Thursday , 23 May 2019
Breaking News
You are here: Home » ENTERTAINMENT » ਹਰਿਆਣਵੀ ਗਾਇਕਾ ਤੇ ਡਾਂਸਰ ਅਨਾਮਿਕਾ ਬਾਵਾ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਹਰਿਆਣਵੀ ਗਾਇਕਾ ਤੇ ਡਾਂਸਰ ਅਨਾਮਿਕਾ ਬਾਵਾ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਹਿਸਾਰ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਵੀ ਗਾਇਕਾ ਤੇ ਡਾਂਸਰ ਅਨਾਮਿਕਾ ਬਾਵਾ (30), ਜੋ ਆਪਣੇ ਸਟੇਜੀ ਨਾਂਅ ‘ਐਨੇ ਬੀ’ ਦੇ ਨਾਂਅ ਨਾਲ ਵਧੇਰੇ ਪ੍ਰਸਿਧ ਹੈ, ਨੇ ਸਨਿਚਰਵਾਰ ਦੀ ਰਾਤ ਨੂੰ ਚੂਹੇਮਾਰ ਦਵਾ ਪੀ ਕੇ ਖ਼ੁਦਕੁਸ਼ੀ ਕਰਨ ਦਾ ਜਤਨ ਕੀਤਾ। ਪੁਲਿਸ ਮੁਤਾਬਕ ਦਰਅਸਲ ਅਨਾਮਿਕਾ ਬਾਵਾ ਦੇ ਪਤੀ ਦੀ ਕਥਿਤ ਤੌਰ ’ਤੇ ਦਿਲੀ ਦੀ ਇਕ ਔਰਤ ਨਾਲ ਨੇੜਤਾ ਦਸੀ ਜਾਂਦੀ ਹੈ; ਜਿਸ ਕਾਰਨ ਗਾਇਕਾ ਕੁਝ ਨਿਰਾਸ਼ ਚਲ ਰਹੀ ਸੀ। ਇਹ ਜਾਣਕਾਰੀ ਇਲਾਜ ਦੌਰਾਨ ਖ਼ੁਦ ਐਨੇ ਬੀ ਨੇ ਪੱਤਰਕਾਰਾਂ ਨੂੰ ਦਿਤੀ।ਅਜ ਐਤਵਾਰ ਨੂੰ ਅਨਾਮਿਕਾ ਬਾਵਾ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿਤਾ ਗਿਆ। ਪੁਲਿਸ ਨੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿਤੀ ਹੈ। ਪੁਲਿਸ ਦੀ ਇਕ ਟੀਮ ਨੇ ਅਨਾਮਿਕਾ ਬਾਵਾ ਤੋਂ ਪੁਛਗਿਛ ਕੀਤੀ ਹੈ। ਇਥੇ ਵਰਨਣਯੋਗ ਹੈ ਕਿ ਅਨਾਮਿਕਾ ਬਾਵਾ ਪਿਛਲੇ 12 ਵਰ੍ਹਿਆਂ ਤੋਂ ਹਰਿਆਣਵੀ ਗਾਇਕਾ ਤੇ ਡਾਂਸਰ ਵਜੋਂ ਕੰਮ ਕਰ ਰਹੀ ਹੈ।ਅਨਾਮਿਕਾ ਬਾਵਾ ਨੇ ਦੋਸ਼ ਲਾਇਆ,‘ਮੈਂ ਰੋਹਤਕ ਦੇ ਵਿਡੀਓ ਐਡੀਟਰ ਸ਼ੇਖਰ ਖੰਨਾ ਨੂੰ ਕੁਝ ਵਰ੍ਹੇ ਪਹਿਲਾਂ ਮਿਲੀ ਸਾਂ। ਤੇ ਅਸੀਂ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਸਾਲ 2013 ਦੌਰਾਨ ਅਸੀਂ ਵਿਆਹ ਰਚਾ ਲਿਆ ਸੀ। ਪਰ ਝਗੜੇ ਕਾਰਨ ਮੈਂ ਇਸ ਵੇਲੇ ਹਿਸਾਰ ਦੀ ਨਵਦੀਪ ਕਾਲੋਨੀ ’ਚ ਆਪਣੀ ਮਾਂ ਕੋਲ ਰਹਿ ਰਹੀ ਹਾਂ। ਅਨਾਮਿਕਾ ਬਾਵਾ ਨੇ ਦਸਿਆ ਕਿ ਸਨਿਚਰਵਾਰ 29 ਦਸੰਬਰ ਨੂੰ ਸ਼ੇਖ਼ਰ ਖੰਨਾ ਦਾ ਜਨਮ ਦਿਨ ਸੀ। ਉਸੇ ਦਿਨ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਦੇ ਪਤੀ ਦੀ ਦਿਲੀ ਦੀ ਇਕ ਔਰਤ ਨਾਲ ਨੇੜਤਾ ਹੈ। ਉਸੇ ਔਰਤ ਨੇ ਅਨਾਮਿਕਾ ਨੂੰ ਇਕ ਵਿਡੀਓ ਕਲਿਪ ਭੇਜੀ ਸੀ, ਜਿਸ ਵਿਚ ਉਹ ਸ਼ੇਖ਼ਰ ਖੰਨਾ ਨਾਲ ਕੇਕ ਕਟਦੀ ਵਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਦਿਲੀ ਦੀ ਉਹ ਔਰਤ ਕਈ ਵਾਰ ਅਨਾਮਿਕਾ ਨੂੰ ਫ਼ੋਨ ਕਰ ਕੇ ਆਖ ਚੁਕੀ ਹੈ ਕਿ ਉਹ ਉਸ ਦੇ ਪਤੀ ਨੂੰ ਤਲਾਕ ਦੇ ਦੇਣ।ਅਨਾਮਿਕਾ ਬਾਵਾ ਨੂੰ ਸਨਿਚਰਵਾਰ ਰਾਤੀਂ 8:46 ਵਜੇ ਹਸਪਤਾਲ ਲਿਆਂਦਾ ਗਿਆ ਸੀ। ਐਤਵਾਰ ਦੁਪਹਿਰੇ 12:15 ਵਜੇ ਉਨ੍ਹਾਂ ਨੂੰ ਛੁਟੀ ਦੇ ਦਿਤੀ ਗਈ ਸੀ।ਅਨਾਮਿਕਾ ਬਾਵਾ ਹੁਣ ਤਕ 2,500 ਤੋਂ ਵਧ ਹਰਿਆਣਵੀ ਗੀਤ ਗਾ ਚੁਕੇ ਹਨ।

Comments are closed.

COMING SOON .....


Scroll To Top
11