Wednesday , 21 November 2018
Breaking News
You are here: Home » PUNJAB NEWS » ਸ.ਬਾਦਲ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਡਾ. ਚੀਮਾ

ਸ.ਬਾਦਲ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਡਾ. ਚੀਮਾ

ਨੂਰਪੁਰ ਬੇਦੀ, 22 ਨਵੰਬਰ (ਐਮ.ਪੀ. ਸ਼ਰਮਾਂ)- ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਿਨਟ ਮੰਤਰੀ ਪੰਜਾਬ ਡਾ.ਦਲਜੀਤ ਸਿੰਘ ਚੀਮਾ ਨੇ ਕੀਤਾ।ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਜਿੰਮੇਵਾਰੀ ਦਿਤੀ ਹੈ ਉਹ ਉਸ ਨੂੰ ਨਿਭਾਉੁਣ ਵਿੱਚ ਦਿਨ-ਰਾਤ ਇੱਕ ਮਿਹਨਤ ਕਰਨਗੇ।ਉਨ੍ਹਾਂ ਕਿਹਾ ਕਿ ਉਹ ਇਲਾਕਾ ਨਿਵਾਸੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਰੂਪਨਗਰ ਅਤੇ ਯੂਥ ਅਕਾਲੀ ਦਲ ਰੂਪਨਗਰ ਦਾ ਹਮੇਸ਼ਾਂ ਰਿਣੀ ਰਹਿਣਗੇ ਜਿਹਨਾਂ ਦੇ ਅਣਮੁਲੇ ਪਿਆਰ ਸਦਕਾ ਮੈ ਤਰਕੀ ਕਰ ਰਿਹਾ ਹਾਂ ਅਤੇ ਰੂਪਨਗਰ ਹਲਕੇ ਦੇ ਵਿਕਾਸ ਵਿਚ ਸਭ ਤੋ ਮੋਹਰੀ ਹੋ ਕੇ ਕੰਮ ਕਰ ਰਿਹਾ ਹਾਂ।ਉਨ੍ਹਾਂ ਕਿਹਾ ਕਿ ਜਲਦੀ ਹੀ ਮਿਹਨਤੀ ਅਤੇ ਕਾਬਿਲ ਆਗੂਆਂ ਨੂੰ ਜ਼ਿਲਾ ਜਥੇਦਾਰੀ ਦੀ ਜਿੰਮੇਵਾਰੀ ਵੀ ਸੌਂਪ ਦਿਤੀ ਜਾਵੇਗੀ।ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ, ਮਨਜਿੰਦਰ ਸਿੰਘ ਬਰਾੜ, ਜਤਿੰਦਰ ਸਿੰਘ ਅਟਵਾਲ, ਪਰਮਜੀਤ ਸਿੰਘ ਮਕੜ, ਮਨਜੀਤ ਸਿੰਘ ਘਨੋਲੀ, ਬੀਬੀ ਕੁਲਵਿੰਦਰ ਕੌਰ, ਬੀਬੀ ਬਲਜਿੰਦਰ ਕੌਰ, ਮੋਹਣ ਸਿੰਘ ਢਾਹੇ, ਮੋਹਣ ਸਿੰਘ ਡੂਮੇਵਾਲ, ਮਨਜੀਤ ਸਿੰਘ ਬਾਸੋਵਾਲ,ਸ਼ਮਸੇਰ ਸਿੰਘ ਦਬੂੜ, ਪਲਵਿੰਦਰ ਕੌਰ ਰਾਣੀ, ਪਰਮਜੀਤ ਸਿੰਘ ਲਖੇਵਾਲ, ਪ੍ਰਿੰਸੀਪਲ ਸੁਰਿੰਦਰ ਸਿੰਘ,ਰਣਜੀਤ ਸਿੰਘ ਗੁਡਵਿਲ, ਹਰਵਿੰਦਰ ਸਿੰਘ ਕਮਾਲਪੁਰ, ਯੋਗੇਸ਼ ਸੂਦ, ਰਚਨਾ ਲਾਂਬਾ, ਚੇਅਰਮੈਨ ਬਾਵਾ ਸਿੰਘ, ਵੇਦ ਪ੍ਰਕਾਸ਼, ਸ਼ਕਤੀ ਤ੍ਰਿਪਾਠੀ, ਗਿੰਨੀ ਜੋਲੀ, ਕਰਮਜੀਤ ਸਿੰਘ ਹੁਸਨੈਪੁਰ, ਮਨਜਿੰਦਰ ਸਿੰਘ ਧਨੋਆ, ਆਰ.ਪੀ. ਸ਼ੈਲੀ, ਕੁਲਵਿੰਦਰ ਸਿੰਘ ਅਸਮਾਨਪੁਰ, ਡਾ.ਦਵਿੰਦਰ ਬਜਾੜ, ਸੇਵਾ ਮੁਕਤ ਨਾਇਬ ਤਹਿਸੀਲਦਾਰ ਹਰਭਜਨ ਸਿੰਘ, ਸਤਨਾਮ ਝਜ, ਸ਼ੀਤਲ ਸਿੰਘ, ਮਨੀਸ਼ ਪਾਠਕ, ਜਸਵੀਰ ਸਿੰਘ ਰਾਣਾ, ਮਨੋਹਰ ਲਾਲ ਕਾਂਗੜ, ਨਿਰਮਲ ਸਿੰਘ ਰੌਲੀ, ਬਲਰਾਜ ਸਿੰਘ ਕਾਨੂੰਗੋ,ਬਾਬਾ ਦਿਲਬਾਗ ਸਿੰਘ, ਜੀਵਕ ਕੁਮਾਰ ਸੰਜੂ, ਸਰਪੰਚ ਭਾਰਤ ਭੂਸ਼ਣ ਹੈਪੀ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11