Saturday , 20 April 2019
Breaking News
You are here: Home » PUNJAB NEWS » ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ‘ਆਪ’ ਦੇ ਬਾਗੀ ਧੜੇ ਨੇ ਲਕੀਰ ਖਿੱਚੀ-ਤੀਜਾ ਮੋਰਚਾ ਬਣੇਗਾ

ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ‘ਆਪ’ ਦੇ ਬਾਗੀ ਧੜੇ ਨੇ ਲਕੀਰ ਖਿੱਚੀ-ਤੀਜਾ ਮੋਰਚਾ ਬਣੇਗਾ

ਚੰਡੀਗੜ੍ਹ, 5 ਨਵੰਬਰ- ਆਮ ਆਦਮੀ ਪਾਰਟੀ ਦੇ ਬਾਗੀ ਸ. ਸੁਖਪਾਲ ਸਿੰਘ ਖਹਿਰਾ ਧੜੇ ਨੇ ਪਕੀ ਲਕੀਰ ਖਿਚ ਦਿਤੀ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿਚ ਬਾਗੀ ਧੜੇ ਵਲੋਂ ਬਣਾਈ ਕੋਰ ਕਮੇਟੀ ਦੀ ਮੀਟਿੰਗ ਵਿਚ ਵਖ ਹੋ ਕੇ ਚਲਣ ਦਾ ਫੈਸਲਾ ਹੋ ਗਿਆ ਹੈ। ਸ. ਖਹਿਰਾ ਨੇ ਤੀਜਾ ਮੋਰਚਾ ਕਾਇਮ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਅਠ ਦਿਨ ਪੂਰੇ ਪੰਜਾਬ ਵਿਚ ਇਨਸਾਫ ਮਾਰਚ ਕਰਨਗੇ। ਇਸ ਦੌਰਾਨ ਪੰਜਾਬ ਦੀ ਜਨਤਾ ਤੋਂ ਰਾਏ ਲਈ ਜਾਵੇਗੀ। ਉਸ ਰਾਏ ਮੁਤਾਬਕ ਅਗਲੀ ਰਣਨੀਤੀ ਐਲਾਨੀ ਜਾਏਗੀ।ਇਸ ਮੌਕੇ ਸੁਖਪਾਲ ਖਹਿਰਾ ਨੇ ਨਵਾਂ ਨਾਅਰਾ ਦਿਤਾ, ਕੇਜਰੀਵਾਲ, ਕੇਜਰੀਵਾਲ ਪੰਜਾਬ ਦਾ ਸਾਰਾ ਧੂੰਆਂ ਤੇਰੇ ਨਾਲ। ਇਸ ਦੇ ਨਾਲ ਹੀ ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਹ ਛੇਤੀ ਹੀ ਖਹਿਰਾ ਧੜੇ ਵਿਚ ਸ਼ਾਮਲ ਹੋਣਗੇ।ਮੀਟਿੰਗ ਮਗਰੋਂ ਵਿਧਾਇਕ ਸ੍ਰੀ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਮੁਅਤਲੀ ਦਾ ਕੋਈ ਨੋਟਿਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਧੜੇ ਦੀ ਕੋਰ ਕਮੇਟੀ ਗੈਰ ਸੰਵਿਧਾਨਕ ਹੈ। ਉਸ ਨੂੰ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਿਯਮਾਂ ਦੀਆਂ ਧਜੀਆਂ ਉਡਾਈਆਂ ਹਨ। ਪਾਰਟੀ ਦਾ ਢਾਂਚਾ ਵੀ ਗ਼ੈਰ ਸੰਵਿਧਾਨਕ ਹੈ। ਕੰਵਰ ਸੰਧੂ ਨੇ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਕੋਈ ਵੀ ਅਨੁਸਾਸ਼ਨੀ ਕਮੇਟੀ ਨਹੀਂ ਬਣੀ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨੂੰ ਨੋਟਿਸ ਭੇਜਿਆ ਜਾਵੇਗਾ।ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਨਾਲ ਕੀਤਾ ਧੋਖਾ ਕੀਤਾ ਹੈ। ਉਨ੍ਹਾਂ ਨੇ ਤਾਨਾਸ਼ਾਹ ਰਵਈਆ ਅਪਣਾਇਆ ਹੈ। ਖਹਿਰਾ ਨੇ ਕਿਹਾ ਕਿ ਅਨੁਸਾਸ਼ਨੀ ਕਮੇਟੀ ਤੇ ਲੋਕ ਅਯੁਕਤ ਦੀ ਨਿਯੁਕਤੀ ਕੀਤੀ ਜਾਵੇਗੀ। ਡਾ. ਕੇ.ਐਸ. ਔਲਖ ਨੂੰ ਲੋਕ ਅਯੁਕਤ ਲਾਇਆ ਜਾਵੇਗਾ। ਕੇਐਸ ਔਲਖ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਨ। ਇਸ ਤੋਂ ਇਲਾਵਾ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ ਤੇ ਕਰਮਜੀਤ ਕੌਰ ਮਾਨਸਾ ਅਨੁਸਾਸ਼ਨੀ ਕਮੇਟੀ ਦਾ ਕੰਮ ਵੇਖਣਗੇ। ਇਹ ਕਮੇਟੀ ਆਮ ਆਦਮੀ ਪਾਰਟੀ ਨੂੰ ਕਾਰਨ ਦਸੋ ਨੋਟਿਸ ਭੇਜੇਗੀ।

Comments are closed.

COMING SOON .....


Scroll To Top
11