Friday , 23 August 2019
Breaking News
You are here: Home » BUSINESS NEWS » ਸੱਤਾ ਦੇ ਨਸ਼ੇ ’ਚ ਅੰਨ੍ਹੀ ਸਰਕਾਰ ਨੇ ਸ਼ਾਂਤਮਈ ਅਧਿਆਪਕਾਂ ਖ਼ਿਲਾਫ ਹਿੰਸਾ ਦੀ ਵਰਤੋਂ ਕੀਤੀ : ਸੁਖਬੀਰ ਬਾਦਲ

ਸੱਤਾ ਦੇ ਨਸ਼ੇ ’ਚ ਅੰਨ੍ਹੀ ਸਰਕਾਰ ਨੇ ਸ਼ਾਂਤਮਈ ਅਧਿਆਪਕਾਂ ਖ਼ਿਲਾਫ ਹਿੰਸਾ ਦੀ ਵਰਤੋਂ ਕੀਤੀ : ਸੁਖਬੀਰ ਬਾਦਲ

ਜਗਰਾਉਂ, 11 ਫਰਵਰੀ (ਪਰਮਜੀਤ ਸਿੰਘ ਗਰੇਵਾਲ)-ਅੱਜ ਸੈਲੀਬਰੇਸ਼ਨ ਗਾਰਡਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਰਕਰ ਮਿਲਣੀ ਪ੍ਰੋਗਰਾਮ ਤਹਿਤ ਵਰਕਰਾਂ ’ਚ ਅਜਿਹਾ ਜੋਸ਼ ਭਰਿਆ ਕਿ ਵਰਕਰ ਦੁਬਾਰਾ ਮੁੜ ਅਕਾਲੀ ਦਲ ਦੀ ਮਜ਼ਬੂਤੀ ਲਈ ਡਟ ਗਏ। ਹਲਕਾ ਇੰਚਾਰਜ ਸ੍ਰੀ ਐਸ. ਆਰ. ਕਲੇਰ (ਸਾਬਕਾ ਵਿਧਾਇਕ) ਦੀ ਅਗਵਾਈ ’ਚ ਹੋਏ ਵਰਕਰ ਮਿਲਣੀ ਪ੍ਰੋਗਰਾਮ ’ਚ ਵਰਕਰ ਵੱਡੀ ਗਿਣਤੀ ’ਚ ਪਹੁੰਚੇ, ਜਿਸ ਨੂੰ ਦੇਖ ਸੁਖਬੀਰ ਬਾਦਲ ਨੇ ਸ੍ਰੀ ਕਲੇਰ ਨੂੰ ਥਾਪੜਾ ਦਿੱਤਾ। ਵਰਕਰ ਮਿਲਣੀ ਪ੍ਰੋਗਰਾਮ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਹਰ ਇਕ ਵਰਕਰ ਨਾਲ ਫੋਟੋਆਂ ਵੀ ਕਰਵਾਈਆਂ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿਖੇ ਕੱਲ੍ਹ ਅੰਦੋਲਨਕਾਰੀ ਅਧਿਆਪਕਾਂ ਉਤੇ ਹੰਕਾਰੀ ਸਰਕਾਰ ਵਲੋਂ ਕੀਤੇ ਅੰਨ੍ਹੇਵਾਹ ਲਾਠੀਚਾਰਜ ਨੂੰ ‘ਅਣਮਨੁਖੀ ਅਤੇ ਬੇਰਹਿਮੀ ਭਰਿਆ‘ ਕਰਾਰ ਦਿੱਤਾ ਹੈ।ਇਸ ਮੌਕੇ ਹਲਕਾ ਇੰਚਾਰਜ ਐਸ. ਆਰ. ਕਲੇਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਗਰਾਉਂ ਪਹੁੰਚਣ ’ਤੇ ਧੰਨਵਾਦ ਕੀਤਾ, ਉਥੇ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਕੰਮਾਂ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਪੀ. ਏ. ਸੀ. ਕਮੇਟੀ ਦੇ ਮੈਂਬਰ ਭਾਗ ਸਿੰਘ ਮੱਲ੍ਹਾ ਅਤੇ ਸਾਬਕਾ ਚੇਅਰਮੈਨ ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ ਨੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਜਿੱਥੇ ਕਾਂਗਰਸ ਸਰਕਾਰ ਦੀਆਂ ਖਾਮੀਆਂ ਬਾਰੇ ਦੱਸਿਆ, ਉਥੇ ਪਿੱਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਾਬਕਾ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੌਰਵ ਖੁੱਲ੍ਹਰ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਜੱਥੇਦਾਰ ਇੰਦਰਜੀਤ ਸਿੰਘ ਲਾਂਬਾ, ਜੱਥੇਦਾਰ ਆਤਮਾ ਸਿੰਘ ਬੱਸੂਵਾਲ, ਜੱਥੇਦਾਰ ਮਲਕੀਤ ਸਿੰਘ ਹਠੂਰ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਸਾਬਕਾ ਸਰਪੰਚ ਮਹਿੰਦਰਜੀਤ ਸਿੰਘ ਵਿੱਕੀ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਕੌਂਸਲਰ ਅਪਾਰ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਕੌਂਸਲਰ ਕੁਨਾਲ ਬੱਬਰ, ਜਤਿੰਦਰ ਸਿੰਘ ਸਿੱਧਵਾਂ, ਸੁਖਦੀਪ ਸਿੰਘ ਰਸੂਲਪੁਰ, ਜੱਥੇਦਾਰ ਕੁਲਬੀਰ ਸਿੰਘ ਸਰਨਾ, ਡਾਇਰੈਕਟਰ ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਗਗਨਦੀਪ ਸਿੰਘ ਸਰਨਾ, ਮੰਡਲ ਪ੍ਰਧਾਨ ਰਾਜਾ ਵਰਮਾ, ਪਰਮਜੀਤ ਸਿੰਘ ਪੰਮਾ, ਸੁਰਜੀਵਨ ਬਾਂਸਲ, ਕੌਂਸਲਰ ਜਿੰਦਰ ਭੰਵਰਾ, ਮਨਦੀਪ ਸਿੰਘ ਗਾਲਿਬ, ਸੁਖਵਿੰਦਰ ਸਿੰਘ ਭਸੀਣ, ਜੱਥੇਦਾਰ ਜਸਵੰਤ ਸਿੰਘ ਤੇ ਬਲਦੇਵ ਸਿੰਘ ਖਾਲਸਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11