Monday , 20 January 2020
Breaking News
You are here: Home » Religion » ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ : ਸਪੀਕਰ ਕੇ.ਪੀ. ਰਾਣਾ

ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ : ਸਪੀਕਰ ਕੇ.ਪੀ. ਰਾਣਾ

ਰੂਪਨਗਰ, 18 ਨਵੰਬਰ (ਲਾਡੀ ਖਾਬੜਾ)- ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹਨ। ਮੇਲੇ ਜ਼ਿੱਥੇ ਸਾਡੇ ਸੱਭਿਆਚਾਰ ਨੂੰ ਦਰਸਾਉਂਦੇ ਹਨ ਉੱਥੇ ਆਪਸੀ ਭਾਈਚਾਰਾ ਰੱਖਣ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ। ਸਪੀਰਕ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਪਿੰਡ ਬਿੰਦਰੱਖ ਵਿਖੇ ਧੰਨ ਧੰਨ ਬਾਬਾ ਅਮਰਨਾਥ ਯੂਥ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ 11ਵੇਂ ਸੁਰਜੀਤ ਬਿੰਦਰੱਖੀਆ ਯਾਦਗਾਰੀ ਸੱਭਿਆਚਾਰਕ ਮੇਲੇ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਸਪੀਕਰ ਰਾਣਾ ਕੇ.ਪੀ.ਸਿੰਘ ਮਹਰੂਮ ਗਾਇਕ ਸੁਰਜੀਤ ਬਿੰਦਰੱਖੀਆ ਨੂੰ ਯਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਸਾਫ ਸੁਥਰੀ ਗਾਇਕੀ ਦੇ ਵਿੱਚ ਪੂਰੀ ਦੁਨੀਆਂ ਵਿੱਚ ਆਪਣਾ ਨਾਂਮ ਕਮਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਫ ਸੁਥਰੇ ਗੀਤ ਗਾਉਣ ਵਾਲੇ ਕਲਾਕਾਰ ਜਿੱਥੇ ਪੰਜਾਬੀ ਸੰਸਕ੍ਰਿਤੀ ਨੂੰ ਸੰਜ਼ੋਂ ਕੇ ਰੱਖਦੇ ਹਨ ਉੱਥੇ ਨੌਜਵਾਨਾਂ ਨੂੰ ਨਵੀਂ ਸੇਧ ਵੀ ਦਿੰਦੇ ਹਨ। ਉਨਾਂ ਕਿਹਾ ਕਿ ਸੱਭਿਆਚਾਰ ਅਤੇ ਮੇਲਿਆਂ ਦਾ ਆਪਸ ਦੇ ਵਿੱਚ ਗੂੜਾ ਸਬੰਧ ਹੈ ਇਨ੍ਹਾਂ ਮੇਲਿਆਂ ਦੇ ਵਿੱਚ ਸਾਨੂੰ ਪੁਰਾਤਨ ਪੰਜਾਬ ਦੀ ਸ਼ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਨੇ ਧੰਨ ਧੰਨ ਬਾਬਾ ਅਮਰਨਾਥ ਯੂਥ ਵੈਲਫੇਅਰ ਕਲੱਬ ਦੀ ਸ਼ਲਾਘਾਂ ਕਰਦਿਆ ਕਿਹਾ ਕਿ ਕਲੱਬ ਵੱਲੋਂ ਮਹਿਰੂਮ ਪੰਜਾਬੀ ਗਾਇਕ ਸੁਰਜੀਤ ਬਿੰਦਰੱਖੀਏ ਦੀ ਯਾਦ ਵਿੱਚ ਹਰ ਸਾਲ ਇਹ ਸੱਭਿਆਚਾਰਕ ਮੇਲਾ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ 12 ਸਾਲ ਤੋਂ ਇਹ ਮੇਲਾ ਕਰਵਾਉਣਾ ਕਲੱਬ ਵੱਲੋਂ ਕੀਤੇ ਜਾਂਦੇ ਯੋਗ ਪ੍ਰਬੰਧ ਨੂੰ ਦਰਸਾਉਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਲੱਬ ਨੂੰ 02 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਵੀ ਕੀਤੀ । ਇਸ ਦੌਰਾਨ ਦੇਰ ਰਾਤ ਤੱਕ ਚੋਟੀ ਤੇ ਮਸ਼ਹੂਰ ਗਾਇਕਾਂ ਵੱਲੋਂ ਆਪਣੀ ਗਾਇਕੀ ਦੀ ਪੇਸ਼ਕਾਰੀ ਵੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਗੁਰਿੰਦਰਪਾਲ ਸਿੰਘ ਬਿੱਲਾ , ਜੈਲਦਾਰ ਸਤਵਿੰਦਰ ਸਿੰਘ ਚੈੜੀਆਂ , ਸੁਖਵਿੰਦਰ ਸਿੰਘ ਗਿੱਲ ,ਕਲੱਬ ਪ੍ਰਧਾਨ ਮੇਵਾ ਸਿੰਘ ਬੈਂਸ , ਸਰਪੰਚ ਹਰਜਿੰਦਰ ਸਿੰਘ, ਮਹਿਰੂਮ ਗਾਇਕ ਬਿੰਦਰੱਖੀਏ ਦਾ ਬੇਟਾ ਗੀਤਾਜ਼ ਬੈਂਸ, ਮਹਿੰਦਰ ਸਿੰਘ ਹੌਗਕਾਂਗ, ਪ੍ਰਿਤਪਾਲ ਸਿੰਘ, ਜੰਗ ਸਿੰਘ ਸੋਲਖੀਆ, ਰੁਪਿੰਦਰ ਰਾਜ਼ੂ ਚੈਅਰਮੈਨ ਬਲਾਕ ਸੰਮਤੀ ਸਮੇਤ ਭਾਰੀ ਸੰਖਿਆ ਵਿੱਚ ਦਰਸ਼ਕ ਮੌਜੂਦ ਸਨ।

Comments are closed.

COMING SOON .....


Scroll To Top
11