Saturday , 20 April 2019
Breaking News
You are here: Home » NATIONAL NEWS » ਸੱਜਣ ਖਿਲਾਫ ਪਟੀਸ਼ਨ ਦਾਇਰ ਕਰਕੇ ਨੈਤਿਕ ਫਰਜ਼ ਨਿਭਾਇਆ : ਬੀਬੀ ਜਗਦੀਸ਼ ਕੌਰ

ਸੱਜਣ ਖਿਲਾਫ ਪਟੀਸ਼ਨ ਦਾਇਰ ਕਰਕੇ ਨੈਤਿਕ ਫਰਜ਼ ਨਿਭਾਇਆ : ਬੀਬੀ ਜਗਦੀਸ਼ ਕੌਰ

ਅੰਮ੍ਰਿਤਸਰ, 12 ਜੁਲਾਈ (ਨਰਿੰਦਰ ਪਾਲ ਸਿੰਘ)-ਦਿੱਲੀ ਸਿੱਖ ਕਤਲੇਆਮ ਦੀ ਪ੍ਰਮੁਖ ਗਵਾਹ ਬੀਬੀ ਜਗਦੀਸ਼ ਕੌਰ ਨੇ ਕੇਂਦਰੀ ਜਾਂਚ ਬਿਊਰੋ ਦੀ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਪਟੀਸ਼ਨ ਦਾਇਰ ਕਰਨ ਨੂੰ ਆਪਣਾ ਨੈਤਿਕ ਫਰਜ ਦੱਸਦਿਆਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਘਟਾਏ ਜਾਣ ਤੇ ਚਿੰਤਾ ਵੀ ਪ੍ਰਗਟਾਈ ਹੈ। ਅੱਜ ਆਪਣੀ ਸਥਾਨਕ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਉਰੋ ਦੀ ਅਦਾਲਤ ਵਲੋਂ 30 ਅਪ੍ਰੇਲ ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਖਿਲਾਫ ਉਨ੍ਹਾ ਨੇ ਦਿੱਲੀ ਹਾਈ ਕੋਰਟ ਵਿਚ 10 ਜੁਲਾਈ ਨੂੰ ਪਟੀਸ਼ਨ ਦਾਇਰ ਕੀਤੀ ਹੈ ਜਦਕਿ ਇਸੇ ਕੇਸ ਵਿਚ ਤਿੰਨ ਸਾਲ ਦੀ ਸਜਾ ਪਾਣ ਵਾਲੇ ਦੋਸ਼ੀਆਂ ਦੀ ਸਜਾ ਵਧਾਉਣ ਤੇ ਉਮਰ ਕੈਦ ਪਾਣ ਵਾਲੇ ਦੋਸ਼ੀਆਂ ਨੂੰ ਸਜਾਏ ਮੌਤ ਦਿੱਤੇ ਜਾਣ ਅਤੇ ਪਟੀਸ਼ਨ ਕਰਤਾ ਨੂੰ ਮਆਵਜਾ ਦਿੱਤੇ ਜਾਣ ਨੂੰ ਲੈਕੇ ਇਕ ਪਟੀਸ਼ਨ 8 ਜੁਲਾਈ ਨੂੰ ਦਾਇਰ ਕੀਤੀ ਸੀ ।
b.j.k
ਉਨ੍ਹਾਂ ਦੱਸਿਆ ਕਿ ਮਾਨਯੋਗ ਜਸਟਿਸ ਜੀ.ਐਸ.ਸਸਤਾਨੀ ਅਤੇ ਜਸਟਿਸ ਜੀ. ਪੀ. ਮਿੱਤਲ ਦੇ ਡਵੀਜਨ ਬੈਂਚ ਨੇ ਕੇਸ ਦੀ ਸੁਣਵਾਈ ਲਈ ਕੇਂਦਰੀ ਜਾਂਚ ਬਿਊਰੋ ਤੇ ਸੱਜਣ ਕੁਮਾਰ ਸਮੇਤ ਸਾਰੇ ਦੋਸ਼ੀਆਂ ਨੂੰ 27 ਅਗਸਤ ਲਈ ਨੋਟਿਸ ਜਾਰੀ ਕੀਤੇ ਹਨ। ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਹੇਠਲੀ ਅਦਾਲਤ ਨੇ 30 ਅਪ੍ਰੈਲ ਨੂੰ ਸੁਣਾਏ ਫੈਸਲੇ ਵਿਚ ਸਾਰੀਆਂ ਗਵਾਹੀਆਂ ਨੂੰ ਸੱਚ ਮੰਨਦੇ ਹੋਏ ਵੀ ਘੜੀਆਂ ਦੇ ਸਮੇਂ ਦਾ ਰੋਲ ਘਚੋਲਾ ਪਾਕੇ ਸੱਜਣ ਕੁਮਾਰ ਨੂੰ ਬਰੀ ਕੀਤਾ ਹੈ ਜਦਕਿ ਉਸੇ ਦੋਸ਼ ਤਹਿਤ ਬਾਕੀ ਦੋਸ਼ੀਆਂ ਨੂੰ ਕਰਮਵਾਰ ਤਿੰਨ ਸਾਲ ਤੇ ਉਮਰ ਕੈਦ ਦੀ ਸਜਾ ਸੁਣਾਈ ।ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਦੇ ਇਸ ਮਾਮਲੇ ਵਿਚ ਪ੍ਰਮੁਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੇ ਆਪਣਾ ਨੈਤਕਿ ਫਰਜ ਅਦਾ ਕੀਤਾ ਹੈ। ਉਨ੍ਹਾ ਕਿਹਾ ਕਿ ਚੰਗੀ ਤਰ੍ਹਾਂ ਯਾਦ ਹੈ ਕਿ ਨਵੰਬਰ 84 ਵਿਚ ਜਦ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ ਤਾਂ ਜੇ ਕਿਧਰੇ ਕਿਸੇ ਗੈਰ ਸਿੱਖ ਨੇ ਹਾਅ ਦਾ ਨਾਅਰਾ ਮਾਰਿਆ ਕਿ ‘ਸਿੱਖਾਂ ਨੂੰ ਕਿਉਂ ਮਾਰ ਰਹੇ ਹੋ’? ਤਾਂ ਸਿੱਖਾਂ ਦੇ ਕਾਤਲ ਜਵਾਬ ਦਿੰਦੇ ਸਨ ਕਿ ‘ਸਿੱਖਾਂ ਨੂੰ ਸਬਕ ਸਿਖਾਉਣਾ ਹੈ’। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਮਾਰੇ ਗਏ ਅਨਗਿਣਤ ਸਿੱਖਾਂ ਵਿਚ ਉਸਦੇ ਆਪਣੇ ਸਿਰ ਦਾ ਸਾਈਂ,ਪੁਤਰ ਤੇ ਭਰਾ ਵੀ ਸ਼ਾਮਿਲ ਸੀ, ਉਹ ਤਾਂ ‘ਸਿੱਖਾਂ ਨੂੰ ਸਬਕ ਸਿਖਾਉਣ ਵਾਲਿਆਂ’ਨੂੰ ਸਬਕ ਸਿਖਾਉਣ ਲਈ ਸਾਹਮਣੇ ਆਈ ਹੈ ਤੇ ਆਖਰੀ ਦਮ ਤੀਕ ਇਨਸਾਫ ਲਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੇਠਲੀ Àਦਾਲਤ ਦੇ ਫੇਸਲੇ ਖਿਲਾਫ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਲਈ ਤਿੰਨ ਮਹੀਨੇ ਸਮਾ 30 ਜੁਲਾਈ ਨੂੰ ਕਤਮ ਹੋਣਾ ਹੈ ,ਕੇਸ ਦੀ ਪਟੀਸ਼ਨਰ ਹੋਣ ਨਾਤੇ ਉਨ੍ਹਾ ਨੇ ਅਪੀਲ ਦਾਇਰ ਕਰ ਦਿੱਤੀ ਹੈ ਜਦਕਿ ਕੇਂਦਰੀ ਜਾਂਚ ਬਿਊਰੋ ਨੇ ਪਹਿਲਾਂ ਕੀਤੇ ਐਲਾਨ ਮੁਤਾਬਿਕ ਅਜੇ ਤੀਕ ਪਟੀਸ਼ਨ ਦਾਇਰ ਨਹੀ ਕੀਤੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ਉਨ੍ਹਾ ਦਾ ਪੂਰਾ ਸਾਥ ਦੇ ਰਹੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਖਿਲਾਫ ਹਾਈਕੋਰਟ ਵਿਚ ਜਾਣ ਨਾਲ ਉਨ੍ਹਾ ਦੀ ਜਾਨ ਨੂੰ ਖਤਰਾ ਵੱਧਿਆ ਹੈ ਘਟਿਆ ਨਹੀ ਹੈ ਕਿਉਂਕਿ ਦੇਸ਼ ਵਿਚ ਕਾਂਗਰਸੀਆਂ ਦੀ ਸਰਕਾਰ ਹੈ, ਦਿੱਲੀ ਵਿਚ ਇਸਦੀ ਆਪਣੀ ਪੁਲਿਸ, ਤੇ ਕਾਂਗਰਸੀ ਕਾਤਲਾਂ ਦੇ ਆਪਣੇ ਭਾੜੇ ਦੇ ਟੱਟੂ ਵੀ ।ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਮੁੜ ਵਿਚਾਰ ਕੀਤੀ ਜਾਏ ਤਾਂ ਜੋ ਉਹ ਨਿਸਚਿੰਤ ਹੋਕੇ ਸਿੱਖਾਂ ਦੇ ਕਾਤਲਾਂ ਖਿਲਾਫ ਜੰਗ ਜਾਰੀ ਰੱਖ ਸਕਣ।

Comments are closed.

COMING SOON .....


Scroll To Top
11