Sunday , 19 January 2020
Breaking News
You are here: Home » HEALTH » ਸੱਗਰਾਂ ਪੁਲ ‘ਤੇ ਬੱਸ ਤੇ ਮੋਟਰਸਾਇਕਲ ਵਿਚਕਾਰ ਟੱਕਰ, -ਇਕ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਸੱਗਰਾਂ ਪੁਲ ‘ਤੇ ਬੱਸ ਤੇ ਮੋਟਰਸਾਇਕਲ ਵਿਚਕਾਰ ਟੱਕਰ, -ਇਕ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਦਸੂਹਾ, 13 ਦਸੰਬਰ (ਤਜਿੰਦਰ ਸਿੰਘ)- ਇਥੇ ਅੱਜ ਦੁਪਿਹਰ ਸੱਗਰਾ ਪੁੱਲ ‘ਤੇ ਮਿੰਨੀ ਬੱਸ ਤੇ ਮੋਟਰਸਾਇਕਲ ਵਿਚਕਾਰ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਇਕ ਮੋਟਰਸਾਇਕਲ ਸਵਾਰ ਨੋਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਹਰੀਸ਼ ਕੁਮਾਰ ਉਰਫ ਕਾਕੂ (21) ਪੁੱਤਰ ਵਿਜੇ ਕੁਮਾਰ ਤੇ ਜ਼ਖਮੀ ਦੀ ਪਛਾਣ ਵਿਜੇ ਕੁਮਾਰ ਪੁੱਤਰ ਜੀਵਨ ਲਾਲ (20) ਦੋਵੇਂ ਵਾਸੀ ਵਾਰਡ ਨੰਬਰ 13 ਮੁਹੱਲਾ ਵਾਲਮਿਕ ਕੈਂਥਾਂ ਦਸੂਹਾ ਵਜੋਂ ਹੋਈ ਹੈ।ਮੌਕੇ ਤੋਂ ਬੱਸ ਦਾ ਡਰਾਈਵਰ ਫਰਾਰ ਹੋ ਗਿਆ।ਜ਼ਖਮੀ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦਿਆ ਉਸ ਨੂੰ ਜਲੰਧਰ ਦੇ ਇਕ ਹਸਪਤਾਲ ਰੈਫਰ ਕਰ ਦਿੱਤਾ।ਪੁਲੀਸ ਪਾਰਟੀ ਵੱਲੋਂ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਣ ਦਾ ਪ੍ਰਬੰਧ ਕੀਤਾ। ਜਾਣਕਾਰੀ ਮੁਤਾਬਕ ਹਰੀਸ਼ ਕੁਮਾਰ ਤੇ ਵਿਜੇ ਕੁਮਾਰ ਮੋਟਰਸਾਇਕਲ ਨੰਬਰ ਪੀਬੀ-21-3770 ‘ਤੇ ਦਸੂਹਾ ਤੋਂ ਪਿੰਡ ਘੋਗਰਾ ਵੱਲ ਜਾ ਰਹੇ ਸਨ ਤੇ ਸੱਗਰਾ ਪੁੱਲ ‘ਤੇ ਘੋਗਰਾ ਸਾਇਡ ਤੋਂ ਆ ਰਹੀ ਗਿਆਨ ਬੱਸ ਸਰਵਿਸ ਦੀ ਮਿੰਨੀ ਬੱਸ ਨੰਬਰ ਪੀ.ਬੀ 07-ਐਮ 7324 ਨਾਲ ਉਨਾਂ ਦੀ ਟੱਕਰ ਹੋ ਗਈ। ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿੱਚ ਲੈਣ ਮਗਰੋਂ ਅਗਲੇਰੀ ਕਾਰਵਾਹੀ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11