Sunday , 26 May 2019
Breaking News
You are here: Home » Carrier » ਹਰਵਿੰਦਰ ਸਿੰਘ ਪੰਜਾਬ ਪੁਲਿਸ ਦਾ ਇੱਕ ਮਿਹਨਤੀ ਨੌਜਵਾਨ ਕਰਮਚਾਰੀ : ਗੁਰਦੀਪ ਸਿੰਘ

ਹਰਵਿੰਦਰ ਸਿੰਘ ਪੰਜਾਬ ਪੁਲਿਸ ਦਾ ਇੱਕ ਮਿਹਨਤੀ ਨੌਜਵਾਨ ਕਰਮਚਾਰੀ : ਗੁਰਦੀਪ ਸਿੰਘ

ਬੋਹਾ ਥਾਨਾ ਮੁੱਖ ਮੁਨਸ਼ੀ ਦੇ ਜਨਮ ਦਿਨ ਤੇ ਕੱਟਿਆ ਕੇਕ

ਬੋਹਾ, 19 ਸਤੰਬਰ (ਸੰਤੋਖ ਸਾਗਰ)-ਸਮਾਜ ਤਰੱਕੀ ਦੀਆਂ ਲੀਹਾਂ ਤੇ ਤਾਂ ਹੀ ਤੁਰੇਗਾ ਜੇਕਰ ਸਾਡੇ ਸਮਾਜ ਵਿੱਚ ਹਰਵਿੰਦਰ ਸਿੰਘ ਵਰਗੇ ਨੌਜਵਾਨ ਹੋਣਗੇ ਜਿਹੜੇ ਅਪਣੇ ਕੰਮ ਨੂੰ ਪੂਜਾ ਸਮਝਕੇ ਕਰਦੇ ਹਨ।ਹਰਵਿੰਦਰ ਸਿੰਘ ਪੰਜਾਬ ਪੁਲਿਸ ਦਾ ਮਿਹਨਤੀ ਨੌਜਵਾਨ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬੋਹਾ ਥਾਣਾ ਮੁਖੀ ਗੁਰਦੀਪ ਸਿੰਘ ਨੇ ਥਾਨਾ ਮੁੱਖ ਮੁਨਸ਼ੀ ਹਰਵਿੰਦਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮਨਾਉਂਦਿਆਂ ਕੀਤਾ। ਉਹਨਾਂ ਕਿਹਾ ਇਸ ਨੌਜਵਾਨ ਦੇ ਕੰਮ ਕਰਨ ਦਾ ਤਰੀਕਾ ਵੱਖਰਾ ਅਤੇ ਕਲਾ ਭਰਭੂਰ ਹੈ। ਉਹਨਾਂ ਕਿਹਾ ਕਿ ਇਹ ਨੌਜਵਾਨ ਦਿਨ ਰਾਤ ਅਪਣੇ ਕੰਮ ਤੋਂ ਅੱਕਦਾ ਥੱਕਦਾ ਨਹੀ ਅਤੇ ਬੋਹਾ ਥਾਣੇ ਵਿੱਚ ਮੁੱਖ ਮੁਨਸ਼ੀ ਦੇ ਪੱਦ ਤੇ ਰਹਿਕੇ ਇਸ ਥਾਣੇ ਵਿੱਚ ਜੋ ਵੀ ਵਿਅਕਤੀ ਅਪਣੀ ਮੁਸ਼ਕਲ ਜਾ ਦਰਖਾਸਤ ਲੈਕੇ ਆਉਂਦਾ ਹੈ ਉਸਦਾਾਂ ਦਾ ਨਿਪਟਾਰਾ ਸਾਡੇ ਪੁਲਿਸ ਦੇ ਸੁਲਝੇ ਹੋਏ ਹੌਲਦਾਰ, ਏ.ਐਸ.ਆਈ ਅਤੇ ਮੇਰੇ ਕੋਲ ਦਰਖਾਸਤਾ ਪਹੁੰਚਾਕੇ ਕਰਦਾ ਹੈ।ਕੇਕ ਕੱਟਣ ਮੌਕੇ ਥਾਨਾ ਮੁਖੀ ਗੁਰਦੀਪ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ, ਏ.ਐਸ.ਆਈ ਬਲਵੀਰ ਸਿੰਘ, ਐਸ.ਆਈ. ਜਸਪਾਲ ਸਿੰਘ, ਏ.ਐਸ.ਆਈ ਲੱਖਾ ਸਿੰਘ, ਹੋਲਦਾਰ ਸੁਖਦਰਸ਼ਨ ਸ਼ਰਮਾ, ਹੋਲਦਾਰ ਮੁਖਤਿਆਰ ਸਿੰਘ, ਹੋਲਦਾਰ ਗਮਦੂਰ ਸਿੰਘ, ਸ਼ਿਪਾਹੀ ਮਨਦੀਪ ਸਿੰਘ,ਭੁਰਾ ਸਿੰਘ, ਹਰੀ ਸਿੰਘ ਹਾਜ਼ਰ ਸਨ।

 

Comments are closed.

COMING SOON .....


Scroll To Top
11