Sunday , 15 December 2019
Breaking News
You are here: Home » BUSINESS NEWS » ਹਰਿਆਣਾ ਅਤੇ ਰੂਸ ਨੇ ਵਪਾਰ ਅਤੇ ਨਿਵੇਸ਼ ਕਰਨ ਨੂੰ ਲੈ ਕੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ

ਹਰਿਆਣਾ ਅਤੇ ਰੂਸ ਨੇ ਵਪਾਰ ਅਤੇ ਨਿਵੇਸ਼ ਕਰਨ ਨੂੰ ਲੈ ਕੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ

ਚੰਡੀਗੜ, 12 ਅਗਸਤ – ਹਰਿਆਣਾ ਅਤੇ ਰੂਸ ਵਿਚਕਾਰ ਅੱਜ ਟਿਬੱਰ, ਹੈਲਥ ਕੇਅਰ, ਰਿਅਲ ਅਸਟੇਟ ਅਤੇ ਸਿਖਿਆ ਸਮੇਤ ਕਈ ਹੋਰ ਖੇਤਰਾਂ ਵਿਚ ਵਪਾਰ ਅਤੇ ਨਿਵੇਸ਼ ਕਰਨ ਨੂੰ ਲੈ ਕੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ|ਹਰਿਆਣਾ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਅਤੇ ਰੂਸ ਵੱਲੋਂ ਸਾਖਾ (ਯਾਕਾਟੂਕਿਆ) ਸੂਬੇ ਦੇ ਮੁੱਖ, ਏਸੇਨ ਨਿਕੋਲੇਵ ਨੇ ਕੇਂਦਰੀ ਵਪਾਰ ਮੰਤਰੀ ਪੀਯੂਸ਼ ਗੋਇਲ ਦੀ ਹਾਜਿਰ ਵਿਚ ਇਸ ਸਮਝੌਤੇ ‘ਤੇ ਹਸਤਾਖ਼ਰ ਕੀਤੇ| ਇਸ ਨਾਲ ਹਰਿਆਣਾ ਅਤੇ ਸਾਖਾ ਰਿਪਬਲਿਕ ਆਫ਼ ਦ ਰਸ਼ਿਅਨ ਫੇਡਰੇਸ਼ਨ ਰਾਹੀਂ ਆਰਥਿਕ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ|ਯਾਦ ਰਹੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ, 2019 ਵਿਚ ਰੂਸ ਵਿਚ ਹੋਣ ਵਾਲੇ ਇਸਟਨ-ਇਕਨੋਮਿਕ-ਫੋਰਮ ਵਿਚ ਹਿੱਸਾ ਲੈਣ ਜਾਵੇਗਾ| ਇਸ ਦੇ ਮੱਦੇਨਜ਼ਰ, ਕੇਂਦਰੀ ਵਪਾਰ ਮੰਤਰੀ ਪੀਯੂਸ਼ ਗੋਇਲ ਦੀ ਅਗਵਾਈ ਵਿਚ ਭਾਰਤ ਵਿਚ ਇਕ ਵਪਾਰ ਵਫ਼ਦ 11 ਤੋਂ 14 ਅਗਸਤ, 2019 ਤਕ ਰੂਸ ਦੇ ਦੌਰੇ ‘ਤੇ ਗਿਆ ਹੈ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਖ਼ਾਸ ਤੌਰ ‘ਤੇ ਸ਼ਾਮਿਲ ਹਨ|ਇਸ ਮੌਕੇ ‘ਤੇ ਰੂਸੀ ਸੰਘ ਦੇ ਉਪ-ਪ੍ਰਧਾਨ ਮੰਤਰੀ ਯੂਰੀ ਟਰੂਟਨੇਵ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲਾ ਹਾਜਿਰ ਸਨ| ਪ੍ਰੋਗ੍ਰਾਮ ਦੇ ਉਦਘਾਟਨ ਸੈਸ਼ਨ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਭਾਸ਼ਣ ਰੂਸੀ ਭਾਸ਼ਾ ਵਿਚ ਦਿੱਤਾ| ਉਨਾਂ ਨੇ ਰੂਸ ਦੇ ਵਪਾਰਕ ਵਫ਼ਦ ਨਾਲ ਤੇਲ, ਗੈਸ ਅਤੇ ਊਰਜਾ ਦੇ ਖੇਤਰ ਵਿਚ ਸਹਿਯੋਗ ਅਤੇ ਨਿਵੇਸ਼ ਕਰਨ ਦੀ ਸੰਭਾਵਨਾਵਾਂ ਭਾਲਣ ‘ਤੇ ਵਿਚਾਰ-ਵਟਾਂਦਰਾ ਕੀਤਾ|ਇਸ ਦੌਰੇ ਦੌਰਾਨ ਹਰਿਆਣਾ ਦੇ ਵਪਾਰਕ ਵਫ਼ਦ ਨੇ ਰੂਸੀ ਹਮਰੁਤਬਾਂ ਨਾਲ ਬੀ-2-ਬੀ ਮੀਟਿੰਗ ਕੀਤੀ| ਯਮੁਨਾਨਗਰ ਪਲਾਈਵੂਡ ਕਲਸਟਰ ਦੇ ਵਫ਼ਦ ਨੇ ਟਿਬੱਰ ਖੇਤਰ ਵਿਚ ਰੂਸ ਨਾਲ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਮੀਟਿੰਗ ਵਿਚ ਹਿੱਸਾ ਲਿਆ| ਇਸ ਤੋਂ ਇਲਾਵਾ, ਹਰਿਆਣਾ ਦੇ ਸਿਹਤ ਸੇਵਾ ਖੇਤਰ ਦੇ ਵਫ਼ਦ ਦੀ ਰੂਸੀ ਹੈਲਥਕੇਅਰ ਉਦਯੋਗ ਵਿਚ ਨਿਵੇਸ਼ ਦੀ ਸੰਭਾਵਨਾਵਾਂ ਅਤੇ ਵਿਹਾਰਤਾ ਦੀ ਕੁਦਰਤ ਦਾ ਆਂਕਲਨ ਕਰਨ ਲਈ ਰੂਸੀ ਵਪਾਰ ਵਫ਼ਦ ਨਾਲ ਹੋਈ ਮੀਟਿੰਗ ਕਾਫੀ ਹਾਂ-ਪੱਖੀ ਰਹੀ| ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ ਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਹਾਜਿਰ ਸਨ|

Comments are closed.

COMING SOON .....


Scroll To Top
11