Thursday , 23 May 2019
Breaking News
You are here: Home » Editororial Page » ਸ. ਕਰਨਪਾਲ ਸਿੰਘ ਸੇਖੋਂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਅਚਾਨਕ ਦਿਹਾਤ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ

ਸ. ਕਰਨਪਾਲ ਸਿੰਘ ਸੇਖੋਂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਅਚਾਨਕ ਦਿਹਾਤ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ

ਸ੍ਰੀ ਫ਼ਤਹਿਗੜ੍ਹ ਸਾਹਿਬ- ਸ. ਕਰਨਪਾਲ ਸਿੰਘ ਸੇਖੋਂ ਜੋ ਕਿ ਬਹੁਤ ਹੀ ਅਛੇ ਇਨਸਾਨੀ ਗੁਣਾਂ ਦੇ ਮਾਲਕ ਸਨ ਅਤੇ ਜੋ ਬੀਤੇ ਸਮੇਂ ਤੋਂ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਸਿਆਸੀ ਸਕਤਰ ਦੀਆਂ ਸੇਵਾਵਾਂ ਨਿਭਾਉਦੇ ਆ ਰਹੇ ਸਨ । ਉਨ੍ਹਾਂ ਦਾ ਅਚਾਨਕ ਦਿਹਾਤ ਹੋ ਜਾਣ ਉਤੇ ਜਿਥੇ ਸੇਖੋਂ ਪਰਿਵਾਰ ਅਤੇ ਸੰਬੰਧੀਆਂ ਨੂੰ ਇਕ ਬਹੁਤ ਵਡਾ ਅਸਹਿ ਤੇ ਅਕਹਿ ਘਾਟਾ ਪਿਆ ਹੈ, ਉਥੇ ਸਿਖ ਕੌਮ ਵਿਚੋਂ ਇਕ ਅਛੀ ਤਹਿਜੀਬ, ਸਲੀਕੇ ਅਤੇ ਵਿਵਹਾਰ ਵਾਲੇ ਅਛਾ ਇਨਸਾਨ ਵੀ ਖੁਸ ਗਿਆ ਹੈ । ਉਨ੍ਹਾਂ ਦੇ ਚਲੇ ਜਾਣ ਤੇ ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸੇਖੋਂ ਪਰਿਵਾਰ, ਸੰਬੰਧੀਆਂ, ਮਿਤਰਾਂ, ਦੋਸਤਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਵੀ ਅਰਜੋਈ ਕਰਦੇ ਹਾਂ ।
ਇਸ ਦੁਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਕਰਨਪਾਲ ਸਿੰਘ ਸੇਖੋਂ ਦੇ ਹੋਏ ਅਚਾਨਕ ਅਕਾਲ ਚਲਾਣੇ ਉਤੇ ਡੂੰਘੇ ਦੁਖ ਦਾ ਇਜਹਾਰ ਕਰਦੇ ਹੋਏ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ । ਇਸਦੇ ਨਾਲ ਹੀ ਉਨ੍ਹਾਂ ਨੇ ਬ੍ਰਿਗੇਡੀਅਨ ਕੁਲਦੀਪ ਸਿੰਘ ਚਾਂਦਪੁਰੀ ਜਿਨ੍ਹਾਂ ਨੇ ਲੌਗੋਵਾਲਾ ਦੀ ਲੜਾਈ ਨੂੰ ਪੂਰੀ ਦ੍ਰਿੜਤਾ ਅਤੇ ਸ਼ਾਨ ਨਾਲ ਜਿਤ ਪ੍ਰਾਪਤ ਕੀਤੀ ਸੀ ਅਤੇ ਉਹ ਇਸ ਲੜਾਈ ਦੇ ਨਾਇਕ ਹੋ ਕੇ ਉਭਰੇ ਸਨ, ਉਨ੍ਹਾਂ ਦੇ ਅਕਾਲ ਚਲਾਣੇ ਉਤੇ ਵੀ ਡੂੰਘੇ ਦੁਖ ਦਾ ਇਜ਼ਹਾਰ ਕਰਦੇ ਹੋਏ ਚਾਂਦਪੁਰੀ ਪਰਿਵਾਰ ਅਤੇ ਸੰਬੰਧੀਆਂ ਨਾਲ ਜਿਥੇ ਹਮਦਰਦੀ ਦਾ ਇਜਹਾਰ ਕੀਤਾ, ਉਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿਖ ਕੌਮ ਵਲੋਂ ਅਰਦਾਸ ਵੀ ਕੀਤੀ ਗਈ ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11