Thursday , 27 June 2019
Breaking News
You are here: Home » ENTERTAINMENT » ਸੱਤਵੇਂ ਸੱਭਿਆਚਾਰਕ ਮੇਲੇ ਦਾ ਆਯੋਜਨ

ਸੱਤਵੇਂ ਸੱਭਿਆਚਾਰਕ ਮੇਲੇ ਦਾ ਆਯੋਜਨ

ਵੱਖ-ਵੱਖ ਕਲਾਕਾਰਾਂ ਨੇ ਕਲਾ ਦੇ ਜੌਹਰ ਵਿਖਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ

ਰਾਮਪੁਰਾ ਫੂਲ, 14 ਜੁਲਾਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਜੌੜਾ ਹਾਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਹਰਜੀਤ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਹੋਏ ਇਸ ਸੱਤਵੇਂ ਸੱਭਿਆਚਾਰਕ ਪ੍ਰੋਗਰਾਮ ਵਿਚ ਗੀਤਕਾਰ ਬੂਟਾ ਭਾਈਰੂਪਾ, ਦੀਪਾ ਘੋਲੀਆ, ਅਵਤਾਰ ਸਿੰਘ ਭੁੱਚੋ ਦਾ ਵਿਸੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੇ ਧਾਰਮਿਕ ਗੀਤ ਗਾ ਕੇ ਕੀਤੀ । ਗਾਇਕ ਕਰਮਾ ਟੌਪਰ, ਵਿੱਕੀ ਬਠਿੰਡਾ, ਕੰਚਨ ਸਾਬਰੀ ਲਖਵੀਰ ਸਿੰਘ ਧਾਲੀਵਾਲ ਅਤੇ ਹਰਜੀਤ ਫੂਲਕਾ ਨੇ ਆਪਣੇ ਫਨ ਦਾ ਮੁਜਾਹਰਾ ਕਰਕੇ ਸਰੋਤਿਆਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਸਮਾਗਮ ਵਿਚ ਵਿਸੇਸ਼ ਤੌਰ ਤੇ ਪੁੱਜੇ ਕੁੱਕੂ ਜੈਲਦਾਰ ਰਾਮਪੁਰਾ, ਰਘਵਿੰਦਰ ਸਿੰਘ ਜਵੰਧਾ ਅਤੇ ਜਗਸੀਰ ਸਿੰਘ ਜਵੰਧਾ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ । ਪ੍ਰੋਗਰਾਮ ਦੇ ਪ੍ਰਬੰਧਕ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਸੱਭਿਆਚਾਰਕ ਮੇਲੇ ਦਾ ਹਰ ਸਾਲ ਆਯੋਜਨ ਕੀਤਾ ਜਾਂਦਾ ਹੈ ਉਨਾਂ ਅੱਗੇ ਕਿਹਾ ਕਿ ਪ੍ਰੋਗਰਾਮ ਉਪਰੰਤ ਸਿਮਰਨਜੀਤ ਸਿੰਘ ਵੜੈਚ ਢੋਲ ਮਾਸਟਰ, ਭੁਪਿੰਦਰ ਸਿੰਘ ਗਿੱਲ ਪੈੜ ਮਾਸਟਰ, ਸੁਖਜਿੰਦਰ ਸਿੰਘ ਕੀ-ਬੋਰਡ ਪਲੇਅਰ ਅਮਨਦੀਪ ਸਿੰਘ ਢੋਲਕ ਮਾਸਟਰ, ਬਲਦੀਪ ਸਿੰਘ ਮਾਨ ਤਬਲਾ ਵਾਦਕ ਅਤੇ ਕੋ-ਸਿੰਗਰ ਸੁਖਪਾਲ ਸਿੰਘ ਜਵੰਦਾ ਨੂੰ ਵੀ ਸਨਮਾਨ ਚਿੰਨ ਭੇਂਟ ਕੀਤੇ।

Comments are closed.

COMING SOON .....


Scroll To Top
11