Thursday , 20 September 2018
Breaking News
You are here: Home » INTERNATIONAL NEWS » ਹਥਿਆਰਾਂ ਦੀ ਬਰਾਮਦੀ ਤੋਂ ਬਾਅਦ ਮਾਲਦੀਵ ’ਚ ਐਮਰਜੈਂਸੀ ਲਗੀ

ਹਥਿਆਰਾਂ ਦੀ ਬਰਾਮਦੀ ਤੋਂ ਬਾਅਦ ਮਾਲਦੀਵ ’ਚ ਐਮਰਜੈਂਸੀ ਲਗੀ

ਮਾਲੇ, 4 ਨਵੰਬਰ (ਪੀ. ਟੀ.)- ਮਾਲਦੀਵ ਦੀ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿ¤ਤਾ ਹੈ ਜਿਸ ’ਚ ਸੁਰ¤ਖਿਆ ਬਲਾਂ ਨੂੰ ਕਾਫੀ ਸ਼ਕਤੀਆਂ ਹਾਸਲ ਹੋ ਗਈਆਂ ਹਨ।ਦੇਸ਼ ਦੀ ਰਾਜਧਾਨੀ ਦੇ ਨਾਲ ਇਕ ਰਿਸੋਰਟ ’ਚ ਹਥਿਆਰਾਂ ਤੇ ਧਮਾਕਾਖ਼ੇਜ਼ ਸਮਗਰੀ ਮਿਲਣ ਤੋਂ ਬਾਅਦ ਐਮਰਜੈਂਸੀ ਲਗਾਈ ਗਈ ਹੈ।ਮਾਲਦੀਵ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਇਸ ਸਬੰਧ ’ਚ ਟਵੀਟ ਵੀ ਕੀਤਾ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਵਿਚੋਂ ਕੁ¤ਝ ਹਥਿਆਰ ਮਾਲਦੀਵ ਰਾਸ਼ਟਰੀ ਸੁਰ¤ਖਿਆ ਬਲ ਦੇ ਅਸਲੇ ਖਾਣੇ ਦੇ ਹਨ ਤੇ ਇਸ ਗ¤ਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਲਿਆਉਣ ‘ਚ ਕੋਣ ਜ਼ਿੰਮੇਵਾਰ ਹੈ ਤੇ ਇਹ ਅਸਲਾ ਖਾਣੇ ਤੋਂ ਕਿਵੇਂ ਬਾਹਰ ਆਏ। ਰਾਸ਼ਟਰਪਤੀ ਦੀ ਕਿਸ਼ਤੀ ‘ਤੇ ਧਮਾਕੇ ਦੇ ਸਿਲਸਿਲੇ ‘ਚ 25 ਅਕਤੂਬਰ ਨੂੰ ਉਪ ਰਾਸ਼ਟਰਪਤੀ ਅਹਿਮਦ ਅਦੀਬ ਦੀ ਗ੍ਰਿਫ਼ਤਾਰੀ ਦੇ ਕੁਝ ਦਿਨਾਂ ਬਾਅਦ ਇਹ ਕਦਮ ਚੁ¤ਕਿਆ ਗਿਆ ਹੈ।

Comments are closed.

COMING SOON .....
Scroll To Top
11