ।

Comments are closed.

COMING SOON .....


Scroll To Top
11